ਦਿੱਲੀ-ਅੰਬਾਲਾ ਰੇਲ ਮਾਰਗ 'ਤੇ 6 ਜੂਨ ਤੱਕ ਪ੍ਰਭਾਵਿਤ ਰਹੇਗੀ ਆਵਾਜਾਈ, ਕਈ ਟਰੇਨਾਂ ਰੱਦ ਤੇ ਡਾਇਵਰਟ
ਚੰਡੀਗੜ੍ਹ, 30 ਮਈ (ਹਿੰ.ਸ.)| ਸ਼ਾਹਾਬਾਦ ਮਾਰਕੰਡਾ ਅਤੇ ਮੋਹੜੀ ਰੇਲਵੇ ਸਟੇਸ਼ਨਾਂ ਦਰਮਿਆਨ ਰੇਲਵੇ ਵੱਲੋਂ ਕੀਤੇ ਜਾ ਰਹੇ ਤਕਨੀਕੀ ਕੰਮਾਂ ਕਾਰਨ 30 ਮਈ ਤੋਂ 6 ਜੂਨ ਤੱਕ ਦਿੱਲੀ-ਅੰਬਾਲਾ ਰੇਲ ਖੰਡ ''ਤੇ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀਆਂ ਕਈ ਅਹਿਮ ਟਰੇ
ਦਿੱਲੀ-ਅੰਬਾਲਾ ਰੇਲ ਮਾਰਗ 'ਤੇ 6 ਜੂਨ ਤੱਕ ਪ੍ਰਭਾਵਿਤ ਰਹੇਗੀ ਆਵਾਜਾਈ, ਕਈ ਟਰੇਨਾਂ ਰੱਦ ਤੇ ਡਾਇਵਰਟ


ਚੰਡੀਗੜ੍ਹ, 30 ਮਈ (ਹਿੰ.ਸ.)| ਸ਼ਾਹਾਬਾਦ ਮਾਰਕੰਡਾ ਅਤੇ ਮੋਹੜੀ ਰੇਲਵੇ ਸਟੇਸ਼ਨਾਂ ਦਰਮਿਆਨ ਰੇਲਵੇ ਵੱਲੋਂ ਕੀਤੇ ਜਾ ਰਹੇ ਤਕਨੀਕੀ ਕੰਮਾਂ ਕਾਰਨ 30 ਮਈ ਤੋਂ 6 ਜੂਨ ਤੱਕ ਦਿੱਲੀ-ਅੰਬਾਲਾ ਰੇਲ ਖੰਡ 'ਤੇ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀਆਂ ਕਈ ਅਹਿਮ ਟਰੇਨਾਂ ਨੂੰ ਰੱਦ, ਡਾਇਵਰਟ ਅਤੇ ਮੁੜ ਨਿਰਧਾਰਤ (ਰੀ-ਸ਼ਡਿਊਲ) ਕੀਤਾ ਗਿਆ ਹੈ।ਉੱਤਰੀ ਰੇਲਵੇ ਦੇ ਅੰਬਾਲਾ ਮੰਡਲ ਅਨੁਸਾਰ ਸ਼ਾਹਾਬਾਦ ਮਾਰਕੰਡਾ ਅਤੇ ਮੋਹੜੀ ਸਟੇਸ਼ਨਾਂ 'ਤੇ ਲੂਪ ਲਾਈਨਾਂ ਦੇ ਵਿਸਥਾਰ ਅਤੇ ਨਵੇਂ ਇਲੈਕਟ੍ਰਾਨਿਕ ਇੰਟਰਲਾਕਿੰਗ (ਈ.ਆਈ.) ਸਿਸਟਮ ਦੀ ਸਥਾਪਨਾ ਲਈ 6 ਦਿਨਾਂ ਦਾ ਪ੍ਰੀ-ਨਾਨ ਇੰਟਰਲਾਕਿੰਗ (ਪੀ.ਐਨ.ਆਈ.) ਅਤੇ ਇੱਕ ਦਿਨ ਦਾ ਨਾਨ ਇੰਟਰਲਾਕਿੰਗ (ਐਨ.ਆਈ.) ਬਲਾਕ ਲਿਆ ਜਾਵੇਗਾ। ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਮਿਆਦ ਦੌਰਾਨ 22 ਟਰੇਨਾਂ ਪੂਰੀ ਤਰ੍ਹਾਂ ਰੱਦ ਰਹਿਣਗੀਆਂ, ਜਦਕਿ 29 ਟਰੇਨਾਂ ਨੂੰ ਬਦਲੇ ਹੋਏ ਰੂਟਾਂ ਰਾਹੀਂ ਚਲਾਇਆ ਜਾਵੇਗਾ। ਇਸ ਤੋਂ ਇਲਾਵਾ 8 ਟਰੇਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ 20 ਟਰੇਨਾਂ ਨੂੰ ਨਿਯੰਤਰਿਤ (ਰੈਗੂਲੇਟ) ਕੀਤਾ ਗਿਆ ਹੈ। ਇਸ ਦਾ ਅਸਰ ਚੰਡੀਗੜ੍ਹ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀਆਂ 'ਤੇ ਪਵੇਗਾ।ਅਜਮੇਰ-ਚੰਡੀਗੜ੍ਹ ਗਰੀਬ ਰਥ ਐਕਸਪ੍ਰੈੱਸ (12983) ਨੂੰ 31 ਮਈ ਅਤੇ 2 ਜੂਨ ਨੂੰ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ-ਅਜਮੇਰ ਗਰੀਬ ਰਥ ਐਕਸਪ੍ਰੈੱਸ (12984) 1 ਅਤੇ 3 ਜੂਨ ਨੂੰ ਨਹੀਂ ਚੱਲੇਗੀ। ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈੱਸ (12045/12046) ਅਤੇ ਅਜਮੇਰ-ਚੰਡੀਗੜ੍ਹ ਵੰਦੇ ਭਾਰਤ ਐਕਸਪ੍ਰੈੱਸ (20977/20978) ਨੂੰ 6 ਜੂਨ ਨੂੰ ਪੂਰੀ ਤਰ੍ਹਾਂ ਰੱਦ ਰੱਖਿਆ ਗਿਆ ਹੈ।ਚੰਡੀਗੜ੍ਹ-ਯਸ਼ਵੰਤਪੁਰ ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈੱਸ (22686) ਨੂੰ 2 ਜੂਨ ਨੂੰ ਅੰਬਾਲਾ-ਸਹਾਰਨਪੁਰ-ਮੇਰਠ-ਗਾਜ਼ੀਆਬਾਦ ਰੂਟ ਰਾਹੀਂ ਚਲਾਇਆ ਜਾਵੇਗਾ। ਇਸ ਦੌਰਾਨ ਇਹ ਟਰੇਨ ਪਾਣੀਪਤ ਅਤੇ ਨਵੀਂ ਦਿੱਲੀ ਸਟੇਸ਼ਨ 'ਤੇ ਨਹੀਂ ਜਾਵੇਗੀ। ਇਸੇ ਤਰ੍ਹਾਂ ਚੰਡੀਗੜ੍ਹ-ਮਡਗਾਓਂ ਗੋਆ ਸੰਪਰਕ ਕ੍ਰਾਂਤੀ ਐਕਸਪ੍ਰੈੱਸ (12450) ਨੂੰ 1 ਜੂਨ ਨੂੰ ਬਦਲੇ ਹੋਏ ਰੂਟ ਰਾਹੀਂ ਚਲਾਇਆ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande