
ਮੋਹਾਲੀ, 11 ਜੁਲਾਈ (ਹਿੰ.ਸ.)| ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਫਰਮ ਨਵ ਇੰਮੀਗ੍ਰੇਸ਼ਨ ਐਕਸਪਰਟਸ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਰਮ ਨਵ ਇੰਮੀਗ੍ਰੇਸ਼ਨ ਐਕਸਪਰਟਸ, ਐੱਸ.ਸੀ.ਐੱਫ. ਨੰਬਰ 16, ਤੀਜੀ ਮੰਜਿਲ, ਫੇਜ਼ 3ਬੀ2, ਮੋਹਾਲੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਗੌਰਵ ਕਟਾਰੀਆ ਪੁੱਤਰ ਸੁਰਿੰਦਰ ਕਟਾਰੀਆ ਪਤਾ ਮਕਾਨ ਨੰ: 314, ਦੂਜੀ ਮੰਜਿਲ, ਸੈਕਟਰ-79, ਮੋਹਾਲੀ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ:803/ਆਈ.ਸੀ. ਮਿਤੀ 21.08.2025 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 20.08.2030 ਤੱਕ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਰਥੀ ਨੂੰ ਇਸ ਦਫਤਰ ਦੇ ਪੱਤਰ ਰਾਹੀਂ ਲਾਇਸੰਸ ਜਾਰੀ ਹੋਣ ਦੀ ਮਿਤੀ ਤੋਂ ਲੈ ਕੈ ਹੁਣ ਤੱਕ ਕੀਤੇ ਗਏ ਕੰਮ, ਕਰਵਾਏ ਗਏ ਸੈਮੀਨਾਰ ਅਤੇ ਦਿੱਤੇ ਗਏ ਇਸ਼ਤਿਹਾਰਾਂ ਸਬੰਧੀ ਸੂਚਨਾ ਸਮੇਤ ਮਹੀਨਾਵਾਰ ਸਵੈ ਘੋਸ਼ਣਾ ਫਾਰਮ ਗ੍ਰਹਿ ਮਾਮਲੇ ਵਿਭਾਗ, ਪੰਜਾਬ ਸਰਕਾਰ ਨੂੰ ਭੇਜਦੇ ਹੋਏ ਇਸ ਦਫਤਰ ਵਿਚ ਪੇਸ਼ ਕਰਨ ਲਈ ਲਿਖਿਆ ਗਿਆ ਸੀ।
ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਪ੍ਰੋਟੈਕਟਰ ਆਫ਼ ਐਮੀਗ੍ਰੈਂਟਸ, ਚੰਡੀਗੜ੍ਹ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਕਿ ਉਕਤ ਫਰਮ ਵੱਲੋਂ ਸ਼ੋਸ਼ਲ ਮੀਡੀਆ ਅਤੇ ਹੋਰਡਿਜੀਟਲ ਪਲੇਟਫਾਰਮਾਂ ਤੇ ਭਰਤੀ ਨਾਲ ਸਬੰਧ ਇਸ਼ਤਿਹਾਰ ਪ੍ਰਕਾਸ਼ਿਤ ਕਰਕੇ ਇੰਮੀਗ੍ਰੇਸ਼ਨ ਐਕਟ, 1983 ਦੇ ਉਪਬੰਧਾਂ ਦੀ ਕਥਿਤ ਤੌਰ ਤੇ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਤੇ ਕਾਰਵਾਈ ਕਰਦੇ ਹੋਏ ਪ੍ਰਾਰਥੀ ਨੂੰ ਇਸ ਦਫਤਰ ਦੇ ਪੱਤਰ ਰਾਹੀਂ ਨੋਟਿਸ ਜਾਰੀ ਕਰਦੇ ਹੋਏ ਸਪਸ਼ਟੀਕਰਨ ਸਮੇਤ ਪੁਖਤਾ ਦਸਤਾਵੇਜ਼ ਇਸ ਦਫਤਰ ਵਿਚ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਇਸ ਤੋਂ ਇਲਾਵਾ ਗੁਰਮਿੰਦਰ ਸਿੰਘ ਧਾਲੀਵਾਲ ਵੱਲੋਂ ਦੱਸਿਆ ਕਿ ਪ੍ਰਾਰਥੀ ਐਸ.ਸੀ.ਓ. ਨੰ: 16, ਟਾਪ ਫਲੋਰ, ਫੇਜ਼ 3ਬੀ2 ਮੋਹਾਲੀ ਦਾ ਮਾਲਕ ਹੈ ਅਤੇ ਉਸ ਵੱਲੋਂ ਆਪਣੀ ਇਹ ਜਗ੍ਹਾਂ ਮੈਸਰਜ ਨਵ ਇੰਮੀਗ੍ਰੇਸ਼ਨ ਨੂੰ ਕਿਰਾਏ ਤੇ ਦਿੱਤੀ ਗਈ ਸੀ। ਉਕਤ ਫਰਮ ਵੱਲੋਂ ਉਸ ਦੀ ਇਸ ਦਫਤਰੀ ਜਗ੍ਹਾ ਮਹੀਨਾ ਫਰਵਰੀ 2026 ਤੋਂ ਛੱਡ ਦਿੱਤੀ ਗਈ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਉਕਤ ਤੱਥਾਂ ਦੇ ਸਨਮੁੱਖ ਇੰਮੀਗ੍ਰੇਸ਼ਨ ਐਕਟ, 1983 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੇ ਸੈਕਸ਼ਨ 6 (1)(ਈ) ਦੇ ਉਪਬੰਧਾਂ ਤਹਿਤ ਫਰਮ ਨਵ ਇੰਮੀਗ੍ਰੇਸ਼ਨ ਐਕਸਪਰਟਸ ਨੂੰ ਜਾਰੀ ਲਾਇਸੰਸ ਨੰ:803/ਆਈ.ਸੀ. ਮਿਤੀ 21.08.2025 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ/ਮਾਲਕ ਦੇ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਫਰਮ/ਮਾਲਕ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਜ਼ਿੰਮੇਵਾਰ ਹੋਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH