ਪੀ.ਏ.ਸੀ.ਐਲ. ਲਿਮਟਿਡ ਦੇ ਯੋਗ ਨਿਵੇਸ਼ਕ 6 ਅਗਸਤ ਤੱਕ ਆਪਣੇ ਦਾਅਵੇ ਮੁਕੰਮਲ ਕਰਕੇ ਰਿਫੰਡ ਪ੍ਰਾਪਤ ਕਰਨ: ਡਿਪਟੀ ਕਮਿਸ਼ਨਰ ਫ਼ਰੀਦਕੋਟ
ਫ਼ਰੀਦਕੋਟ, 10 ਜੁਲਾਈ (ਹਿੰ.ਸ.)| ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਜ਼ਿਲ੍ਹੇ ਦੇ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਦੇ ਨਿਵੇਸ਼ਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਨਿਵੇਸ਼ਕਾਂ ਦੀਆਂ ਰਿਫੰਡ ਸਬੰਧੀ ਦਾਅਵਾ ਅਰਜ਼ੀਆਂ ਬੈਂਕ ਖਾਤੇ ਦੀ ਤਸਦੀਕ ਜਾਂ ਹੋਰ ਕਮੀਆਂ ਕਾਰਨ ਲੰਬਿਤ ਹਨ ਅ
ਡਿਪਟੀ ਕਮਿਸ਼ਨਰ ਰਾਹੁਲ ਚਾਬਾ


ਫ਼ਰੀਦਕੋਟ, 10 ਜੁਲਾਈ (ਹਿੰ.ਸ.)| ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਜ਼ਿਲ੍ਹੇ ਦੇ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਦੇ ਨਿਵੇਸ਼ਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਨਿਵੇਸ਼ਕਾਂ ਦੀਆਂ ਰਿਫੰਡ ਸਬੰਧੀ ਦਾਅਵਾ ਅਰਜ਼ੀਆਂ ਬੈਂਕ ਖਾਤੇ ਦੀ ਤਸਦੀਕ ਜਾਂ ਹੋਰ ਕਮੀਆਂ ਕਾਰਨ ਲੰਬਿਤ ਹਨ ਅਤੇ ਜਿਹੜੇ ਨਿਵੇਸ਼ਕ ਪਹਿਲਾਂ ਆਪਣਾ ਦਾਅਵਾ ਦਰਜ ਕਰਵਾਉਣ ਤੋਂ ਰਹਿ ਗਏ ਸਨ, ਉਨ੍ਹਾਂ ਲਈ ਆਪਣੀਆਂ ਅਰਜ਼ੀਆਂ ਨੂੰ ਮੁਕੰਮਲ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਿਵੇਸ਼ਕ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਨਿਰਧਾਰਤ ਸਮੇਂ ਅੰਦਰ ਆਪਣੀਆਂ ਅਰਜ਼ੀਆਂ ਵਿੱਚ ਰਹਿੰਦੀਆਂ ਕਮੀਆਂ ਦੂਰ ਕਰ ਲੈਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਸਟਿਸ (ਸੇਵਾਮੁਕਤ) ਆਰ. ਐਮ. ਲੋਢਾ ਕਮੇਟੀ ਵੱਲੋਂ ਪੀ.ਏ.ਸੀ.ਐਲ. ਲਿਮਟਿਡ ਦੇ ਨਿਵੇਸ਼ਕਾਂ ਨੂੰ ਰਿਫੰਡ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਸ ਦੌਰਾਨ ਕਈ ਦਾਅਵਾ ਅਰਜ਼ੀਆਂ ਬੈਂਕ ਖਾਤੇ ਦੀ ਤਸਦੀਕ ਵਿੱਚ ਅਸਫਲ ਰਹਿਣ ਜਾਂ ਹੋਰ ਕਮੀਆਂ ਕਾਰਨ ਪ੍ਰਵਾਨ ਨਹੀਂ ਹੋ ਸਕੀਆਂ। ਹੁਣ ਅਜਿਹੇ ਸਾਰੇ ਯੋਗ ਨਿਵੇਸ਼ਕਾਂ ਨੂੰ 7 ਮਈ 2026 ਤੋਂ 6 ਅਗਸਤ 2026 ਤੱਕ ਆਪਣੀਆਂ ਅਰਜ਼ੀਆਂ ਵਿੱਚ ਲੋੜੀਂਦੀਆਂ ਸੋਧਾਂ ਕਰਕੇ ਬੈਂਕ ਖਾਤੇ ਦੇ ਵੇਰਵੇ ਦਰੁਸਤ ਕਰਨ ਅਤੇ ਦਾਅਵੇ ਨੂੰ ਹਰ ਪੱਖੋਂ ਸੰਪੂਰਨ ਕਰਕੇ ਰਿਫੰਡ ਪੋਰਟਲ ਤੇ ਅਪਲੋਡ ਕਰਨ ਦਾ ਮੌਕਾ ਦਿੱਤਾ ਗਿਆ ਹੈ।ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਸਾਰੇ ਯੋਗ ਨਿਵੇਸ਼ਕ ਬਿਨਾਂ ਦੇਰੀ ਕੀਤੇ ਆਪਣੇ ਦਾਅਵੇ ਦੀ ਸਥਿਤੀ ਦੀ ਜਾਂਚ ਕਰਨ ਬੈਂਕ ਖਾਤੇ ਨਾਲ ਸਬੰਧਤ ਰਹਿੰਦੀਆਂ ਕਮੀਆਂ ਦੂਰ ਕਰਨ ਅਤੇ ਆਪਣੀ ਅਰਜ਼ੀ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕਰਨ ਤਾਂ ਜੋ ਉਨ੍ਹਾਂ ਨੂੰ ਰਿਫੰਡ ਦੀ ਰਕਮ ਪ੍ਰਾਪਤ ਕਰਨ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande