
ਵਾਸ਼ਿੰਗਟਨ, 22 ਮਈ (ਹਿੰ.ਸ.)। ਅਮਰੀਕੀ ਜਲ ਸੈਨਾ ਦੇ ਕਾਰਜਕਾਰੀ ਸਕੱਤਰ ਹੰਗ ਕਾਓ ਨੇ ਕਿਹਾ ਕਿ ਈਰਾਨ ਨਾਲ ਚੱਲ ਰਹੀ ਜੰਗ ਕਾਰਨ ਅਮਰੀਕਾ ਨੇ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਰੋਕ ਦਿੱਤੀ ਹੈ। ਉਨ੍ਹਾਂ ਇਹ ਜਾਣਕਾਰੀ ਚੋਟੀ ਦੇ ਰਿਪਬਲਿਕਨ ਨੇਤਾ ਮਿਚ ਮੈਕਕੋਨੇਲ ਦੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ। ਸੈਨੇਟ ਦੀ ਸੁਣਵਾਈ ਦੌਰਾਨ ਸੈਨੇਟਰ ਮੈਕਕੋਨੇਲ ਨੇ ਕਾਓ ਨੂੰ ਕਿਹਾ, ਅਸੀਂ ਤਾਈਵਾਨ ਨੂੰ ਅਮਰੀਕਾ ਤੋਂ ਹਥਿਆਰ ਖਰੀਦਣ ਲਈ ਉਤਸ਼ਾਹਿਤ ਕੀਤਾ ਹੈ। ਪਰ ਵਿਕਰੀ ਅਚਾਨਕ ਰੋਕ ਦਿੱਤੀ ਗਈ ਹੈ। ਇਸ ਰੋਕ ਬਾਰੇ ਤੁਹਾਨੂੰ ਤਾਈਵਾਨ ਤੋਂ ਕੀ ਜਾਣਕਾਰੀ ਮਿਲ ਰਹੀ ਹੈ?
ਸੀਬੀਐਸ ਨਿਊਜ਼ ਦੇ ਅਨੁਸਾਰ, ਕਾਓ ਨੇ ਜਵਾਬ ਦਿੱਤਾ, ਮੈਂ ਤਾਈਵਾਨੀ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਹੈ। ਹਾਲਾਂਕਿ, ਅਸੀਂ ਉਨ੍ਹਾਂ ਨੂੰ ਹਥਿਆਰ ਵੇਚੇ ਹਨ। ਅਸੀਂ ਹੁਣ ਵਿਕਰੀ ਬੰਦ ਕਰ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਕੋਲ 'ਐਪਿਕ ਫਿਊਰੀ' ਲਈ ਲੋੜੀਂਦਾ ਗੋਲਾ-ਬਾਰੂਦ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਮਰੀਕਾ ਕੋਲ ਕਾਫ਼ੀ ਮਾਤਰਾ ਵਿੱਚ ਗੋਲਾ-ਬਾਰੂਦ ਹੈ।
ਕਾਓ ਨੇ ਕਿਹਾ, ‘‘ਟਰੰਪ ਪ੍ਰਸ਼ਾਸਨ ਜ਼ਰੂਰੀ ਸਮਝੇਗਾ ਤਾਂ ਹਥਿਆਰਾਂ ਦੀ ਵਿਕਰੀ ਮੁੜ ਸ਼ੁਰੂ ਹੋਵੇਗੀ।‘‘ ਉਨ੍ਹ ਕਿਹਾ ਕਿ ਰੱਖਿਆ ਸਕੱਤਰ ਅਤੇ ਵਿਦੇਸ਼ ਮੰਤਰੀ ਕੋਲ ਇਹ ਫੈਸਲਾ ਕਰਨ ਦਾ ਅਧਿਕਾਰ ਹੋਵੇਗਾ ਕਿ ਵਿਕਰੀ ਕਦੋਂ ਮੁੜ ਸ਼ੁਰੂ ਹੋਵੇਗੀ। ਮੈਕਕੋਨੇਲ ਨੇ ਇਸ ’ਤੇ ਕਿਹਾ ਕਿ ਇਹੀ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ