ਅੰਬੇਦਕਰ ਇੰਸਟੀਚਿਊਟ ਮੋਹਾਲੀ ਵਿਖੇ ਮੈਥਾਡੋਨ ਮੇਨਟੇਨੈਂਸ ਥੈਰੇਪੀ ਕਲੀਨਿਕ ਦੀ ਸ਼ੁਰੂਆਤ
ਮੋਹਾਲੀ, 27 ਜੂਨ (ਹਿੰ.ਸ.)| ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ ਮੌਕੇ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮੋਹਾਲੀ ਦੇ ਮਨੋਚਿਕਿਤਸਾ ਵਿਭਾਗ ਨੇ ਸੂਬਾ ਪੱਧਰ ''ਤੇ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐਮਐਮਟੀ) ਕਲੀਨਿਕਾਂ ਦੀ ਸ਼ੁਰੂਆਤ ਵਿੱਚ ਭਾਗ ਲੈਂਦਿਆਂ ਓਪੀਓਇਡ ਨਿਰਭਰਤਾ ਦੇ ਇਲਾਜ ਲਈ ਵਿਗਿਆਨਕ ਅਤੇ
ਮੋਹਾਲੀ ਵਿਖੇ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐਮਐਮਟੀ) ਕਲੀਨਿਕ ਦੀ ਸ਼ੁਰੂਆਤ ਮੌਕੇ ਸਟਾਫ਼।


ਮੋਹਾਲੀ, 27 ਜੂਨ (ਹਿੰ.ਸ.)| ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ ਮੌਕੇ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮੋਹਾਲੀ ਦੇ ਮਨੋਚਿਕਿਤਸਾ ਵਿਭਾਗ ਨੇ ਸੂਬਾ ਪੱਧਰ 'ਤੇ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐਮਐਮਟੀ) ਕਲੀਨਿਕਾਂ ਦੀ ਸ਼ੁਰੂਆਤ ਵਿੱਚ ਭਾਗ ਲੈਂਦਿਆਂ ਓਪੀਓਇਡ ਨਿਰਭਰਤਾ ਦੇ ਇਲਾਜ ਲਈ ਵਿਗਿਆਨਕ ਅਤੇ ਸਬੂਤ-ਆਧਾਰਿਤ ਇਲਾਜ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮੋਹਾਲੀ ਸਮੇਤ ਛੇ ਹੋਰ ਐਮਐਮਟੀ ਕਲੀਨਿਕਾਂ ਦਾ ਵਰਚੁਅਲ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਮੁਕਤੀ ਸੇਵਾਵਾਂ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ 'ਹਾਰਮ ਰਿਡਕਸ਼ਨ' ਰਣਨੀਤੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ, ਐਚਆਈਵੀ ਅਤੇ ਹੈਪੇਟਾਈਟਿਸ ਬੀ ਤੇ ਸੀ ਦੇ ਫੈਲਾਅ ਨੂੰ ਰੋਕਣ ਅਤੇ ਮਰੀਜ਼ਾਂ ਦੇ ਲੰਬੇ ਸਮੇਂ ਦੇ ਪੁਨਰਵਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮੋਹਾਲੀ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਨਵਦੀਪ ਸੈਣੀ ਨੇ ਕਿਹਾ ਕਿ ਐਮਐਮਟੀ ਕਲੀਨਿਕ ਦੀ ਸ਼ੁਰੂਆਤ ਸੰਸਥਾ ਵਿੱਚ ਨਸ਼ਾ ਮੁਕਤੀ ਲਈ ਸਬੂਤ-ਆਧਾਰਿਤ ਇਲਾਜ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।

ਡਾ. ਏਕਰਾਮ ਗੋਇਲ ਨੇ ਕਿਹਾ ਕਿ ਮੈਥਾਡੋਨ ਮੇਨਟੇਨੈਂਸ ਥੈਰੇਪੀ ਇੱਕ ਵਿਗਿਆਨਕ ਤੌਰ 'ਤੇ ਪ੍ਰਮਾਣਿਤ ਇਲਾਜ ਹੈ, ਜੋ ਨਸ਼ੇ ਦੀ ਮੁੜ ਲਤ ਲੱਗਣ ਦੇ ਖ਼ਤਰੇ ਨੂੰ ਘਟਾਉਂਦੀ ਹੈ, ਇਲਾਜ ਨਾਲ ਜੁੜੇ ਰਹਿਣ ਦੀ ਦਰ ਵਿੱਚ ਵਾਧਾ ਕਰਦੀ ਹੈ ਅਤੇ ਓਪੀਓਇਡ ਨਿਰਭਰਤਾ ਤੋਂ ਪੀੜਤ ਵਿਅਕਤੀਆਂ ਨੂੰ ਲੰਬੇ ਸਮੇਂ ਲਈ ਸਿਹਤਯਾਬੀ ਅਤੇ ਪੁਨਰਵਾਸ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।

ਇਸ ਮੌਕੇ ਸਿਵਲ ਸਰਜਨ ਡਾ. ਸੰਗੀਤਾ ਜੈਨ, ਮੈਡੀਕਲ ਸੁਪਰਡੈਂਟ ਡਾ. ਮਨੀਸ਼, ਐਸਐਮਓ ਡਾ. ਪਰਮਿੰਦਰਜੀਤ ਸਿੰਘ, ਡਾ. ਕਰਨਬੀਰ, ਡਾ. ਅਮਿਤ ਅਗਰਵਾਲ, ਡਾ. ਪਰਮਿੰਦਰਜੀਤ ਸਿੰਘ ਸੰਧੂ, ਡਾ. ਗੁਰਮੁਖ, ਡਾ. ਪ੍ਰਿਆ, ਡਾ. ਹਿਮਾਂਸ਼, ਮਨੋਚਿਕਿਤਸਾ ਸਮਾਜ ਸੇਵਕ ਅਰਸ਼ਪ੍ਰੀਤ ਅਤੇ ਨਰਸਿੰਗ ਸਟਾਫ਼ ਦੇ ਮੈਂਬਰ ਵੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande