
ਕਿਹਾ, ਗੱਪਾਂ ਤੇ ਝੂਠ ਬੋਲਣਾ ਬੰਦ ਕਰੋ, ਜੇਕਰ ਪੌਦੇ ਲਗਾਏ ਹੁੰਦੇ ਤਾਂ ਇੰਚ ਵੀ ਜਮੀਨ ਖਾਲੀ ਨਾ ਰਹਿੰਦੀਚੰਡੀਗੜ੍ਹ, 10 ਜੁਲਾਈ (ਹਿੰ.ਸ.)| ਵਨ ਮਹੋਤਸਵ ਸਮਾਗਮ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਰਕਾਰੀ ਵਿਭਾਗਾਂ ਦੇ ਪੌਧਾਰੋਪਣ ਦੇ ਦਾਅਵਿਆਂ 'ਤੇ ਸਖ਼ਤ ਟਿੱਪਣੀ ਕਰਦਿਆਂ ਅਧਿਕਾਰੀਆਂ ਨੂੰ ਹਕੀਕਤ ਦੇ ਆਧਾਰ 'ਤੇ ਕੰਮ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਹਰ ਸਾਲ ਲੱਖਾਂ ਅਤੇ ਕਰੋੜਾਂ ਪੌਦੇ ਲਗਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜੇ ਇਹ ਸਾਰੇ ਅੰਕੜੇ ਸਹੀ ਹੋਣ ਤਾਂ ਸ਼ਹਿਰ ਵਿੱਚ ਇੱਕ ਇੰਚ ਜ਼ਮੀਨ ਵੀ ਖਾਲੀ ਨਾ ਬਚੇ।ਕਟਾਰੀਆ ਨੇ ਕਿਹਾ ਕਿ ਵਧਾ-ਚੜ੍ਹਾ ਕੇ ਗੱਲਾਂ ਕਰਨ ਅਤੇ ਝੂਠੇ ਦਾਅਵੇ ਕਰਨ ਦੀ ਆਦਤ ਛੱਡਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਨਮਾਨ ਹਾਸਲ ਕਰਨ ਨਾਲ ਕੰਮ ਨਹੀਂ ਚੱਲੇਗਾ, ਸਗੋਂ ਜ਼ਮੀਨੀ ਪੱਧਰ 'ਤੇ ਨਤੀਜੇ ਵੀ ਨਜ਼ਰ ਆਉਣੇ ਚਾਹੀਦੇ ਹਨ।ਪ੍ਰਸ਼ਾਸਕ ਨੇ ਕਿਹਾ ਕਿ ਪਹਿਲਾਂ ਵੀ ਕਈ ਮੁਹਿੰਮਾਂ ਚਲਾਈਆਂ ਗਈਆਂ ਅਤੇ ਅਧਿਕਾਰੀਆਂ ਨੂੰ ਸਨਮਾਨ ਵੀ ਮਿਲੇ, ਪਰ ਕਈ ਥਾਵਾਂ 'ਤੇ ਅਜੇ ਵੀ ਪਹਾੜੀਆਂ ਬੰਜਰ ਪਈਆਂ ਹਨ। ਉਨ੍ਹਾਂ ਕਿਹਾ ਕਿ ਜੇ ਰੁੱਖ ਨਹੀਂ ਹੋਣਗੇ ਤਾਂ ਪਾਣੀ ਨਹੀਂ ਹੋਵੇਗਾ ਅਤੇ ਪਾਣੀ ਤੋਂ ਬਿਨਾਂ ਖੇਤੀਬਾੜੀ ਅਤੇ ਜੀਵਨ ਦੋਵੇਂ ਪ੍ਰਭਾਵਿਤ ਹੋਣਗੇ।ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਖੁਸ਼ਕਿਸਮਤ ਹੈ ਜਿੱਥੇ ਅੱਜ ਵੀ 50-50 ਸਾਲ ਪੁਰਾਣੇ ਬਰਗਦ ਸਮੇਤ ਕਈ ਵੱਡੇ ਰੁੱਖ ਮੌਜੂਦ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਵਾਤਾਵਰਣ ਵਿੱਚ ਆ ਰਹੇ ਬਦਲਾਅ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਦਾ ਅਸਰ ਧਾਰਮਿਕ ਸਥਾਨਾਂ ਅਤੇ ਕੁਦਰਤੀ ਪ੍ਰਣਾਲੀ 'ਤੇ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ।ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਦਾ ਗ੍ਰੀਨ ਕਵਰ 51.6 ਫ਼ੀਸਦੀ ਤੱਕ ਪਹੁੰਚ ਗਿਆ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਮੁਫ਼ਤ ਪੌਦੇ ਨਹੀਂ ਦਿੱਤੇ ਜਾਂਦੇ, ਸਗੋਂ 5 ਤੋਂ 10 ਰੁਪਏ ਦੀ ਨਾਮਾਤਰ ਕੀਮਤ 'ਤੇ ਉਪਲਬਧ ਕਰਵਾਏ ਜਾਂਦੇ ਹਨ ਤਾਂ ਜੋ ਲੋਕ ਉਨ੍ਹਾਂ ਦੀ ਸੰਭਾਲ ਕਰਨ।ਪਿਛਲੇ ਸਾਲ ਸਾਢੇ ਪੰਜ ਲੱਖ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਸੀ, ਜਦਕਿ ਕਰੀਬ ਸਾਢੇ ਛੇ ਲੱਖ ਪੌਦੇ ਲਗਾਏ ਗਏ। ਇਸ ਦੇ ਨਾਲ ਹੀ ਸ਼ਹਿਰ ਦਾ ਟ੍ਰੀ ਮੈਪ ਵੀ ਤਿਆਰ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਵੱਖ-ਵੱਖ ਖੇਤਰਾਂ ਵਿੱਚ ਲੋੜ ਅਨੁਸਾਰ ਪੌਦਿਆਂ ਦੀਆਂ ਕਿਸਮਾਂ ਲਗਾਈਆਂ ਜਾ ਰਹੀਆਂ ਹਨ।
ਡੱਡੂਮਾਜਰਾ ਡੰਪਿੰਗ ਗਰਾਊਂਡ ਬਣੇਗਾ ਗ੍ਰੀਨ ਜ਼ੋਨਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੱਡੂਮਾਜਰਾ ਡੰਪਿੰਗ ਗਰਾਊਂਡ ਨੂੰ ਨਵੇਂ ਢੰਗ ਨਾਲ ਵਿਕਸਤ ਕੀਤਾ ਜਾਵੇਗਾ। ਇੱਥੇ ਮਾਲੀਆਂ ਦੀ ਤਾਇਨਾਤੀ, ਟ੍ਰੀਟਡ ਪਾਣੀ ਦੀ ਵਿਵਸਥਾ, ਜੌਗਿੰਗ ਟਰੈਕ, ਵਾਕਿੰਗ ਟਰੈਕ, ਜਿਮ ਅਤੇ ਪਲੇ ਏਰੀਆ ਬਣਾਏ ਜਾਣਗੇ। ਇਸ ਖੇਤਰ ਵਿੱਚ ਕਰੀਬ 10 ਹਜ਼ਾਰ ਪੌਦੇ ਲਗਾਏ ਗਏ ਹਨ ਅਤੇ 14 ਏਕੜ ਵਿੱਚ ਮਿਆਵਾਕੀ ਜੰਗਲ ਵੀ ਵਿਕਸਤ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH