
ਫਾਜਿਲਕਾ, 24 ਜੂਨ (ਹਿੰ.ਸ.)। ਹਰਬੰਸ ਸਿੰਘ, ਮੁੱਖ ਮੰਤਰੀ ਖੇਤਰੀ ਅਫਸਰ-ਕਮ-ਡੀ.ਜੀ.ਆਰ.ਓ ਫਾਜ਼ਿਲਕਾ ਦੀ ਪ੍ਰਧਾਨਗੀ ਹੇਠ ਐਸ.ਆਈ.ਆਰ-2026 ਸ਼ਿਕਾਇਤਾਂ ਸਬੰਧੀ ਜ਼ਿਲ੍ਹਾ ਫਾਜ਼ਿਲਕਾ ਦੇ ਚਾਰੋਂ ਵਿਧਾਨ ਸਭਾ ਚੋਣ ਹਲਕਿਆਂ ਦੇ ਸਬੰਧਤ ਏ.ਜੀ.ਆਰ.ਓਜ਼, ਸਹਾਇਕ ਨੋਡਲ ਅਫਸਰ ਅਤੇ ਹੋਰ ਹਾਜ਼ਰ ਨੁਮਾਇੰਦੀਆਂ ਨਾਲ ਮੀਟਿੰਗ ਕੀਤੀ ਗਈ।
ਡੀ.ਜੀ.ਆਰ.ਓ, ਫਾਜ਼ਿਲਕਾ ਨੇ ਕਿਹਾ ਕਿ ਐਸ.ਆਈ.ਆਰ-2026 ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਤਹਿ ਸਮੇਂ ਸੀਮਾ ਅੰਦਰ ਪਹਿਲ ਦੇ ਆਧਾਰ ਤੇ ਡੀਲ ਕਰਦੇ ਹੋਏ ਨਿਪਟਾਰਾ ਕੀਤਾ ਜਾਵੇ। ਮੀਟਿੰਗ ਦੌਰਾਨ ਸਮੂਹ ਏ.ਜੀ.ਆਰ.ਓਜ਼ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ 829 ਬੀ.ਐਲ.ਓਜ਼ ਦੀ ਬੂਥ ਵਾਈਜ਼ ਲਿਸਟਾਂ ਮੁਹੱਈਆ ਕਰਵਾਈਆ ਗਈਆ ਤਾਂ ਜੋ ਉਨ੍ਹਾਂ ਨੂੰ ਐਸ.ਆਈ.ਆਰ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
ਉਨ੍ਹਾਂ ਮੀਟਿੰਗ ਵਿਚ ਮੌਜੂਦ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਐਸ.ਆਈ.ਆਰ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ 1950 ਤੇ ਪ੍ਰਾਪਤ ਹੋਣ ਵਾਲੀਆਂ ਫੋਨ ਕਾਲਾਂ ਨੂੰ ਬੜੇ ਹੀ ਨਿਮਰਤਾ, ਸਬਰ ਤੇ ਇੱਜ਼ਤ ਨਾਲ ਗੱਲ ਕੀਤੀ ਜਾਵੇ। ਸਾਰਾ ਕੰਮ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਕੀਤਾ ਜਾਵੇ। ਪੁੱਛਗਿੱਛ ਦਾ ਨਿਪਟਾਰਾ 2 ਘੰਟਿਆਂ ਵਿਚ ਅਤੇ ਸ਼ਿਕਾਇਤ ਦਾ ਨਿਪਟਾਰਾ 48 ਘੰਟਿਆਂ ਵਿਚ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਇਲਾਵਾ ਸਾਰੇ ਅਧਿਕਾਰੀਆਂ ਨੂੰ ਐਸ.ਆਈ.ਆਰ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਪੂਰਾ ਰਿਕਾਰਡ ਮੇਨਟੇਨ ਰੱਖਣ, ਕਾਰਵਾਈ ਰਿਪੋਰਟਾਂ ਅਤੇ ਡੇਲੀ ਰਿਪੋਰਟਾਂ ਨਿਰਧਾਰਤ ਅਨੈਕਸਚਰਜ਼ ਵਿਚ ਰੋਜ਼ਾਨਾ ਸਵੇਰੇ 10.00 ਵਜੇ ਏ.ਜੀ.ਆਰ.ਓਜ਼ ਵਲੋਂ ਡੀ.ਜੀ.ਆਰ.ਓ ਨੂੰ ਭੇਜਣ ਅਤੇ ਸ਼ਿਕਾਇਤਾਂ ਦਾ ਕੰਮ ਆਪਸੀ ਸਹਿਯੋਗ/ਤਾਲਮੇਲ ਨਾਲ ਬੜੇ ਹੀ ਸੁਚਾਰੂ ਢੰਗ ਨਾਲ ਚੱਲਾਉਣ ਲਈ ਕਿਹਾ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ