ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅੰਮ੍ਰਿਤਸਰ ’ਚ ਈ.ਵੀ.ਐਮ. ਵੇਅਰਹਾਊਸ ਦੀ ਹੋਈ ਤਿਮਾਹੀ ਚੈਕਿੰਗ
ਅੰਮ੍ਰਿਤਸਰ, 27 ਜੂਨ (ਹਿੰ.ਸ.)। ਭਾਰਤ ਚੋਣ ਕਮਿਸ਼ਨ (ਈ.ਸੀ.ਆਈ.) ਦੀਆਂ ਲਾਜ਼ਮੀ ਹਦਾਇਤਾਂ ਦੀ ਪਾਲਣਾ ਕਰਦਿਆਂ, ਅੰਮ੍ਰਿਤਸਰ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਵੇਅਰਹਾਊਸ ਦੀ ਬਾਰੀਕੀ ਨਾਲ ਤਿਮਾਹੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੀ ਅਗਵਾਈ ਵਧੀਕ ਜ਼ਿਲ੍ਹਾ ਚੋਣ ਅਫ਼ਸਰ (ਏ.ਡੀ.ਈ.ਓ.)-ਕਮ-ਵ
ਈ.ਵੀ.ਐਮ. ਵੇਅਰਹਾਊਸ ਦੀ ਚੈਕਿੰਗ ਦੌਰਾਨ ਏ.ਡੀ.ਈ.ਓ.-ਕਮ-ਏ.ਡੀ.ਸੀ. ਪੱਲਵੀ ਮਿਸ਼ਰਾ ਅਤੇ ਪਾਰਟੀ ਦੇ ਨੁਮਾਇੰਦੇ


ਅੰਮ੍ਰਿਤਸਰ, 27 ਜੂਨ (ਹਿੰ.ਸ.)। ਭਾਰਤ ਚੋਣ ਕਮਿਸ਼ਨ (ਈ.ਸੀ.ਆਈ.) ਦੀਆਂ ਲਾਜ਼ਮੀ ਹਦਾਇਤਾਂ ਦੀ ਪਾਲਣਾ ਕਰਦਿਆਂ, ਅੰਮ੍ਰਿਤਸਰ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਵੇਅਰਹਾਊਸ ਦੀ ਬਾਰੀਕੀ ਨਾਲ ਤਿਮਾਹੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੀ ਅਗਵਾਈ ਵਧੀਕ ਜ਼ਿਲ੍ਹਾ ਚੋਣ ਅਫ਼ਸਰ (ਏ.ਡੀ.ਈ.ਓ.)-ਕਮ-ਵਧੀਕ ਡਿਪਟੀ ਕਮਿਸ਼ਨਰ (ਜ), ਪੱਲਵੀ ਮਿਸ਼ਰਾ, ਆਈ.ਏ.ਐੱਸ. ਵੱਲੋਂ ਕੀਤੀ ਗਈ। ਆਮ ਮਹੀਨਾਵਾਰ ਚੈਕਿੰਗ (ਜਿਸ ਵਿੱਚ ਵੇਅਰਹਾਊਸ ਨੂੰ ਖੋਲ੍ਹੇ ਬਿਨਾਂ ਸਿਰਫ਼ ਬਾਹਰੋਂ ਹੀ ਨਿਰੀਖਣ ਕੀਤਾ ਜਾਂਦਾ ਹੈ) ਦੇ ਉਲਟ, ਇਸ ਤਿਮਾਹੀ ਚੈਕਿੰਗ ਦੌਰਾਨ ਵੇਅਰਹਾਊਸ ਦਾ ਮੁੱਖ ਸ਼ਟਰ ਖੋਲ੍ਹਿਆ ਗਿਆ।

ਪੱਲਵੀ ਮਿਸ਼ਰਾ ਨੇ ਚੋਣ ਅਧਿਕਾਰੀਆਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਅੰਦਰ ਜਾ ਕੇ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਸੁਰੱਖਿਆ, ਰੱਖ-ਰਖਾਅ ਅਤੇ ਸਟੋਰੇਜ ਦੀਆਂ ਸਥਿਤੀਆਂ ਦਾ ਅੰਦਰੂਨੀ ਮੁਆਇਨਾ ਕੀਤਾ। ਇਹ ਸਾਰੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅਧਿਕਾਰਤ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਮੁਕੰਮਲ ਕੀਤੀ ਗਈ।

ਚੈਕਿੰਗ ਦੌਰਾਨ ਹੇਠ ਪੱਲਵੀ ਮਿਸ਼ਰਾ, ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏ.ਡੀ.ਸੀ.(ਜ) ਅੰਮ੍ਰਿਤਸਰ, ਰਾਜਿੰਦਰ ਸਿੰਘ ਚੋਣ ਤਹਿਸੀਲਦਾਰ, ਪਰਕੀਰਤ ਸਿੰਘ ਚੋਣ ਕਾਨੂੰਨਗੋ, ਸਤਪਾਲ ਡੋਗਰਾ ਭਾਰਤੀ ਜਨਤਾ ਪਾਰਟੀ (ਬੀਜੇਪੀ), ਨੱਥਾ ਸਿੰਘ ਬਹੁਜਨ ਸਮਾਜ ਪਾਰਟੀ (ਬੀਐਸਪੀ), ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਵੇਅਰਹਾਊਸ ਦੇ ਸੁਰੱਖਿਆ ਪ੍ਰਬੰਧਾਂ, ਲੌਗਬੁੱਕ ਦੇ ਰੱਖ-ਰਖਾਅ, ਸੀਸੀ.ਟੀਵੀ ਕੈਮਰੇ ਅਤੇ ਇਮਾਰਤ ਦੀ ਸੁਰੱਖਿਆ ਸਥਿਤੀ 'ਤੇ ਪੂਰੀ ਤਸੱਲੀ ਪ੍ਰਗਟਾਈ। ਉਨ੍ਹਾਂ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਸੁਰੱਖਿਆ ਨੂੰ ਉੱਚ ਪੱਧਰ 'ਤੇ ਬਰਕਰਾਰ ਰੱਖਣ ਦੀ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande