ਲੁਧਿਆਣਾ 'ਚ ਸਿਲਾਈ-ਕਢਾਈ ਫੈਕਟਰੀ ਦੀ ਆੜ ਹੇਠ ਚੱਲ ਰਿਹਾ ਸੀ ਸ਼ਰਾਬ ਦਾ ਧੰਧਾ, 21 ਪੇਟੀਆਂ ਤੇ 8 ਬੋਤਲਾਂ ਬਰਾਮਦ
ਲੁਧਿਆਣਾ, 31 ਮਈ (ਹਿੰ.ਸ.)| ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਿਲਾਈ ਅਤੇ ਕਢਾਈ ਦੀ ਫੈਕਟਰੀ ਦੀ ਆੜ ਹੇਠ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 21 ਪੇਟੀਆਂ ਅਤੇ 8 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਹ
ਲੁਧਿਆਣਾ 'ਚ ਸਿਲਾਈ-ਕਢਾਈ ਫੈਕਟਰੀ ਦੀ ਆੜ ਹੇਠ ਚੱਲ ਰਿਹਾ ਸੀ ਸ਼ਰਾਬ ਦਾ ਧੰਧਾ, 21 ਪੇਟੀਆਂ ਤੇ 8 ਬੋਤਲਾਂ ਬਰਾਮਦ


ਲੁਧਿਆਣਾ, 31 ਮਈ (ਹਿੰ.ਸ.)| ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਿਲਾਈ ਅਤੇ ਕਢਾਈ ਦੀ ਫੈਕਟਰੀ ਦੀ ਆੜ ਹੇਠ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 21 ਪੇਟੀਆਂ ਅਤੇ 8 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਹਾਲਾਂਕਿ ਪੁਲਿਸ ਦੀ ਰੇਡ ਦੀ ਸੂਚਨਾ ਮਿਲਦੇ ਹੀ ਮੁੱਖ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਸ਼ਿੰਗਾਰਾ ਸਿੰਘ ਸਮੇਤ ਪੁਲਿਸ ਪਾਰਟੀ ਸ਼ਨੀਵਾਰ ਦੇਰ ਰਾਤ ਜਲੰਧਰ ਬਾਈਪਾਸ ਚੌਕ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਇੱਕ ਭਰੋਸੇਯੋਗ ਮੁਖ਼ਬਿਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਅਸ਼ੋਕ ਨਗਰ, ਰਵਿਦਾਸ ਚੌਕ, ਸਲੇਮ ਟਾਬਰੀ ਸਥਿਤ ਇੱਕ ਸਿਲਾਈ-ਕਢਾਈ ਫੈਕਟਰੀ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਧਾ ਚੱਲ ਰਿਹਾ ਹੈ।

ਮੁਖ਼ਬਿਰ ਨੇ ਦੱਸਿਆ ਕਿ ਜੱਸ ਅਤੇ ਉਸ ਦਾ ਸਾਥੀ ਲਲਿਤ ਫੈਕਟਰੀ ਦੀ ਆੜ ਹੇਠ ਗੈਰ-ਕਾਨੂੰਨੀ ਤੌਰ 'ਤੇ ਸ਼ਰਾਬ ਦਾ ਕਾਰੋਬਾਰ ਕਰ ਰਹੇ ਹਨ। ਸੂਚਨਾ ਦੇ ਆਧਾਰ 'ਤੇ ਏਐਸਆਈ ਸ਼ਿੰਗਾਰਾ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਫੈਕਟਰੀ 'ਤੇ ਅਚਾਨਕ ਛਾਪਾ ਮਾਰਿਆ।

ਛਾਪੇਮਾਰੀ ਦੌਰਾਨ ਪੁਲਿਸ ਨੂੰ ਫੈਕਟਰੀ ਅੰਦਰੋਂ ਵੱਡੀ ਮਾਤਰਾ ਵਿੱਚ ਮਹਿੰਗੀ ਅਤੇ ਬ੍ਰਾਂਡਿਡ ਸ਼ਰਾਬ ਦੀ 21 ਪੇਟੀਆਂ ਤੇ 8 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ।

ਪੁਲਿਸ ਮੁਤਾਬਕ ਰੇਡ ਦੌਰਾਨ ਮੁਲਜ਼ਮ ਜੱਸ ਅਤੇ ਲਲਿਤ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ। ਥਾਣਾ ਸਲੇਮ ਟਾਬਰੀ ਪੁਲਿਸ ਨੇ ਦੋਵਾਂ ਖ਼ਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande