ਆਮ ਆਦਮੀ ਪਾਰਟੀ 'ਤੇ ਭਰੋਸਾ ਕਰਨ ਲਈ ਜਗਰਾਉਂ ਵਾਸੀਆਂ ਦਾ ਧੰਨਵਾਦ : ਵਿਧਾਇਕਾ ਮਾਣੂੰਕੇ
ਜਗਰਾਉਂ, 30 ਮਈ (ਹਿੰ.ਸ.)। ਨਗਰ ਕੌਂਸਲ ਜਗਰਾਉਂ ਦੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ 9 ਸੀਟਾਂ ਜਿਤਾ ਕੇ ਭਰੋਸਾ ਕਰਨ ਲਈ ਸ਼ਹਿਰ ਵਾਸੀਆਂ ਦਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਧੰਨਵਾਦ ਕੀਤਾ ਹੈ। ਉਨ੍ਹਾਂ ਆਖਿਆ ਕਿ ਜਗਰਾਉਂ ਸ਼ਹਿਰ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਾਵਈ ਹੇ
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ


ਜਗਰਾਉਂ, 30 ਮਈ (ਹਿੰ.ਸ.)। ਨਗਰ ਕੌਂਸਲ ਜਗਰਾਉਂ ਦੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ 9 ਸੀਟਾਂ ਜਿਤਾ ਕੇ ਭਰੋਸਾ ਕਰਨ ਲਈ ਸ਼ਹਿਰ ਵਾਸੀਆਂ ਦਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਧੰਨਵਾਦ ਕੀਤਾ ਹੈ। ਉਨ੍ਹਾਂ ਆਖਿਆ ਕਿ ਜਗਰਾਉਂ ਸ਼ਹਿਰ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਾਵਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਘਰਾਂ ਦੇ ਧੀਆਂ-ਪੁੱਤਰਾਂ ਨੂੰ ਅੱਗੇ ਲਿਆਂਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਕੂੜੇ ਦੇ ਢੇਰ ਲਗਵਾਉਣ ਵਾਲੇ, ਸ਼ਹਿਰ ਦੇ ਕੰਮਾਂ ਵਿੱਚ ਅੜਿੱਕੇ ਡਾਉਣ ਵਾਲਿਆਂ ਨੂੰ ਵੀ ਮੂੰਹ ਦੀ ਖਾਣੀ ਪਈ ਹੈ।ਮਾਣੂੰਕੇ ਆਖਿਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਆਮ ਆਦਮੀ ਪਾਰਟੀ ਨੂੰ ਸਿਰਫ਼ ਕੁੱਝ ਕੁ ਮਹੀਨੇ ਹੀ ਮਿਲੇ ਸਨ, ਪਰੰਤੂ ਫਿਰ ਵੀ ਸ਼ਹਿਰ ਦੇ ਬਹੁਤ ਸਾਰੇ ਬਜ਼ਾਰਾਂ ਤੇ ਮੁਹੱਲਿਆਂ ਦੀਆਂ ਗਲੀਆਂ ਨੂੰ ਪੱਕਾ ਕੀਤਾ ਗਿਆ ਅਤੇ ਬਹੁਤ ਸਾਰੇ ਪ੍ਰੋਜੈਕਟ ਪਾਸ ਕੀਤੇ ਗਏ, ਜਿੰਨਾਂ ਦਾ ਕੰਮ ਚੱਲ ਰਿਹਾ ਹੈ।

ਵਿਧਾਇਕਾ ਮਾਣੂੰਕੇ ਹੋਰ ਆਖਿਆ ਕਿ ਉਨ੍ਹਾਂ ਵੱਲੋਂ ਬਤੌਰ ਵਿਧਾਇਕਾ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਪਾਸੋਂ ਕਰੋੜਾਂ ਰੁਪਏ ਦੀਆਂ ਗਰਾਂਟਾ ਮੰਨਜੂਰ ਕਰਵਾਕੇ ਲਿਆਂਦੀਆਂ ਗਈਆਂ, ਕਮਲ ਚੌਂਕ ਤੇ ਪੁਰਾਣੀ ਸਬਜ਼ੀ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਤਖਮੀਨਾਂ ਮੰਨਜੂਰ ਕਰਵਾਇਆ, ਸ਼ਹਿਰ ਵਿੱਚ ਪੈਂਦੀਆਂ ਮੰਡੀ ਬੋਰਡ ਦੀਆਂ ਸੜਕਾਂ ਕੱਚਾ ਮਲਕ ਰੋਡ, ਸੂਆ ਰੋਡ ਨਵੀਂਆਂ ਬਣਾਈਆਂ ਗਈਆਂ, ਬਿਜਲੀ ਸਪਲਾਈ ਬਿਹਤਰ ਬਨਾਉਣ ਲਈ ਵੱਡੇ ਟਰਾਸਫਾਰਮਰ ਰੱਖੇ ਗਏ, ਸ਼ਹਿਰ ਦੇ ਸੀਵਰੇਜ਼ ਅਤੇ ਸੜਕਾਂ ਦੀ ਸਫਾਈ ਲਈ ਕਰੋੜਾਂ ਰੁਪਏ ਦੀਆਂ ਜੈਟਿੰਗ ਤੇ ਸਵਾਈਪਿੰਗ ਮਸ਼ੀਨਾਂ ਲਿਆਂਦੀਆਂ ਗਈਆਂ, ਟਰੈਕਟਰ, ਲੋਡਰ, ਕੂੜਾ ਚੁੱਕਣ ਲਈ ਟਰਾਈ-ਸਾਈਕਲ, ਏਸ ਗੱਡੀਆਂ ਆਦਿ ਲਿਆਂਦੀਆਂ, ਫਾਇਰ-ਬ੍ਰਗੇਡ ਗੱਡੀਆਂ ਪੰਜਾਬ ਸਰਕਾਰ ਤੋਂ ਮੰਨਜੂਰ ਕਰਵਾਕੇ ਲਿਆਂਦੀਆਂ, ਸ਼ਹਿਰ ਦੇ ਪੀਣ ਵਾਲੇ ਪਾਣੀ ਵਿੱਚ ਮੈਟਲ ਆ ਜਾਣ ਕਾਰਨ ਗੈਸਟਰੋ, ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ 33 ਕਰੋੜ ਰੁਪਏ ਦਾ ਪ੍ਰੋਜੈਕਟ ਮੰਨਜੂਰ ਕਰਵਾਇਆ, ਜਿਸਦਾ ਕੰਮ ਚੱਲ ਰਿਹਾ ਹੈ ਅਤੇ ਸ਼ਹਿਰ ਵਿੱਚ ਪਾਈਪ-ਲਾਈਨ ਪੈ ਚੁੱਕੀ ਹੈ ਅਤੇ ਅਖਾੜਾ ਨਹਿਰ ਉਪਰ 21 ਟਿਊਬਵੈਲ ਲੱਗ ਚੁੱਕੇ ਹਨ, ਜੋ ਆਉਂਦੇ ਦਿਨਾਂ ਵਿੱਚ ਚਾਲੂ ਹੋ ਜਾਵੇਗਾ, ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਯਾਦ ਵਿੱਚ ਰਾਏਕੋਟ ਰੋਡ ਉਪਰ ਕੰਮਿਊਨਿਟੀ ਸੈਟਰ ਬਣਵਾਇਆ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਸੁੰਦਰ ਬੁੱਤ ਸਥਾਪਿਤ ਕਰਕੇ ਚੌਂਕ ਬਣਵਾਇਆ, ਤਾਂ ਜੋ ਸਾਡੀ ਆਉਣ ਵਾਲੀ ਪੀੜੀ ਉਹਨਾਂ ਤੋਂ ਸੇਧ ਲੈ ਸਕੇ, ਸ਼ਹਿਰ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਸੌ ਪ੍ਰਤੀਸ਼ਤ ਮੁਕੰਮਲ ਕਰਨ ਲਈ ਕਾਰਜ ਚੱਲ ਰਹੇ ਹਨ ਅਤੇ ਦੋ ਪਾਣੀ ਵਾਲੀਆਂ ਟੈਂਕੀਆਂ ਬਣ ਰਹੀਆਂ ਹਨ।

ਵਿਧਾਇਕਾ ਮਾਣੂੰਕੇ ਨੇ ਹੋਰ ਆਖਿਆ ਕਿ ਜੇਕਰ ਸ਼ਹਿਰ ਵਾਸੀ ਤੇ ਨਵੇਂ ਚੁਣੇ ਗਏ ਕੌਂਸਲਰ ਸਿਆਸਤ ਅਤੇ ਧੜੇਬੰਦੀ ਤੋਂ ਉਪਰ ਉਠਕੇ ਸਹਿਯੋਗ ਕਰਨਗੇ ਤਾਂ ਉਹ ਰੌਸ਼ਨੀਆਂ ਦੇ ਸ਼ਹਿਰ ਜਗਰਾਉਂ ਦੀ ਕਾਇਆ-ਕਲਪ ਕਰ ਦੇਣਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande