
ਪੀ.ਐਚ.ਡੀ.ਸੀ.ਸੀ.ਆਈ. ਨੇ ਪੀ.ਐਫ.ਆਰ.ਡੀ.ਏ. ਅਤੇ ਲਘੂ ਉਦਯੋਗ ਭਾਰਤੀ ਦੇ ਸਹਿਯੋਗ ਨਾਲ ਕੀਤਾ ਜਾਗਰੂਕਤਾ ਸੰਮੇਲਨ ਦਾ ਆਯੋਜਨ
ਅੰਮ੍ਰਿਤਸਰ, 23 ਜੂਨ (ਹਿੰ.ਸ.)| ਪੀ.ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਵੱਲੋਂ ਅੰਮ੍ਰਿਤਸਰ ਜ਼ੋਨ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਅਤੇ ਲਘੂ ਉਦਯੋਗ ਭਾਰਤੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਨੈਸ਼ਨਲ ਪੈਨਸ਼ਨ ਸਿਸਟਮ - ਐੱਮ.ਐੱਸ.ਐੱਮ.ਈ. ਵਰਕਫੋਰਸ ਲਈ ਸੁਰੱਖਿਅਤ ਭਵਿੱਖ ਦੀ ਸਿਰਜਣਾ ਬਾਰੇ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ।
ਇਸ ਪ੍ਰੋਗਰਾਮ ਦਾ ਉਦੇਸ਼ ਐੱਮ.ਐੱਸ.ਐੱਮ.ਈ. ਵਿੱਚ ਰਿਟਾਇਰਮੈਂਟ ਪਲਾਨਿੰਗ, ਫਾਇਨੈਂਸ਼ੀਅਲ ਸਕਿਓਰਿਟੀ ਅਤੇ ਇੰਪਲਾਇਪਰ (ਮਾਲਕ) ਅਤੇ ਇੰਪਲਾਈ (ਕਰਮਚਾਰੀ)ਦੋਵਾਂ ਲਈ ਨੈਸ਼ਨਲ ਪੈਨਸ਼ਨ ਸਿਸਟਮ ਦੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ, ਪੀ.ਐੱਚ.ਡੀ.ਸੀ.ਸੀ.ਆਈ. ਅੰਮ੍ਰਿਤਸਰ ਜ਼ੋਨ ਦੇ ਕਨਵੀਨਰ ਜੈਦੀਪ ਸਿੰਘ ਨੇ ਭਾਰਤ ਦੇ ਆਰਥਿਕ ਵਿਕਾਸ ਵਿੱਚ ਐੱਮ.ਐੱਸ.ਐੱਮ.ਈ. ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ ਅਤੇ ਇਸ ਸੈਕਟਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਫਾਇਨੈਂਸ਼ੀਅਲ ਇਨਕਲੂਜ਼ਨ (ਵਿੱਤੀ ਸਮਾਵੇਸ਼) ਅਤੇ ਲੌਂਗ ਟਰਮ ਸਕਿਓਰਿਟੀ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਲਘੂ ਉਦਯੋਗ ਭਾਰਤੀ ਅੰਮ੍ਰਿਤਸਰ ਦੇ ਪ੍ਰਧਾਨ ਅਮਿਤ ਕਪੂਰ ਨੇ ਕਿਹਾ ਕਿ ਕਰਮਚਾਰੀਆਂ ਦੀ ਭਲਾਈ ਅਤੇ ਵਿੱਤੀ ਸੁਰੱਖਿਆ ਟਿਕਾਊ ਬਿਜ਼ਨਸ ਗ੍ਰੋਥ ਲਈ ਜ਼ਰੂਰੀ ਹੈ।
ਪੀ.ਐੱਫ.ਆਰ.ਡੀ.ਏ. ਦੇ ਸਹਾਇਕ ਮੈਨੇਜਰ ਅਭਿਸ਼ੇਕ ਧੀਮਾਨ ਨੇ ਐੱਮ.ਐੱਸ.ਐੱਮ.ਈ. ਲਈ ਐੱਨ.ਪੀ.ਐੱਸ. ਦੇ ਲਾਭਾਂ, ਇਨਰੋਲਮੈਂਟ ਪ੍ਰੋਸੈਸ ਅਤੇ ਟੈਕਸ ਲਾਭਾਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਐੱਨ.ਪੀ.ਐੱਸ. ਦੀਆਂ ਵਿਸ਼ੇਸ਼ਤਾਵਾਂ, ਇੰਪਲਾਇਰ ਅਤੇ ਇੰਪਲਾਈ ਦੇ ਲਾਭਾ, ਟੈਕਸ ਇੰਸੈਂਟਿਵ, ਇਨਵੈਸਟਮੈਂਟ ਫਲੈਕਸੀਬਿਲਟੀ ਅਤੇ ਇਨਰੋਲਮੈਂਟ ਪ੍ਰੋਸੈਸ ਬਾਰੇ ਵਿਸਥਾਰ ਵਿੱਚ ਦੱਸਿਆ।
ਇਸ ਮੌਕੇ ਬੋਲਦਿਆਂ, ਪੰਜਾਬ ਟ੍ਰੇਡ ਕਮਿਸ਼ਨ ਮੈਂਬਰ ਸ਼ੀਤਲ ਜੁਨੇਜਾ ਨੇ ਐੱਮ.ਐੱਸ.ਐੱਮ.ਈ. ਵਰਕਫੋਰਸ ਲਈ ਸੋਸ਼ਲ ਸਕਿਓਰਿਟੀ ਅਤੇ ਫਾਇਨੈਂਸ਼ੀਅਲ ਇਨਕਲੂਜ਼ਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਸੈਸ਼ਨ ਦਾ ਸੰਚਾਲਨ ਕਰਦੇ ਹੋਏ, ਸ਼੍ਰੀਮਤੀ ਪ੍ਰਿਯੰਕਾ ਗੋਇਲ, ਉਪ ਪ੍ਰਧਾਨ, ਲਘੂ ਉਦਯੋਗ ਭਾਰਤੀ, ਅੰਮ੍ਰਿਤਸਰ ਨੇ ਅੱਜ ਦੇ ਬਦਲਦੇ ਆਰਥਿਕ ਮਾਹੌਲ ਵਿੱਚ ਵਿੱਤੀ ਸੁਰੱਖਿਆ ਦੇ ਵਧਦੇ ਮਹੱਤਵ 'ਤੇ ਚਾਨਣਾ ਪਾਇਆ।
ਪੀ.ਐੱਚ.ਡੀ.ਸੀ.ਸੀ.ਆਈ. ਅੰਮ੍ਰਿਤਸਰ ਜ਼ੋਨ ਦੇ ਸਹਿ-ਕਨਵੀਨਰ ਨਿਪੁਣ ਅਗਰਵਾਲ ਨੇ ਰਸਮੀ ਧੰਨਵਾਦ ਮਤਾ ਪੇਸ਼ ਕਦਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਐੱਨ.ਪੀ.ਐੱਸ. ਐੱਮ.ਐੱਸ.ਐੱਮ.ਈ. ਸੈਕਟਰ ਲਈ ਇੱਕ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਸੋਸ਼ਲ ਸਕਿਓਰਿਟੀ ਹੱਲ ਹੈ, ਜੋ ਕਰਮਚਾਰੀਆਂ ਦੀ ਤੰਦਰੁਸਤੀ ਨੂੰ ਵਧਾ ਸਕਦਾ ਹੈ, ਵਰਕਫੋਸ ਰਿਟੇਂਸ਼ਨ ਨੂੰ ਬਿਹਤਰ ਬਣਾ ਸਕਦਾ ਹੈ, ਅਤੇ ਟਿਕਾਊ ਬਿਜ਼ਨਸ ਗ੍ਰੋਥ ਵਿੱਚ ਯੋਗਦਾਨ ਪਾ ਸਕਦਾ ਹੈ। ਪੀ.ਐੱਚ.ਡੀ.ਸੀ.ਸੀ.ਆਈ. ਦੇ ਸਹਾਇਕ ਸਕੱਤਰ ਸੁਮਿਤ ਕੁਮਾਰ ਨੇ ਓਪਨ ਹਾਊਸ ਸੈਸ਼ਨ ਦਾ ਸੰਚਾਲਨ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH