ਮੈਗਨਸ ਕਾਰਲਸਨ ਨੇ ਅਰਜੁਨ ਏਰੀਗੈਸੀ ਨੂੰ ਹਰਾ ਕੇ ਟੇਪੇ ਸਿਗੇਮੈਨ ਐਂਡ ਕੰਪਨੀ ਸ਼ਤਰੰਜ ਟੂਰਨਾਮੈਂਟ 2026 ਦਾ ਖਿਤਾਬ ਜਿੱਤਿਆ
ਮਾਲਮੋ, 08 ਮਈ (ਹਿੰ.ਸ.)। ਦੁਨੀਆ ਦੇ ਨੰਬਰ-1 ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨੇ ਵੀਰਵਾਰ ਨੂੰ ਸਡਨ ਡੈਥ ਪਲੇਆਫ ਵਿੱਚ ਭਾਰਤੀ ਗ੍ਰੈਂਡਮਾਸਟਰ ਅਰਜੁਨ ਏਰੀਗੈਸੀ ਨੂੰ ਹਰਾ ਕੇ ''ਟੇਪੇ ਸਿਗੇਮੈਨ ਐਂਡ ਕੰਪਨੀ ਸ਼ਤਰੰਜ ਟੂਰਨਾਮੈਂਟ 2026'' ਦਾ ਖਿਤਾਬ ਜਿੱਤਿਆ। ਮੁੱਖ ਟੂਰਨਾਮੈਂਟ ਵਿੱਚ ਅਜੇਤੂ ਰਹਿਣ ਵਾਲੇ ਅ
ਮੈਗਨਸ ਕਾਰਲਸਨ, ਦੁਨੀਆ ਦੇ ਨੰਬਰ 1 ਸ਼ਤਰੰਜ ਖਿਡਾਰੀ


ਮਾਲਮੋ, 08 ਮਈ (ਹਿੰ.ਸ.)। ਦੁਨੀਆ ਦੇ ਨੰਬਰ-1 ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨੇ ਵੀਰਵਾਰ ਨੂੰ ਸਡਨ ਡੈਥ ਪਲੇਆਫ ਵਿੱਚ ਭਾਰਤੀ ਗ੍ਰੈਂਡਮਾਸਟਰ ਅਰਜੁਨ ਏਰੀਗੈਸੀ ਨੂੰ ਹਰਾ ਕੇ 'ਟੇਪੇ ਸਿਗੇਮੈਨ ਐਂਡ ਕੰਪਨੀ ਸ਼ਤਰੰਜ ਟੂਰਨਾਮੈਂਟ 2026' ਦਾ ਖਿਤਾਬ ਜਿੱਤਿਆ।

ਮੁੱਖ ਟੂਰਨਾਮੈਂਟ ਵਿੱਚ ਅਜੇਤੂ ਰਹਿਣ ਵਾਲੇ ਅਰਜੁਨ ਏਰੀਗੈਸੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਟਾਈਟਲ ਮੈਚ ਥੋੜ੍ਹੇ ਫਰਕ ਨਾਲ ਹਾਰ ਗਏ। ਦੋਵਾਂ ਖਿਡਾਰੀਆਂ ਨੇ ਦੋ ਟਾਈਬ੍ਰੇਕਰ ਗੇਮਾਂ ਵਿੱਚ ਇੱਕ-ਇੱਕ ਗੇਮ ਜਿੱਤੀ, ਜਿਸ ਤੋਂ ਬਾਅਦ ਮੈਚ ਸਡਨ ਡੈਥ ਵਿੱਚ ਚਲਾ ਗਿਆ, ਜਿੱਥੇ ਕਾਰਲਸਨ ਜਿੱਤ ਗਿਆ।

ਇਹ ਦੂਜੀ ਵਾਰ ਹੈ ਜਦੋਂ ਅਰਜੁਨ ਇਸ ਵੱਕਾਰੀ ਟੂਰਨਾਮੈਂਟ ਵਿੱਚ ਖਿਤਾਬ ਜਿੱਤਣ ਤੋਂ ਖੁੰਝ ਗਏ ਹਨ। ਉਹ ਪਹਿਲਾਂ 2024 ਵਿੱਚ ਦੂਜੇ ਸਥਾਨ 'ਤੇ ਰਹੇ ਸੀ।

ਅਰਜੁਨ ਫਾਈਨਲ ਰਾਊਂਡ ਤੱਕ 4.5/6 ਅੰਕਾਂ ਨਾਲ ਇੱਕਲੇ ਬੜ੍ਹਤ 'ਤੇ ਸੀ, ਜਦੋਂ ਕਿ ਕਾਰਲਸਨ ਅਤੇ ਯਾਗੀਜ਼ ਕਾਨ ਏਰਡੋਗਮਸ ਉਨ੍ਹਾਂ ਤੋਂ ਅੱਧਾ; ਅੰਕ ਪਿੱਛੇ ਸਨ। ਜੇਕਰ ਅਰਜੁਨ ਫਾਈਨਲ ਰਾਊਂਡ ਵਿੱਚ ਐਂਡੀ ਵੁੱਡਵਰਡ ਨੂੰ ਹਰਾ ਦਿੰਦੇ, ਤਾਂ ਉਹ ਸਿੱਧਾ ਚੈਂਪੀਅਨ ਬਣ ਜਾਂਦੇ, ਪਰ ਮੈਚ ਡਰਾਅ ਵਿੱਚ ਖਤਮ ਹੋਇਆ, ਜਿਸ ਨਾਲ ਕਾਰਲਸਨ ਨੂੰ ਬਰਾਬਰੀ ਕਰਨ ਦਾ ਮੌਕਾ ਮਿਲ ਗਿਆ।

ਦੂਜੇ ਪਾਸੇ, ਕਾਰਲਸਨ ਨੇ ਅੰਤਿਮ ਰਾਊਂਡ ਵਿੱਚ ਏਰਡੋਗਮਸ ਨੂੰ ਹਰਾ ਕੇ ਅਰਜੁਨ ਦੀ ਬਰਾਬਰੀ ਕੀਤੀ ਅਤੇ ਟੂਰਨਾਮੈਂਟ ਨੂੰ ਪਲੇਆਫ ਤੱਕ ਪਹੁੰਚ ਦਿੱਤਾ। ਜ਼ਿਕਰਯੋਗ ਹੈ ਕਿ ਅਰਜੁਨ ਏਰੀਗਾਈਸੀ ਨੇ ਟੂਰਨਾਮੈਂਟ ਦੇ ਪਹਿਲੇ ਰਾਊਂਡ ਵਿੱਚ ਕਾਰਲਸਨ ਵਿਰੁੱਧ ਮੈਚ ਡਰਾਅ ਕੀਤਾ ਸੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande