ਦੇਸ਼ ਦੇ 27ਵੇਂ ਜਲ ਸੈਨਾ ਮੁਖੀ ਵਜੋਂ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸੰਭਾਲਿਆ ਅਹੁਦਾ
ਨਵੀਂ ਦਿੱਲੀ, 31 ਮਈ (ਹਿੰ.ਸ.)। ਦੇਸ਼ ਦੇ 27ਵੇਂ ਜਲ ਸੈਨਾ ਮੁਖੀ ਵਜੋਂ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਐਤਵਾਰ ਨੂੰ ਅਹੁਦਾ ਸੰਭਾਲ ਲਿਆ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਹਰ ਦਿਨ ਜਲ ਸੈਨਾ ਨੂੰ ਬਿਹਤਰ, ਮਜ਼ਬੂਤ, ਤੇਜ਼ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸਮਰਪਿਤ ਕਰਨਗੇ, ਤਾਂ ਜੋ ਇਹ ਰਾਸ਼
ਨਵੇਂ ਜਲ ਸੈਨਾ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਾਊਥ ਬਲਾਕ ਲਾਅਨ ਵਿਖੇ ਗਾਰਡ ਆਫ਼ ਆਨਰ ਦਾ ਨਿਰੀਖਣ ਕਰਦੇ ਹੋਏ।


ਨਵੀਂ ਦਿੱਲੀ, 31 ਮਈ (ਹਿੰ.ਸ.)। ਦੇਸ਼ ਦੇ 27ਵੇਂ ਜਲ ਸੈਨਾ ਮੁਖੀ ਵਜੋਂ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਐਤਵਾਰ ਨੂੰ ਅਹੁਦਾ ਸੰਭਾਲ ਲਿਆ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਹਰ ਦਿਨ ਜਲ ਸੈਨਾ ਨੂੰ ਬਿਹਤਰ, ਮਜ਼ਬੂਤ, ਤੇਜ਼ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸਮਰਪਿਤ ਕਰਨਗੇ, ਤਾਂ ਜੋ ਇਹ ਰਾਸ਼ਟਰੀ ਸੁਰੱਖਿਆ ਅਤੇ ਰਾਸ਼ਟਰੀ ਵਿਕਾਸ ਦੇ ਹਿੱਤਾਂ ਦੀ ਸੇਵਾ ਕਰ ਸਕੇ। ਉਨ੍ਹਾਂ ਦੀ ਪ੍ਰਮੁੱਖ ਤਰਜੀਹ ਇਹ ਯਕੀਨੀ ਬਣਾਉਣਾ ਹੋਵੇਗੀ ਕਿ ਭਾਰਤੀ ਜਲ ਸੈਨਾ ਉੱਚਤਮ ਪੱਧਰ ਦੀ ਸੰਚਾਲਨ ਤਿਆਰੀ ਅਤੇ ਲੜਾਈ ਪ੍ਰਭਾਵਸ਼ੀਲਤਾ ਬਣਾਈ ਰੱਖੇ, ਤਾਂ ਜੋ ਇਹ ਦੇਸ਼ ਦੀ ਸੁਰੱਖਿਆ ਅਤੇ ਆਰਥਿਕ ਹਿੱਤਾਂ ਦੀ ਰੱਖਿਆ ਕਰ ਸਕੇ।

ਉਨ੍ਹਾਂ ਨੇ ਰਾਸ਼ਟਰੀ ਯੁੱਧ ਸਮਾਰਕ 'ਤੇ ਫੁੱਲਮਾਲਾ ਭੇਟ ਕੀਤੀ ਅਤੇ ਸਾਊਥ ਬਲਾਕ ਲਾਨਜ਼ ਵਿਖੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਕਿਹਾ, ਭਾਰਤੀ ਜਲ ਸੈਨਾ ਸਾਂਝੀਵਾਲਤਾ, ਸਵੈ-ਨਿਰਭਰਤਾ ਅਤੇ ਸਵਦੇਸ਼ੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜੋ ਕਿ ਮੇਰਾ ਮੁੱਖ ਫੋਕਸ ਹੋਵੇਗਾ। ਭਾਰਤੀ ਜਲ ਸੈਨਾ ਨੂੰ ਦੁਨੀਆ ਦੇ ਸਭ ਤੋਂ ਵਧੀਆ ਪੇਸ਼ੇਵਰਾਂ ਵਿੱਚੋਂ ਮੰਨਿਆ ਜਾਂਦਾ ਹੈ, ਇਸ ਲਈ ਸਾਰੇ ਕਰਮਚਾਰੀਆਂ ਦੀ ਭਲਾਈ, ਪੇਸ਼ੇਵਰ ਪ੍ਰਦਰਸ਼ਨ ਅਤੇ ਨਿੱਜੀ ਵਿਕਾਸ ਮੇਰੇ ਲਈ ਬਹੁਤ ਮਹੱਤਵਪੂਰਨ ਹੋਵੇਗਾ। ਉਨ੍ਹਾਂ ਨੇ ਸੇਵਾਮੁਕਤ ਹੋਣ ਵਾਲੇ ਜਲ ਸੈਨਾ ਮੁਖੀ, ਐਡਮਿਰਲ ਦਿਨੇਸ਼ ਤ੍ਰਿਪਾਠੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਸ਼ਟਰ ਲਈ ਸ਼ਲਾਘਾਯੋਗ ਅਤੇ ਸ਼ਾਨਦਾਰ ਸੇਵਾ ਕੀਤੀ ਹੈ ਅਤੇ ਬਹੁਤ ਪ੍ਰਭਾਵਸ਼ਾਲੀ ਸੀਐਨਐਸ ਰਹੇ ਹਨ। ਉਨ੍ਹਾਂ ਨੇ ਆਪਣੀ ਅਗਵਾਈ ਹੇਠ ਹਰ ਮੋੜ 'ਤੇ ਜਲ ਸੈਨਾ ਨੂੰ ਆਪਣਾ ਮਾਰਗਦਰਸ਼ਨ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ।

ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਭਾਵੁਕ ਹੁੰਦਿਆਂ ਕਿਹਾ, ਮੈਂ ਅੱਜ 27ਵੇਂ ਜਲ ਸੈਨਾ ਮੁਖੀ ਵਜੋਂ ਬਹੁਤ ਨਿਮਰਤਾ, ਜ਼ਿੰਮੇਵਾਰੀ, ਮਾਣ ਅਤੇ ਸ਼ੁਕਰਗੁਜ਼ਾਰੀ ਨਾਲ ਕਮਾਨ ਸੰਭਾਲ ਰਿਹਾ ਹਾਂ। ਮੈਂ ਜਲ ਸੈਨਾ ਅਤੇ ਰਾਸ਼ਟਰ ਦੀ ਸੇਵਾ ਕਰਨ ਦੇ ਇਸ ਮੌਕੇ ਲਈ ਤਹਿ ਦਿਲੋਂ ਧੰਨਵਾਦੀ ਹਾਂ। ਭਾਰਤੀ ਜਲ ਸੈਨਾ ਰਾਸ਼ਟਰ ਦੇ ਹਿੱਤਾਂ ਦੀ ਰਾਖੀ ਲਈ ਚੌਕਸ ਰਹਿੰਦੀ ਹੈ ਅਤੇ ਖੇਤਰੀ ਸੁਰੱਖਿਆ ਵਾਤਾਵਰਣ ਵਿੱਚ ਸਰਗਰਮੀ ਨਾਲ ਤਾਇਨਾਤ ਹੈ ਜੋ ਚੁਣੌਤੀਪੂਰਨ, ਗੁੰਝਲਦਾਰ, ਅਣਪਛਾਤਾ ਅਤੇ ਅਨਿਸ਼ਚਿਤ ਬਣਿਆ ਹੋਇਆ ਹੈ। ਭਾਰਤੀ ਜਲ ਸੈਨਾ ਆਪਣੀ ਸਮਰੱਥਾ ਵਧਾਉਣ ਅਤੇ ਸਵਦੇਸ਼ੀਕਰਨ ਦੇ ਮਾਰਗ 'ਤੇ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ। ਮੇਰੀ ਕੋਸ਼ਿਸ਼ ਜਲ ਸੈਨਾ ਦੇ ਵਿਕਾਸ ਦੀ ਗਤੀ ਨੂੰ ਬਣਾਈ ਰੱਖਣ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਸ਼ਾਮਲ ਕਰਕੇ ਸਾਡੀਆਂ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਦੀ ਹੋਵੇਗੀ।

ਸੇਵਾਮੁਕਤ ਹੋਏ ਮੁਖੀ ਜਲ ਸੈਨਾ ਸਟਾਫ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਇਸ ਮੌਕੇ 'ਤੇ ਕਿਹਾ, ਪਿਛਲੇ ਕੁੱਝ ਸਾਲਾਂ ਤੋਂ ਜਦੋਂ ਵੀ ਦੇਸ਼ ਨੇ ਪੁਕਾਰਿਆ ਤਾਂ ਜਲ ਸੈਨਾ ਉਸਨੂੰ ਪੂਰਾ ਕੀਤਾ। ਅਸੀਂ ਇਹ ਆਪ੍ਰੇਸ਼ਨ ਸਿੰਦੂਰ ਦੌਰਾਨ ਦੇਖਿਆ, ਜੋ ਅਜੇ ਵੀ ਜਾਰੀ ਹੈ, ਅਤੇ ਅਸੀਂ ਇਸਨੂੰ ਹੁਣ ਪੱਛਮੀ ਏਸ਼ੀਆ ਵਿੱਚ ਉਥਲ-ਪੁਥਲ ਦੇ ਵਿਚਕਾਰ, ਆਪ੍ਰੇਸ਼ਨ ਉਰਜਾ ਸੁਰੱਖਿਆ ਦੌਰਾਨ ਦੇਖ ਰਹੇ ਹਾਂ। ਉਨ੍ਹਾਂ ਨੇ ਆਪਣੇ ਸਾਰੇ ਸ਼ਿਪਮੇਟਸ, ਟੀਮਮੇਟਸ, ਆਫੀਸਰਜ਼, ਸੇਲਰਜ਼ ਅਤੇ ਡਿਫੈਂਸ ਸਿਵਲੀਅਨਜ਼ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨਾਲ ਖੜ੍ਹੇ ਹੋ ਕੇ ਰਾਸ਼ਟਰ ਜੋ ਚਾਹੁੰਦਾ ਸੀ ਉਹ ਪ੍ਰਦਾਨ ਕੀਤਾ। ਅੱਜ, ਮੈਂ ਭਾਰਤੀ ਜਲ ਸੈਨਾ ਦੀ ਕਮਾਨ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਸੌਂਪ ਰਿਹਾ ਹਾਂ, ਜੋ ਸੰਪੂਰਨ ਪੇਸ਼ੇਵਰ ਅਤੇ ਸ਼ਾਨਦਾਰ ਲੀਡਰ ਹਨ, ਜਿਨ੍ਹਾਂ ਦੀ ਕੁਆਲਿਟੀ ਅਤੇ ਕਪੈਸਿਟੀ ਸਾਬਤ ਹੋਈਆਂ ਹਨ ਅਤੇ ਜੋ ਸਾਡੀ ਜਲ ਸੈਨਾ ਨੂੰ ਹੋਰ ਉਚਾਈਆਂ 'ਤੇ ਲੈ ਜਾਣਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande