
ਹੁਸ਼ਿਆਰਪੁਰ, 31 ਮਈ (ਹਿੰ.ਸ.)। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਹਿਗੜ੍ਹ ਹੁਸ਼ਿਆਰਪੁਰ ਵੱਲੋ ਵਰਧਮਾਨ ਥਰੈਡ ਯਾਰਡ ਹੁਸ਼ਿਆਰਪੁਰ ਵਿਖੇ ਵਿਸ਼ਵ ਨੋ ਤੰਬਾਕੂ ਦਿਵਸ ਮਨਾਇਆ ਗਿਆ ਗਿਆ। ਇਸ ਮੌਕੇ ’ਤੇ ਮੈਡੀਕਲ ਅਫ਼ਸਰ ਡਾ. ਜਸਲੀਨ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ। ਉਨ੍ਹਾਂ ਦੇ ਨਾਲ ਕਾਉਂਸਲਰ ਪ੍ਰਸ਼ਾਂਤ ਆਦਿਆ ਵੀ ਹਾਜ਼ਰ ਹੋਏ। ਇਸ ਮੌਕੇ ਫੈਕਟਰੀ ਤੋਂ ਵੰਦਨਾ ਸੀਨੀਅਰ ਐਗਜ਼ੀਕੀਉਟਿਵ, ਜੇ.ਪੀ. ਸਿੰਘ ਸੀਨੀਅਰ ਵੀ.ਸੀ.ਆਈ.ਸੀ., ਅਤੇ ਖੁਸ਼ਬੂ ਅਤੇ ਹੋਰ ਅਧਿਕਾਰੀ ਅਤੇ ਵਰਕਰ ਮੌਜੂਦ ਸਨ।
ਮੈਡੀਕਲ ਅਫ਼ਸਰ ਡਾ. ਜਸਲੀਨ ਕੌਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ਾਖ਼ੋਰੀ ਇੱਕ ਮਾਨਸਿਕ ਬਿਮਾਰੀ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਨੂੰ ਦੀ ਗੇਟ ਵੇਂ ਆਫ਼ ਅਦਰ ਡਰੱਗਸ ਮੰਨਿਆ ਗਿਆ ਹੈ, ਕਿਉਂਕਿ ਤੰਬਾਕੂ ਵਿੱਚ 4000-7000 ਹਜ਼ਾਰ ਤੱਕ ਕੈਮੀਕਲ ਪਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਤੰਬਾਕੂ ਵਿੱਚ 25 ਪ੍ਰਤੀਸ਼ਤ ਨੀਕੋਟੀਨ ਪਾਈ ਜਾਂਦੀ ਹੈ ਜੋ ਕਿ ਵਿਅਕਤੀ ਦੇ ਹਾਰਟ, ਕਿਡਨੀ ਅਤੇ ਸਰੀਰ ਦੀ ਹਰ ਅੰਗ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਔਰਤਾਂ ਨੂੰ ਵੀ ਤੰਬਾਕੂ ਬਹੁਤ ਪ੍ਰਭਾਵਿਤ ਕਰਦਾ ਹੈ। ਤੰਬਾਕੂ ਨਾਲ 70 ਤਰ੍ਹਾਂ ਦੇ ਕੈਂਸਰ ਹੁੰਦੇ ਹਨ।
ਇਸ ਮੌਕੇ ’ਤੇ ਕਾਉਂਸਲਰ ਪ੍ਰਸ਼ਾਂਤ ਆਦਿਆ ਨੇ ਕਿਹਾ ਕਿ ਨਸ਼ਾਖੋਰੀ ਇੱਕ ਮਾਨਸਿਕ ਬਿਮਾਰੀ ਹੈ, ਉਨ੍ਹਾਂ ਨੇ ਕਿਹਾ ਕਿ ਨਸ਼ਾਖੋਰੀ ਵਾਰ ਵਾਰ ਹੋਣ ਵਾਲੀ ਤੇ ਲੰਬਾ ਸਮਾਂ ਚੱਲਣ ਵਾਲੀ ਮਾਨਸਿਕ ਬਿਮਾਰੀ ਹੈ। ਇਹ ਸ਼ੁਗਰ ਅਤੇ ਬੀ. ਪੀ. ਦੀ ਬਿਮਾਰੀ ਵਾਂਗ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦਾ ਇਲਾਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਵਿਅਕਤੀ ਦੇ ਚਿੰਤਾ, ਪ੍ਰੇਸ਼ਾਨੀ, ਡਿਪਰੈਸ਼ਰ, ਤੇ ਨਸ਼ਾਖੋਰੀ ਬਾਰੇ ਟੈਲੀ ਮਾਨਸ ਐੱਪ ਸ਼ੁਰੂ ਕੀਤੀ ਗਈ ਅਤੇ ਮੁਫ਼ਤ 24ਘੰਟੇ ਹੈਲਪ ਲਾਈਨ ਨੰਬਰ 14416 ਅਤੇ 1800-89-14416 ਤੇ ਆਪਣੀ ਕਿਸੇ ਵੀ ਤਰ੍ਹਾਂ ਦੀ ਕਾਉਂਸਲਿੰਗ ਕਰਵਾ ਸਕਦੇ ਹਾਂ। ਜ਼ਿਲ੍ਹਾ ਪੱਧਰ ’ਤੇ ਹੈਲਪ ਲਾਈਨ ਨੰਬਰ 85580-01882 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਪਰਮਿੰਦਰ ਕੌਰ ਕਾਉਂਸਲਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 02 ਨਸ਼ਾ ਮੁਕਤੀ ਕੇਂਦਰਾਂ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਅਤੇ ਉਪ ਮੰਡਲ ਸਿਵਲ ਹਸਪਤਾਲ ਦਸੂਹਾ ਵਿਖੇ ਚੱਲ ਰਹੇ ਹਨ। ਜਿੱਥੇ ਨਸ਼ਾ ਕਰਨ ਵਾਲੇ ਮਰੀਜ਼ ਨੂੰ 15 ਤੋ 21 ਦਿਨ ਡੀਟੋਕਸ਼ਿਫਿਕੇਸ਼ਨ ਕਰਨ ਉਪਰੰਤ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਮੁਹੱਲਾ ਫਤਹਿਗੜ੍ਹ ਹੁਸ਼ਿਆਰਪੁਰ ਵਿਖੇ 90 ਦਿਨ ਇਲਾਜ਼ ਅਧੀਨ ਰੱਖਿਆ ਜਾਂਦਾ ਹੈ। ਇਥੇ ਮਰੀਜ਼ ਨੂੰ ਵੋਕੇਸ਼ਨ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਰੈੱਡ ਕ੍ਰਾਸ ਦੇ ਸਹਿਯੋਗ ਨਾਲ ਕੋਰਸ ਕਰਵਾਏ ਜਾਂਦੇ ਹਨ। ਜਿਸ ਨਾਲ ਵਿਅਕਤੀ ਨੂੰ ਆਪਣੇ ਪੈਰਾਂ ’ਤੇ ਖੜੇ ਹੋਣ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾਂਦਾ ਹੈ।
ਇਸ ਤੋਂ ਉਪਰੰਤ ਸਿਹਤ ਵਿਭਾਗ ਪੰਜਾਬ ਵੱਲੋਂ ਓ.ਓ.ਏ.ਟੀ. ਕਲੀਨਿਕ ਜ਼ਿਲ੍ਹਾ ਪੱਧਰ, ਸਬ ਡਵੀਜ਼ਨਲ ਪੱਧਰ ਅਤੇ ਸਾਰੇ ਸੀ.ਐੱਚ.ਸੀ. ਪੱਧਰ ’ਤੇ ਚੱਲਦੇ ਹਨ, ਜਿੱਥੇ ਮਰੀਜ਼ ਅਤੇ ਪਰਿਵਾਰ ਦੇ ਲਿਖਤ ਕੰਸੈਂਟ ਤੇ ਔਨਲਾਈਨ ਬੇਸਡ ਦਵਾਈ ਸ਼ੁਰੂ ਕੀਤੀ ਜਾਂਦੀ ਹੈ। ਇਹ ਇਲਾਜ਼ ਇੱਕ ਸਾਲ ਤੱਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾਂ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਤਹਿਤ ਓ.ਐੱਸ.ਟੀ. ਸੈਂਟਰ ਚੱਲਦੇ ਹਨ ਜਿੱਥੇ ਆਈ.ਵੀ. ਯੂਜ਼ਰ ਕਰਨ ਵਾਲੇ ਮਰੀਜਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਇਸ ਮੌਕੇ ’ਤੇ ਸਾਰਿਆਂ ਨੂੰ ਨਸ਼ਾ ਮੁਕਤ ਰਹਿਣ ਦੀ ਸਹੁੰ ਚੁਕਾਈ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ