
ਮੋਹਾਲੀ, 03 ਮਈ (ਹਿੰ.ਸ.)| ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਮੋਹਾਲੀ ਪੁਲਿਸ ਵਲੋਂ ਭਗੌੜਿਆਂ (ਪੀ.ਓਜ਼) ਦੀ ਗ੍ਰਿਫਤਾਰੀ ਲਈ ਅਜੀਤਪਾਲ ਸਿੰਘ, ਉਪ ਕਪਤਾਨ ਪੁਲਿਸ, ਸੀ.ਏ. ਡਬਲਿਊ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੇ ਤਹਿਤ ਪਿਛਲੇ 11 ਮਹੀਨਿਆਂ ਦੌਰਾਨ ਸਾਰੇ ਥਾਣਿਆਂ ਅਤੇ ਪੀ.ਓ ਸਟਾਫ ਵਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਕੁੱਲ 255 ਭਗੌੜਿਆਂ ਨੂੰ ਗ੍ਰਿਫਤਾਰ ਕਰਕੇ ਜਾਂ ਤਸਦੀਕ ਕਰਕੇ ਪੀ.ਓ ਸੂਚੀ ਵਿਚੋਂ ਬਾਹਰ ਕੀਤਾ ਗਿਆ ਹੈ, ਜੋ ਕਿ ਮੋਹਾਲੀ ਪੁਲਿਸ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ। ਗ੍ਰਿਫਤਾਰ ਕੀਤੇ ਗਏ ਭਗੌੜਿਆਂ ਵਿਚੋਂ ਕੁੱਲ 5 ਭਗੌੜੇ ਅ/ਧ 82/83 ਸੀ ਆਰ ਪੀ ਸੀ (84/85 ਬੀ ਐਨ ਐਸ ਐਸ ) ਅਧੀਨ , ਕੁੱਲ 230 ਭਗੌੜੇ ਅ/ਧ 299 ਸੀ ਆਰ ਪੀ ਸੀ (335 ਬੀ ਐਨ ਐਸ ਐਸ) ਅਧੀਨ ਘੋਸ਼ਿਤ ਕੀਤੇ ਗਏ ਸਨ।
ਉਪਰੋਕਤ ਵਿਚੋਂ ਕੁੱਲ 158 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਮੁੱਕਦਮਾ ਸਜ੍ਹਾ/ਬਰੀ/ਕੁਐਸ਼ ਹੋਣ ਕਰਕੇ 20 ਭਗੌੜਿਆਂ ਨੂੰ ਅਤੇ 77 ਭਗੌੜਿਆਂ ਦੀ ਮੌਤ ਹੋਣ ਕਾਰਨ ਪੀ.ਓ ਸੂਚੀ ਵਿਚੋਂ ਖਾਰਜ਼ ਕਰਵਾਇਆ ਗਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਪਰੋਕਤ ਭਗੌੜਿਆਂ ਵਿਚੋਂ ਹੀਨੀਅਸ ਕ੍ਰਾਇਮ ਨਾਲ 08 ਭਗੌੜੇ ਅਤੇ ਚੈੱਕ ਬਾਊਂਸ ਕੇਸਾਂ ਨਾਲ 10 ਭਗੌੜੇ ਸਬੰਧਤ ਸਨ।
ਮੋਹਾਲੀ ਪੁਲਿਸ ਵਲੋਂ ਬਾਕੀ ਰਹਿੰਦੇ ਭਗੌੜੇ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਵਿਸ਼ੇਸ਼ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਤਾਂ ਜ਼ੋ ਬਚੇ ਹੋਏ ਭਗੌੜਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਗ੍ਰਿਫਤਾਰ/ਪੀ.ਓ ਸੂਚੀ ਵਿਚੋਂ ਬਾਹਰ ਕੀਤਾ ਜਾ ਸਕੇ। ਮੋਹਾਲੀ ਪੁਲਿਸ ਵਲੋਂ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH