ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਨਿਰਸਵਾਰਥ ਸੇਵਾ ਅਤੇ ਸਮਰਪਣ ਦਾ ਸੰਦੇਸ਼
ਨਵੀਂ ਦਿੱਲੀ, 10 ਜੁਲਾਈ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਸਵਾਰਥ ਸੇਵਾ, ਲੋਕ ਭਲਾਈ ਅਤੇ ਸਮਰਪਣ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਐਕਸ ''ਤੇ ਅੱਜ ਸੁਭਾਸ਼ਿਤਮ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਨਿਰਸਵਾਰਥ ਕਾਰਜ ਮਨੁੱਖਤਾ ਦੀ ਸਭ ਤੋਂ ਵੱਡੀ ਤਾਕਤ ਹੈ, ਅਤੇ ਸੇਵਾ ਦੀ ਇਸ ਭਾਵਨਾ ਨਾਲ, ਦੇਸ਼ ਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਾਈਲ ਫੋਟੋ।


ਨਵੀਂ ਦਿੱਲੀ, 10 ਜੁਲਾਈ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਸਵਾਰਥ ਸੇਵਾ, ਲੋਕ ਭਲਾਈ ਅਤੇ ਸਮਰਪਣ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਐਕਸ 'ਤੇ ਅੱਜ ਸੁਭਾਸ਼ਿਤਮ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਨਿਰਸਵਾਰਥ ਕਾਰਜ ਮਨੁੱਖਤਾ ਦੀ ਸਭ ਤੋਂ ਵੱਡੀ ਤਾਕਤ ਹੈ, ਅਤੇ ਸੇਵਾ ਦੀ ਇਸ ਭਾਵਨਾ ਨਾਲ, ਦੇਸ਼ ਹਰ ਨਾਗਰਿਕ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ।

ਸੁਭਾਸ਼ਿਤਮ ਇਸ ਪ੍ਰਕਾਰ ਹੈ - “हितं यत्सर्वभूतानामात्मानश्च सुखावहम्। तत्कुर्यादीश्वरे ह्येतन्मूलं सर्वार्थसिद्धये।। ” ਇਸਦਾ ਅਰਥ ਹੈ ਕਿ ਵਿਅਕਤੀ ਨੂੰ ਸਿਰਫ਼ ਉਹੀ ਕੰਮ ਕਰਨੇ ਚਾਹੀਦੇ ਹਨ ਜੋ ਸਾਰੇ ਜੀਵਾਂ ਨੂੰ ਲਾਭ ਪਹੁੰਚਾਉਂਦੇ ਹੋਣ ਅਤੇ ਜਿਨ੍ਹਾਂ ਨਾਲ ਉਸਦੀ ਆਤਮਾ ਨੂੰ ਖੁਸ਼ੀ ਅਤੇ ਸ਼ਾਂਤੀ ਪ੍ਰਾਪਤ ਹੋਵੇ। ਇਹ ਪਰਮਾਤਮਾ ਪ੍ਰਤੀ ਸੱਚੀ ਸ਼ਰਧਾ ਹੈ ਅਤੇ ਇਹ ਹਰ ਪ੍ਰਕਾਰ ਦੀ ਸਫਲਤਾ ਅਤੇ ਅਧਿਆਤਮਿਕ ਪ੍ਰਾਪਤੀ ਦੀ ਨੀਂਹ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਨਿਰਸਵਾਰਥ ਕਾਰਜ ਮਨੁੱਖਤਾ ਦੀ ਸਭ ਤੋਂ ਵੱਡੀ ਤਾਕਤ ਹੈ। ਅਸੀਂ ਸੇਵਾ ਅਤੇ ਸਮਰਪਣ ਦੀ ਇਸ ਭਾਵਨਾ ਨਾ, ਹਰ ਕਿਸੇ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਸੰਕਲਪ ਲੈ ਕੇ ਅੱਗੇ ਵਧ ਰਹੇ ਹਾਂ।‘‘

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande