ਘੱਗਰ ਦਰਿਆ ਦੇ ਤੇਜ਼ ਵਹਾਅ ਨਾਲ ਕਿਸਾਨਾਂ ਦੀ ਜ਼ਮੀਨ ਦਾ ਹੋਇਆ ਕਟਾਅ, ਹਾਈ ਵੋਲਟੇਜ ਬਿਜਲੀ ਟਾਵਰ 'ਤੇ ਵੀ ਮੰਡਰਾਇਆ ਖ਼ਤਰਾ
ਡੇਰਾਬੱਸੀ, 11 ਜੁਲਾਈ (ਹਿੰ.ਸ.)| ਡੇਰਾਬੱਸੀ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਘੱਗਰ ਦਰਿਆ ਦਾ ਜਲ ਪੱਧਰ ਅਚਾਨਕ ਵੱਧ ਗਿਆ ਹੈ। ਦਰਿਆ ਦੇ ਤੇਜ਼ ਵਹਾਅ ਕਾਰਨ ਕੰਢੇ ਨਾਲ ਲੱਗਦੇ ਇਲਾਕਿਆਂ ਵਿੱਚ ਜ਼ਮੀਨ ਦਾ ਕਟਾਅ ਸ਼ੁਰੂ ਹੋ ਗਿਆ ਹੈ, ਜਿਸ ਨਾਲ ਕਈ ਕਿਸਾਨਾਂ ਦੀਆਂ ਫ਼ਸਲਾਂ ਅਤੇ ਕੀਮਤੀ ਖੇਤੀਬਾੜੀ ਵਾਲੀ ਜ਼ਮੀ
ਘੱਗਰ ’ਚ ਪਾਣੀ ਵੱਧਣ ਨਾਲ ਖੇਤੀ ਜ਼ਮੀਨ ’ਚ ਆਏ ਕਟਾਅ ਦੀ ਫੋਟੋ।


ਕਟਾਅ ਦੇ ਨੇੜੇ  ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਵਾਲਾ ਖੜ੍ਹਾ ਟਾਵਰ।


ਡੇਰਾਬੱਸੀ, 11 ਜੁਲਾਈ (ਹਿੰ.ਸ.)| ਡੇਰਾਬੱਸੀ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਘੱਗਰ ਦਰਿਆ ਦਾ ਜਲ ਪੱਧਰ ਅਚਾਨਕ ਵੱਧ ਗਿਆ ਹੈ। ਦਰਿਆ ਦੇ ਤੇਜ਼ ਵਹਾਅ ਕਾਰਨ ਕੰਢੇ ਨਾਲ ਲੱਗਦੇ ਇਲਾਕਿਆਂ ਵਿੱਚ ਜ਼ਮੀਨ ਦਾ ਕਟਾਅ ਸ਼ੁਰੂ ਹੋ ਗਿਆ ਹੈ, ਜਿਸ ਨਾਲ ਕਈ ਕਿਸਾਨਾਂ ਦੀਆਂ ਫ਼ਸਲਾਂ ਅਤੇ ਕੀਮਤੀ ਖੇਤੀਬਾੜੀ ਵਾਲੀ ਜ਼ਮੀਨ ਨੁਕਸਾਨ ਦੀ ਲਪੇਟ ਵਿੱਚ ਆ ਗਈ ਹੈ।

ਜਾਣਕਾਰੀ ਅਨੁਸਾਰ, ਪਿੰਡ ਅਮਲਾਲਾ ਦੇ ਕਿਸਾਨ ਬਚਿੱਤਰ ਸਿੰਘ ਦੀ ਕਈ ਏਕੜ ਜ਼ਮੀਨ, ਜਿਸ ਵਿੱਚ ਝੋਨੇ ਦੀ ਫ਼ਸਲ ਲੱਗੀ ਹੋਈ ਸੀ, ਘੱਗਰ ਦਰਿਆ ਦੇ ਤੇਜ਼ ਕਟਾਅ ਕਾਰਨ ਪਹਿਲੇ ਹੀ ਦਿਨ ਵਹਿ ਗਈ। ਦਰਿਆ ਦੇ ਲਗਾਤਾਰ ਕਟਾਅ ਕਾਰਨ ਪ੍ਰਭਾਵਿਤ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਟਾਅ ਵਾਲੀ ਥਾਂ ਦੇ ਬਿਲਕੁਲ ਨੇੜੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਵਾਲਾ ਇੱਕ ਵੱਡਾ ਟਾਵਰ ਖੜ੍ਹਾ ਹੈ। ਤੇਜ਼ ਵਹਾਅ ਕਾਰਨ ਦਰਿਆ ਹੁਣ ਇਸ ਟਾਵਰ ਤੋਂ ਸਿਰਫ਼ 25 ਤੋਂ 30 ਫੁੱਟ ਦੀ ਦੂਰੀ 'ਤੇ ਰਹਿ ਗਿਆ ਹੈ। ਜੇਕਰ ਕਟਾਅ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਟਾਵਰ ਦੇ ਡਿੱਗਣ ਦਾ ਖ਼ਤਰਾ ਬਣ ਸਕਦਾ ਹੈ, ਜਿਸ ਨਾਲ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਕਈ ਦਿਨਾਂ ਲਈ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ, ਦਰਿਆ ਦਾ ਵਹਾਅ ਹੋਰ ਵਧਣ ਦੀ ਸੂਰਤ ਵਿੱਚ ਨੇੜਲੇ ਪੁਲ ਨੂੰ ਵੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਸਥਾਨਕ ਲੋਕਾਂ ਅਤੇ ਪ੍ਰਭਾਵਿਤ ਕਿਸਾਨਾਂ, ਜਿਨ੍ਹਾਂ ਵਿੱਚ ਪਿੰਡ ਦੇ ਸਾਬਕਾ ਸਰਪੰਚ ਬਲਿਹਾਰ ਸਿੰਘ ਬੱਲੀ ਵੀ ਸ਼ਾਮਲ ਹਨ, ਨੇ ਦੱਸਿਆ ਕਿ ਇਸ ਮਾਮਲੇ ਬਾਰੇ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਡੀਸਿਲਟਿੰਗ ਦੇ ਕੰਮ ਦੌਰਾਨ ਘੱਗਰ ਦਰਿਆ ਦੇ ਵਹਾਅ ਦੀ ਦਿਸ਼ਾ ਬਦਲ ਦਿੱਤੀ ਗਈ ਸੀ, ਜਿਸ ਕਾਰਨ ਪਾਣੀ ਉਨ੍ਹਾਂ ਦੇ ਖੇਤਾਂ ਵੱਲ ਮੁੜ ਗਿਆ ਅਤੇ ਉਦੋਂ ਤੋਂ ਕਟਾਅ ਦੀ ਸਮੱਸਿਆ ਹੋਰ ਗੰਭੀਰ ਹੋ ਗਈ ਹੈ।

ਪ੍ਰਭਾਵਿਤ ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਜਾਣ। ਉਨ੍ਹਾਂ ਨੇ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਬੰਨ੍ਹ ਨੂੰ ਮਜ਼ਬੂਤ ਬਣਾਉਣ ਦੀ ਵੀ ਅਪੀਲ ਕੀਤੀ ਹੈ, ਤਾਂ ਜੋ ਹੋਰ ਜ਼ਮੀਨ ਦੇ ਕਟਾਅ ਅਤੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande