ਪਰਮਜੀਤ ਸਿੰਘ ਕੈਂਥ ਨੇ ਪੰਜਾਬ ਭਾਜਪਾ ਪ੍ਰਧਾਨ ਢਿੱਲੋਂ ਨੂੰ ‘ਪੰਜਾਬ ਦਲਿਤ ਸਸ਼ਕਤੀਕਰਨ ਵਿਜ਼ਨ 2027’ ਦਾ ਖਰੜਾ ਸੌਂਪਿਆ
ਚੰਡੀਗੜ੍ਹ, 12 ਜੁਲਾਈ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ‘ਪੰਜਾਬ ਦਲਿਤ ਸਸ਼ਕਤੀਕਰਨ ਵਿਜ਼ਨ 2027’ ਦਾ ਖਰੜਾ ਸੌਂਪਿਆ। ਇਸ ਮੌਕੇ ਕੈਂਥ ਨੇ ਕਿਹਾ ਕ
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ‘ਪੰਜਾਬ ਦਲਿਤ ਸਸ਼ਕਤੀਕਰਨ ਵਿਜ਼ਨ 2027’ ਦਾ ਖਰੜਾ ਸੌਂਪਦੇ ਹੋਏ ਪਰਮਜੀਤ ਸਿੰਘ ਕੈਂਥ।


ਚੰਡੀਗੜ੍ਹ, 12 ਜੁਲਾਈ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ‘ਪੰਜਾਬ ਦਲਿਤ ਸਸ਼ਕਤੀਕਰਨ ਵਿਜ਼ਨ 2027’ ਦਾ ਖਰੜਾ ਸੌਂਪਿਆ। ਇਸ ਮੌਕੇ ਕੈਂਥ ਨੇ ਕਿਹਾ ਕਿ ਦਲਿਤ ਸਮਾਜ ਨੂੰ ਕੇਵਲ ਵੋਟ ਬੈਂਕ ਜਾਂ ਭਲਾਈ ਯੋਜਨਾਵਾਂ ਦੇ ਲਾਭਪਾਤਰੀ ਵਜੋਂ ਨਹੀਂ, ਸਗੋਂ ਨੀਤੀ-ਨਿਰਮਾਣ, ਪ੍ਰਸ਼ਾਸਨ, ਸੰਗਠਨ ਅਤੇ ਸ਼ਾਸਨ ਵਿੱਚ ਬਰਾਬਰ ਦਾ ਭਾਗੀਦਾਰ ਬਣਾਉਣ ਦੀ ਲੋੜ ਹੈ।

ਕੈਂਥ ਨੇ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀ ਭਾਈਚਾਰਾ ਰਾਜ ਦੀ ਆਬਾਦੀ ਦਾ ਇੱਕ ਵੱਡਾ ਅਤੇ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਅਨੁਸਾਰ ‘ਪੰਜਾਬ ਦਲਿਤ ਸਸ਼ਕਤੀਕਰਨ ਵਿਜ਼ਨ 2027’ ਕੋਈ ਚੋਣੀ ਦਸਤਾਵੇਜ਼ ਨਹੀਂ, ਸਗੋਂ ਦਲਿਤ ਸਮਾਜ ਦੇ ਸਮਾਜਿਕ ਸਨਮਾਨ, ਆਰਥਿਕ ਸਸ਼ਕਤੀਕਰਨ, ਗੁਣਵੱਤਾ ਭਰਪੂਰ ਸਿੱਖਿਆ, ਹੁਨਰ ਵਿਕਾਸ, ਰੁਜ਼ਗਾਰ, ਜ਼ਮੀਨੀ ਅਧਿਕਾਰਾਂ, ਰਾਜਨੀਤਿਕ ਨੁਮਾਇੰਦਗੀ ਅਤੇ ਸੁਸ਼ਾਸਨ ਲਈ ਤਿਆਰ ਕੀਤਾ ਗਿਆ ਨੀਤੀਗਤ ਰੋਡਮੈਪ ਹੈ।

ਉਨ੍ਹਾਂ ਦੱਸਿਆ ਕਿ ਵਿਜ਼ਨ ਦਸਤਾਵੇਜ਼ ਵਿੱਚ ਮੁੱਖ ਉਦੇਸ਼ਾਂ, ਰਣਨੀਤਿਕ ਥੰਮ੍ਹਾਂ, ਨੀਤੀਗਤ ਸੁਧਾਰਾਂ, ਸੰਗਠਨਾਤਮਕ ਰੋਡਮੈਪ, 100 ਦਿਨਾਂ ਦੀ ਕਾਰਜ ਯੋਜਨਾ ਅਤੇ ਲਾਗੂਕਰਨ ਦੀ ਰੂਪਰੇਖਾ ਸ਼ਾਮਲ ਹੈ। ਇਸ ਦੇ ਨਾਲ ਹੀ ਦਸਤਾਵੇਜ਼ ਵਿੱਚ ਮਾਪਣਯੋਗ ਟੀਚਿਆਂ (ਕੇਪੀਆਈ), ਜਵਾਬਦੇਹੀ, ਪਾਰਦਰਸ਼ਤਾ ਅਤੇ ਨਤੀਜਾ-ਆਧਾਰਿਤ ਸ਼ਾਸਨ ਨੂੰ ਵੀ ਅਹਿਮ ਥਾਂ ਦਿੱਤੀ ਗਈ ਹੈ।

ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਸੰਵਿਧਾਨਕ ਅਧਿਕਾਰਾਂ ਅਤੇ ਕਾਨੂੰਨੀ ਸੁਰੱਖਿਆ ਦੇ ਬਾਵਜੂਦ ਪੰਜਾਬ ਦਾ ਦਲਿਤ ਸਮਾਜ ਅਜੇ ਵੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਰਫ਼ ਐਲਾਨਾਂ ਨਾਲ ਨਹੀਂ, ਸਗੋਂ ਸਪੱਸ਼ਟ ਨੀਤੀਆਂ, ਮਜ਼ਬੂਤ ਰਾਜਨੀਤਿਕ ਇੱਛਾ-ਸ਼ਕਤੀ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਰਾਹੀਂ ਹੀ ਸੰਭਵ ਹੈ।

ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਲਿਤ ਸਮਾਜ ਦੇ ਸਰਵਪੱਖੀ ਵਿਕਾਸ ਲਈ ਨੀਤੀ-ਆਧਾਰਿਤ ਵਿਜ਼ਨ ਦਸਤਾਵੇਜ਼ ਤਿਆਰ ਕਰਨਾ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਖਰੜੇ ਦਾ ਵਿਸਥਾਰ ਨਾਲ ਅਧਿਐਨ ਕੀਤਾ ਜਾਵੇਗਾ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਸਮਾਜਿਕ ਸੰਸਥਾਵਾਂ ਅਤੇ ਵਿਸ਼ਾ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲੋੜੀਂਦੇ ਸੁਝਾਵ ਸ਼ਾਮਲ ਕਰਕੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।

ਕੈਂਥ ਨੇ ਕਿਹਾ ਕਿ ਇਸ ਵਿਜ਼ਨ ਦਾ ਮੁੱਖ ਮੰਤਵ ਸੰਵਾਦ ਤੋਂ ਭਰੋਸਾ, ਭਰੋਸੇ ਤੋਂ ਭਾਗੀਦਾਰੀ ਅਤੇ ਭਾਗੀਦਾਰੀ ਤੋਂ ਲੀਡਰਸ਼ਿਪ ਦੇ ਮਾਡਲ ਨੂੰ ਅੱਗੇ ਵਧਾਉਣਾ ਹੈ, ਤਾਂ ਜੋ ਅਨੁਸੂਚਿਤ ਜਾਤੀ ਭਾਈਚਾਰਾ ਵਿਕਸਿਤ ਪੰਜਾਬ ਦੇ ਨਿਰਮਾਣ ਵਿੱਚ ਨਿਰਣਾਇਕ ਭੂਮਿਕਾ ਨਿਭਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande