ਜਲੰਧਰ ਪੁਲਿਸ ਵੱਲੋਂ ਜਬਤ ਕੀਤੇ 369 ਵਾਹਨ ਨੀਲਾਮ
ਜਲੰਧਰ, 30 ਮਈ (ਹਿੰ.ਸ.)| ਕਮਿਸ਼ਨਰੇਟ ਪੁਲਿਸ ਜਲੰਧਰ ਦੇ ਟਰੈਫਿਕ ਸਟਾਫ ਵੱਲੋਂ ਮੋਟਰ ਵਹੀਕਲ ਐਕਟ ਦੀ ਧਾਰਾ 207 ਤਹਿਤ ਜਬਤ ਕੀਤੇ ਗਏ ਵਾਹਨਾਂ ਦੀ ਖੁੱਲ੍ਹੀ ਨਿਲਾਮੀ ਕੀਤੀ ਗਈ। ਇਹ ਨਿਲਾਮੀ ਕਮਿਸ਼ਨਰ ਪੁਲਿਸ ਧਨਪ੍ਰੀਤ ਕੌਰਦੇ ਦਿਸ਼ਾ-ਨਿਰਦੇਸ਼ ਹੇਠ ਅਤੇ ਡੀਸੀਪੀ ਇਨਵੈਸਟੀਗੇਸ਼ ਨਮਨਪ੍ਰੀ
ਬੋਲੀ ਦੌਰਾਨ ਹਾਜ਼ਰ ਲੋਕ।


ਜਲੰਧਰ, 30 ਮਈ (ਹਿੰ.ਸ.)| ਕਮਿਸ਼ਨਰੇਟ ਪੁਲਿਸ ਜਲੰਧਰ ਦੇ ਟਰੈਫਿਕ ਸਟਾਫ ਵੱਲੋਂ ਮੋਟਰ ਵਹੀਕਲ ਐਕਟ

ਦੀ ਧਾਰਾ 207 ਤਹਿਤ ਜਬਤ ਕੀਤੇ ਗਏ ਵਾਹਨਾਂ ਦੀ ਖੁੱਲ੍ਹੀ ਨਿਲਾਮੀ ਕੀਤੀ ਗਈ। ਇਹ ਨਿਲਾਮੀ ਕਮਿਸ਼ਨਰ ਪੁਲਿਸ ਧਨਪ੍ਰੀਤ ਕੌਰਦੇ ਦਿਸ਼ਾ-ਨਿਰਦੇਸ਼

ਹੇਠ ਅਤੇ ਡੀਸੀਪੀ ਇਨਵੈਸਟੀਗੇਸ਼ ਨਮਨਪ੍ਰੀਤ ਸਿੰਘ ਢਿੱਲੋਂ ਅਤੇ ਏਡੀਸੀਪੀ ਇੰਡਸਟਰੀਅਲ ਐਂਡ

ਸਿਕਿਊਰਿਟੀ ਨਵਜੋਤ ਸਿੰਘ ਸੰਧੂ ਦੀ ਨਿਗਰਾਨੀ ਹੇਠ ਕੀਤੀ ਗਈ। ਟਰੈਫਿਕ ਸਟਾਫ ਵੱਲੋਂ ਸਾਲ 2013 ਤੋਂ 2020 ਤੱਕ ਜਬਤ ਕੀਤੇ ਗਏ ਕੁੱਲ 369 ਵਾਹਨਾਂ ਨੂੰ ਪੁਲਿਸ

ਲਾਈਨ ਦੇ ਯਾਰਡ ਵਿੱਚ ਰੱਖਿਆ ਗਿਆ ਸੀ। ਇਨ੍ਹਾਂ ਦੀ ਨਿਲਾਮੀ ਹਾਕੀ ਗਰਾਊਂਡ ਪੁਲਿਸ ਲਾਈਨ ਜਲੰਧਰ

ਵਿੱਚ ਖੁੱਲ੍ਹੀ ਬੋਲੀ ਰਾਹੀਂ ਕੀਤੀ ਗਈ।

ਪੁਲਿਸ ਵੱਲੋਂ ਅਖਬਾਰਾਂ ਰਾਹੀਂ ਇਸ਼ਤਿਹਾਰ ਜਾਰੀ ਕਰਕੇ ਵਾਹਨਾਂ ਦੇ ਮਾਲਕਾਂ ਨੂੰ ਆਪਣੇ ਵਾਹਨ

ਰਿਲੀਜ਼ ਕਰਵਾਉਣ ਲਈ 3 ਦਿਨਾਂ ਦੇ ਅੰਦਰ ਦਸਤਾਵੇਜ਼ ਜਮ੍ਹਾਂ ਕਰਨ ਦੀ ਅਪੀਲ ਕੀਤੀ ਗਈ ਸੀ। ਪਰ

ਕਈ ਮਾਲਕਾਂ ਵੱਲੋਂ ਦਾਅਵਾ ਨਾ ਕਰਨ ਕਾਰਨ ਇਹ ਵਾਹਨ ਨਿਲਾਮ ਕੀਤੇ ਗਏ।

ਇਸ ਨਿਲਾਮੀ ਵਿੱਚ ਪੰਜਾਬ ਭਰ ਤੋਂ 23 ਬੋਲੀਕਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 3

ਸਫਲ ਬੋਲੀਕਾਰਾਂ ਨੇ ਵਾਹਨ ਖਰੀਦੇ।

ਨਿਲਾਮੀ ਰਾਹੀਂ ਕੁੱਲ 11,92,000 ਰੁਪਏ ਦੀ ਆਮਦਨ ਪ੍ਰਾਪਤ

ਹੋਈ। ਪੁਲਿਸ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੇ ਵਾਹਨ ਹਜੇ ਵੀ ਪੁਲਿਸ ਯਾਰਡ

ਵਿੱਚ ਪਏ ਹਨ, ਉਹ ਜਲਦੀ ਤੋਂ ਜਲਦੀ ਆਪਣੇ ਅਸਲ ਦਸਤਾਵੇਜ਼ ਲੈ ਕੇ ਵਾਹਨ ਰਿਲੀਜ਼ ਕਰਵਾ

ਸਕਦੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande