ਚੰਡੀਗੜ੍ਹ ’ਚ ਚੱਲਦੀ ਨਵੀਂ ਸੀਟੀਯੂ ਇਲੈਕਟ੍ਰਿਕ ਬੱਸ ਦਾ ਟਾਇਰ ਨਿਕਲਿਆ, ਵੱਡਾ ਹਾਦਸਾ ਟਲਿਆ
ਚੰਡੀਗੜ੍ਹ, 11 ਜੁਲਾਈ (ਹਿੰ.ਸ.)| ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀ ਇੱਕ ਨਵੀਂ ਇਲੈਕਟ੍ਰਿਕ ਬੱਸ ਦਾ ਸ਼ਨੀਵਾਰ ਨੂੰ ਚੱਲਦੇ ਸਮੇਂ ਅਚਾਨਕ ਟਾਇਰ ਨਿਕਲ ਜਾਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਬੱਸ ਚਾਲਕ ਦੀ ਸੂਝਬੂਝ ਅਤੇ ਤੁਰੰਤ ਕਾਰਵਾਈ ਨਾਲ ਬੱਸ ਨੂੰ ਕ
ਟਾਇਰ ਨਿਕਲਣ ਤੋਂ ਬਾਅਦ  ਸੜਕ ’ਤੇ ਖੜ੍ਹੀ ਬੱਸ ਦੀ ਤਸਵੀਰ।


ਚੰਡੀਗੜ੍ਹ, 11 ਜੁਲਾਈ (ਹਿੰ.ਸ.)| ਚੰਡੀਗੜ੍ਹ

ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀ ਇੱਕ ਨਵੀਂ ਇਲੈਕਟ੍ਰਿਕ ਬੱਸ ਦਾ ਸ਼ਨੀਵਾਰ ਨੂੰ ਚੱਲਦੇ ਸਮੇਂ ਅਚਾਨਕ

ਟਾਇਰ ਨਿਕਲ ਜਾਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਬੱਸ ਚਾਲਕ ਦੀ ਸੂਝਬੂਝ ਅਤੇ ਤੁਰੰਤ

ਕਾਰਵਾਈ ਨਾਲ ਬੱਸ ਨੂੰ ਕਾਬੂ ਕਰਕੇ ਸੁਰੱਖਿਅਤ ਥਾਂ 'ਤੇ ਰੋਕ ਲਿਆ ਗਿਆ,

ਜਿਸ ਨਾਲ ਬੱਸ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਰਹੇ।

ਮਿਲੀ ਜਾਣਕਾਰੀ ਅਨੁਸਾਰ, ਘਟਨਾ ਵੇਲੇ ਬੱਸ

ਵਿੱਚ ਕਰੀਬ 8 ਤੋਂ 10 ਯਾਤਰੀ ਸਵਾਰ ਸਨ। ਟਾਇਰ ਨਿਕਲਣ ਤੋਂ ਬਾਅਦ ਡਰਾਈਵਰ ਨੇ ਬਿਨਾਂ ਘਬਰਾਏ

ਬੱਸ ਨੂੰ ਸੁਰੱਖਿਅਤ ਢੰਗ ਨਾਲ ਰੋਕਿਆ ਅਤੇ ਸਾਰੇ ਯਾਤਰੀਆਂ ਨੂੰ ਸਹੀ-ਸਲਾਮਤ ਬੱਸ ਤੋਂ ਹੇਠਾਂ

ਉਤਾਰ ਲਿਆ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।

ਘਟਨਾ ਤੋਂ ਤੁਰੰਤ ਬਾਅਦ ਸੀਟੀਯੂ ਵੱਲੋਂ ਯਾਤਰੀਆਂ ਲਈ

ਦੂਜੀ ਬੱਸ ਦਾ ਪ੍ਰਬੰਧ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਜ਼ਿਲ ਤੱਕ ਭੇਜਿਆ ਗਿਆ।

ਸੂਤਰਾਂ ਮੁਤਾਬਕ, ਇਹ ਬੱਸ ਨਵੀਂ ਇਲੈਕਟ੍ਰਿਕ ਬੱਸ ਸੀ, ਜਿਸ ਨੂੰ ਕੁਝ ਸਮਾਂ

ਪਹਿਲਾਂ ਹੀ ਸੀਟੀਯੂ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ। ਅਜਿਹੇ ਵਿੱਚ ਨਵੀਂ ਬੱਸ ਦਾ

ਚੱਲਦੇ ਸਮੇਂ ਟਾਇਰ ਨਿਕਲ ਜਾਣਾ ਵਾਹਨ ਦੀ ਤਕਨੀਕੀ ਗੁਣਵੱਤਾ, ਫਿਟਨੈੱਸ ਅਤੇ

ਰੱਖ-ਰਖਾਅ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦਾ ਹੈ। ਫਿਲਹਾਲ ਟਾਇਰ ਨਿਕਲਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਜਾਂਚ ਦਾ ਵਿਸ਼ਾ

ਹੈ ਕਿ ਘਟਨਾ ਤਕਨੀਕੀ ਖ਼ਰਾਬੀ, ਰੱਖ-ਰਖਾਅ ਵਿੱਚ ਲਾਪਰਵਾਹੀ ਜਾਂ ਕਿਸੇ ਹੋਰ ਕਾਰਨ ਕਰਕੇ ਵਾਪਰੀ।

ਵਿਭਾਗੀ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਸਪੱਸ਼ਟ ਹੋ ਸਕੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande