ਬੀਬੀਐਮਬੀ ਹਸਪਤਾਲ ਤਲਵਾੜਾ ਵੱਲੋਂ ਸਿਹਤ ਐਡਵਾਈਜ਼ਰੀ ਜਾਰੀ
ਬਰਸਾਤ ਦੇ ਮੌਸਮ ਵਿੱਚ ਸਾਵਧਾਨੀ ਹੀ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ: ਡਾ. ਸੁਰਿੰਦਰਪਾਲ ਸਿੰਘਤਲਵਾੜਾ, 14 ਜੁਲਾਈ (ਹਿੰ.ਸ.)| ਬਰਸਾਤ ਦੇ ਮੌਸਮ ਦੌਰਾਨ ਮੌਸਮੀ ਬਿਮਾਰੀਆਂ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਬੀਬੀਐਮਬੀ ਹਸਪਤਾਲ ਤਲਵਾੜਾ ਨੇ ਲੋਕਾਂ ਲਈ ਸਿਹਤ ਸਲਾਹ ਜਾਰੀ ਕੀਤੀ ਹੈ। ਹਸਪਤਾਲ ਦੇ ਪ੍
ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ. ਸੁਰਿੰਦਰਪਾਲ ਸਿੰਘ


ਬਰਸਾਤ ਦੇ ਮੌਸਮ ਵਿੱਚ ਸਾਵਧਾਨੀ ਹੀ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ: ਡਾ. ਸੁਰਿੰਦਰਪਾਲ ਸਿੰਘਤਲਵਾੜਾ, 14 ਜੁਲਾਈ (ਹਿੰ.ਸ.)| ਬਰਸਾਤ ਦੇ ਮੌਸਮ ਦੌਰਾਨ ਮੌਸਮੀ ਬਿਮਾਰੀਆਂ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਬੀਬੀਐਮਬੀ ਹਸਪਤਾਲ ਤਲਵਾੜਾ ਨੇ ਲੋਕਾਂ ਲਈ ਸਿਹਤ ਸਲਾਹ ਜਾਰੀ ਕੀਤੀ ਹੈ। ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ. ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਮੌਸਮ ਵਿੱਚ ਥੋੜ੍ਹੀ ਜਿਹੀ ਸਾਵਧਾਨੀ ਅਪਣਾ ਕੇ ਡਾਇਰੀਆ, ਟਾਈਫਾਇਡ, ਪੀਲੀਆ, ਵਾਇਰਲ ਬੁਖ਼ਾਰ, ਡੇਂਗੂ ਅਤੇ ਮਲੇਰੀਆ ਵਰਗੀਆਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਬਿਆਸ ਡੈਮ ਦੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਰੀ ਸਲਾਹ ਵਿੱਚ ਡਾ. ਸੁਰਿੰਦਰਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਉਬਾਲਿਆ ਜਾਂ ਸ਼ੁੱਧ ਪਾਣੀ ਹੀ ਪੀਣ, ਤਾਜ਼ਾ ਅਤੇ ਸਾਫ਼-ਸੁਥਰਾ ਭੋਜਨ ਖਾਣ ਅਤੇ ਖੁੱਲ੍ਹੇ ਵਿੱਚ ਵਿਕਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਤੋਂ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖ਼ਾਰ, ਦਸਤ, ਉਲਟੀਆਂ ਜਾਂ ਹੋਰ ਕੋਈ ਅਸਧਾਰਨ ਲੱਛਣ ਨਜ਼ਰ ਆਉਣ ਤਾਂ ਖ਼ੁਦ ਦਵਾਈ ਲੈਣ ਦੀ ਬਜਾਏ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।ਬੱਚਿਆਂ ਦੇ ਮਾਹਿਰ ਡਾ. ਗੌਰਵ ਸ਼ਰਮਾ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਛੋਟੇ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿੱਤੀ ਕਿ ਬੱਚਿਆਂ ਨੂੰ ਗਿੱਲੇ ਕੱਪੜਿਆਂ ਵਿੱਚ ਜ਼ਿਆਦਾ ਦੇਰ ਨਾ ਰਹਿਣ ਦਿੱਤਾ ਜਾਵੇ ਅਤੇ ਮੀਂਹ ਵਿੱਚ ਭਿੱਜਣ ਤੋਂ ਬਾਅਦ ਤੁਰੰਤ ਸੁੱਕੇ ਕੱਪੜੇ ਪਹਿਨਾਏ ਜਾਣ। ਇਸ ਤੋਂ ਇਲਾਵਾ ਬੱਚਿਆਂ ਨੂੰ ਘਰ ਦਾ ਤਾਜ਼ਾ ਅਤੇ ਪੌਸ਼ਟਿਕ ਭੋਜਨ ਦਿੱਤਾ ਜਾਵੇ, ਸਾਫ਼ ਪਾਣੀ ਪਿਲਾਇਆ ਜਾਵੇ ਅਤੇ ਹੱਥ ਧੋਣ ਦੀ ਆਦਤ ਨੂੰ ਯਕੀਨੀ ਬਣਾਇਆ ਜਾਵੇ। ਜੇਕਰ ਬੱਚੇ ਨੂੰ ਤੇਜ਼ ਬੁਖ਼ਾਰ, ਸਾਹ ਲੈਣ ਵਿੱਚ ਦਿੱਕਤ, ਦਸਤ ਜਾਂ ਲਗਾਤਾਰ ਉਲਟੀਆਂ ਹੋਣ ਤਾਂ ਤੁਰੰਤ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ।ਬੀਬੀਐਮਬੀ ਹਸਪਤਾਲ ਦੇ ਨੇਤਰ ਰੋਗ ਮਾਹਿਰ ਡਾ. ਅਨਾਹਿਤ ਨੇ ਕਿਹਾ ਕਿ ਨਮੀ ਅਤੇ ਗੰਦਗੀ ਕਾਰਨ ਇਸ ਮੌਸਮ ਵਿੱਚ ਕੰਨਜਕਟਿਵਾਈਟਿਸ (ਅੱਖ ਆਉਣਾ) ਸਮੇਤ ਅੱਖਾਂ ਦੇ ਇਨਫੈਕਸ਼ਨ ਦੇ ਮਾਮਲੇ ਵੱਧ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਖਾਂ ਨੂੰ ਗੰਦੇ ਹੱਥਾਂ ਨਾਲ ਨਾ ਛੂਹਿਆ ਜਾਵੇ, ਆਪਣਾ ਤੌਲੀਆ ਅਤੇ ਰੁਮਾਲ ਵੱਖਰਾ ਵਰਤਿਆ ਜਾਵੇ ਅਤੇ ਅੱਖਾਂ ਵਿੱਚ ਲਾਲੀ, ਖਾਰਸ਼, ਪਾਣੀ ਆਉਣਾ ਜਾਂ ਦਰਦ ਹੋਣ ਦੀ ਸੂਰਤ ਵਿੱਚ ਤੁਰੰਤ ਨੇਤਰ ਰੋਗ ਮਾਹਿਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਬਿਨਾਂ ਡਾਕਟਰੀ ਸਲਾਹ ਤੋਂ ਅੱਖਾਂ ਵਿੱਚ ਕੋਈ ਵੀ ਦਵਾਈ ਜਾਂ ਡਰਾਪ ਨਾ ਪਾਉਣ ਦੀ ਸਲਾਹ ਵੀ ਦਿੱਤੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande