ਬੰਗਾਲ ਦੇ ਮਾਲਦਾ ਬਾਰਡਰ 'ਤੇ ਤਣਾਅ, ‘ਪੁਸ਼ਬੈਕ’ ਨੂੰ ਲੈ ਕੇ ਬੀ.ਐੱਸ.ਐੱਫ.-ਬੀ.ਜੀ.ਬੀ. ਆਹਮੋ-ਸਾਹਮਣੇ
ਮਾਲਦਾ, 20 ਜੂਨ (ਹਿੰ.ਸ.)। ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਵੈਸ਼ਣਵਨਗਰ ਦੇ ਸੁਖਦੇਵਪੁਰ ਵਿਖੇ ਭਾਰਤ-ਬੰਗਲਾਦੇਸ਼ ਸਰਹੱਦ ''ਤੇ ਸ਼ਨੀਵਾਰ ਸਵੇਰੇ ਤਣਾਅ ਪੈਦਾ ਹੋ ਗਿਆ ਜਦੋਂ ਕਥਿਤ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵਾਪਸ ਭੇਜਣ (ਪੁਸ਼ਬੈਕ) ਦੀ ਪ੍ਰਕਿਰਿਆ ਦੌਰਾਨ ਸਥਿਤੀ ਵਿਗੜ ਗਈ। ਸੂਤਰਾਂ ਅਨੁਸਾਰ, ਕਾਬ
ਪ੍ਰਤੀਕਾਤਮਕ


ਮਾਲਦਾ, 20 ਜੂਨ (ਹਿੰ.ਸ.)। ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਵੈਸ਼ਣਵਨਗਰ ਦੇ ਸੁਖਦੇਵਪੁਰ ਵਿਖੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਸ਼ਨੀਵਾਰ ਸਵੇਰੇ ਤਣਾਅ ਪੈਦਾ ਹੋ ਗਿਆ ਜਦੋਂ ਕਥਿਤ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵਾਪਸ ਭੇਜਣ (ਪੁਸ਼ਬੈਕ) ਦੀ ਪ੍ਰਕਿਰਿਆ ਦੌਰਾਨ ਸਥਿਤੀ ਵਿਗੜ ਗਈ।

ਸੂਤਰਾਂ ਅਨੁਸਾਰ, ਕਾਬੂ ਕੀਤੇ ਗਏ ਘੁਸਪੈਠੀਆਂ ਨੂੰ ਸ਼ੁੱਕਰਵਾਰ ਰਾਤ ਨੂੰ ਸਰਹੱਦ ਰਾਹੀਂ ਬੰਗਲਾਦੇਸ਼ ਭੇਜ ਦਿੱਤਾ ਗਿਆ ਸੀ। ਪਰ ਉੱਥੇ ਦੇ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਨੇ ਉਨ੍ਹਾਂ ਨੂੰ ਆਪਣੇ ਖੇਤਰ ਵਿੱਚ ਦਾਖਲ ਨਹੀਂ ਹੋਣ ਦਿੱਤਾ।

ਇਸ ਤੋਂ ਬਾਅਦ, ਵੱਡੀ ਗਿਣਤੀ ਵਿੱਚ ਲੋਕ ਸਰਹੱਦ ਪਾਰ ਇਕੱਠੇ ਹੋ ਗਏ ਅਤੇ ਭਾਰਤ ਵਿੱਚ ਦੁਬਾਰਾ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਦੋਸ਼ ਹੈ ਕਿ ਉਨ੍ਹਾਂ ਨੇ ਭਾਰਤੀ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਥਿਤੀ ਨੂੰ ਕਾਬੂ ਕਰਨ ਲਈ ਬੀਐਸਐਫ ਨੇ ਸਖ਼ਤ ਰੁਖ਼ ਅਪਣਾਇਆ।

ਦੱਸਿਆ ਜਾ ਰਿਹਾ ਕਿ ਇਸ ਖੇਤਰ ਵਿੱਚ ਸਰਹੱਦ ਦੇ ਲਗਭਗ 1,200 ਮੀਟਰ ਹਿੱਸੇ 'ਤੇ ਅਜੇ ਵੀ ਕੰਡਿਆਲੀ ਤਾਰ (ਵਾੜ) ਨਹੀਂ ਹੈ, ਜਿਸ ਕਾਰਨ ਘੁਸਪੈਠ ਅਤੇ ਜ਼ਮੀਨ 'ਤੇ ਕਬਜ਼ੇ ਦੀਆਂ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਹਨ।

ਇਸ ਮਾਮਲੇ ’ਤੇ ਸਥਾਨਕ ਵਿਧਾਇਕ ਰਾਜੂ ਕਰਮਾਕਰ ਨੇ ਕਿਹਾ ਕਿ ਰਾਜ ਸਰਕਾਰ ਦੇ ਨਿਰਦੇਸ਼ਾਂ 'ਤੇ ਘੁਸਪੈਠੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਸੀ, ਪਰ ਬੰਗਲਾਦੇਸ਼ ਆਪਣੇ ਨਾਗਰਿਕਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਿਹਾ ਹੈ। ਤਣਾਅਪੂਰਨ ਦਿਨ ਤੋਂ ਬਾਅਦ, ਸ਼ਾਮ ਨੂੰ ਸਥਿਤੀ ਕੁਝ ਹੱਦ ਤੱਕ ਆਮ ਵਾਂਗ ਹੋ ਗਈ, ਪਰ ਖੇਤਰ ਨਿਗਰਾਨੀ ਹੇਠ ਹੈ। ਬੀਐਸਐਫ ਅਤੇ ਸਥਾਨਕ ਪ੍ਰਸ਼ਾਸਨ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਸਰਹੱਦੀ ਖੇਤਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande