ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਿਆਂ 'ਤੇ ਵਧੀਆਂ ਦਰਾਂ, ਯਾਤਰੀਆਂ ਨੂੰ 5 ਤੋਂ 10 ਰੁਪਏ ਤੱਕ ਵੱਧ ਟੋਲ ਦੇਣਾ ਪਵੇਗਾ
ਚੰਡੀਗੜ੍ਹ, 14 ਜੁਲਾਈ (ਹਿੰ.ਸ.)| ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ ''ਤੇ ਯੂਜ਼ਰ ਫੀਸ ਵਿੱਚ ਸੋਧ ਕੀਤੀ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਬਾਅਦ ਸੰਗਰੂਰ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫ਼ਰੀਦਕੋਟ,
ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਿਆਂ 'ਤੇ ਵਧੀਆਂ ਦਰਾਂ, ਯਾਤਰੀਆਂ ਨੂੰ 5 ਤੋਂ 10 ਰੁਪਏ ਤੱਕ ਵੱਧ ਟੋਲ ਦੇਣਾ ਪਵੇਗਾ


ਚੰਡੀਗੜ੍ਹ, 14 ਜੁਲਾਈ (ਹਿੰ.ਸ.)| ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਯੂਜ਼ਰ ਫੀਸ ਵਿੱਚ ਸੋਧ ਕੀਤੀ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਬਾਅਦ ਸੰਗਰੂਰ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫ਼ਰੀਦਕੋਟ, ਬਠਿੰਡਾ, ਅਬੋਹਰ ਅਤੇ ਮੌੜ ਵੱਲ ਜਾਣ ਵਾਲੇ ਵਾਹਨ ਚਾਲਕਾਂ ਨੂੰ 5 ਤੋਂ 10 ਰੁਪਏ ਤੱਕ ਵੱਧ ਟੋਲ ਅਦਾ ਕਰਨਾ ਪਵੇਗਾ।

ਚੰਡੀਗੜ੍ਹ-ਖਰੜ-ਲੁਧਿਆਣਾ ਮਾਰਗ 'ਤੇ ਸਥਿਤ ਘੁਲਾਲ ਟੋਲ ਪਲਾਜ਼ਾ 'ਤੇ ਕਾਰ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦਾ ਟੋਲ 115 ਰੁਪਏ ਅਤੇ ਆਉਣ-ਜਾਣ ਦਾ ਟੋਲ 170 ਰੁਪਏ ਕਰ ਦਿੱਤਾ ਗਿਆ ਹੈ। ਬੱਸਾਂ ਅਤੇ ਟਰੱਕਾਂ ਲਈ ਇੱਕ ਪਾਸੇ ਦਾ ਟੋਲ 390 ਰੁਪਏ ਅਤੇ ਦੋਵਾਂ ਪਾਸਿਆਂ ਦਾ 580 ਰੁਪਏ ਨਿਰਧਾਰਤ ਕੀਤਾ ਗਿਆ ਹੈ। ਅੰਮ੍ਰਿਤਸਰ-ਤਰਨਤਾਰਨ-ਹਰੀਕੇ-ਫ਼ਰੀਦਕੋਟ-ਬਠਿੰਡਾ ਮਾਰਗ ਦੇ ਕੋਟ ਕਰੋੜ ਟੋਲ ਪਲਾਜ਼ਾ 'ਤੇ ਕਾਰ ਅਤੇ ਐਲਐਮਵੀ ਲਈ ਇੱਕ ਪਾਸੇ ਦਾ ਟੋਲ 50 ਰੁਪਏ ਅਤੇ ਆਉਣ-ਜਾਣ ਦਾ 70 ਰੁਪਏ ਹੋਵੇਗਾ। ਬੱਸ ਅਤੇ ਟਰੱਕ ਚਾਲਕਾਂ ਨੂੰ ਕ੍ਰਮਵਾਰ 165 ਅਤੇ 250 ਰੁਪਏ ਦੇਣੇ ਪੈਣਗੇ।

ਅਬੋਹਰ-ਸੀਤੋ-ਗਿੰਨੋ-ਡੱਬਵਾਲੀ ਮਾਰਗ ਦੇ ਕਾਲਾ ਟਿੱਬਾ ਟੋਲ ਪਲਾਜ਼ਾ 'ਤੇ ਕਾਰ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦਾ ਟੋਲ 50 ਰੁਪਏ ਅਤੇ ਆਉਣ-ਜਾਣ ਦਾ 80 ਰੁਪਏ ਕਰ ਦਿੱਤਾ ਗਿਆ ਹੈ। ਬੱਸਾਂ ਅਤੇ ਟਰੱਕਾਂ ਲਈ ਇਹ ਦਰਾਂ ਕ੍ਰਮਵਾਰ 175 ਅਤੇ 265 ਰੁਪਏ ਹਨ। ਮੌੜ-ਰੋਮਾਣਾ ਮੰਡੀ ਮਾਰਗ ਦੇ ਸ਼ੇਖਪੁਰਾ ਟੋਲ ਪਲਾਜ਼ਾ 'ਤੇ ਕਾਰ ਅਤੇ ਐਲਐਮਵੀ ਲਈ ਇੱਕ ਪਾਸੇ ਦਾ ਟੋਲ 55 ਰੁਪਏ ਅਤੇ ਦੋਵਾਂ ਪਾਸਿਆਂ ਦਾ 85 ਰੁਪਏ ਨਿਰਧਾਰਤ ਕੀਤਾ ਗਿਆ ਹੈ। ਬੱਸਾਂ ਅਤੇ ਟਰੱਕਾਂ ਲਈ ਇਹ ਦਰਾਂ 185 ਅਤੇ 280 ਰੁਪਏ ਹਨ।

ਟਾਪਾ-ਬਠਿੰਡਾ ਸੈਕਸ਼ਨ ਦੇ ਲਹਿਰਾਬੇਗਾ ਟੋਲ ਪਲਾਜ਼ਾ 'ਤੇ ਕਾਰ ਅਤੇ ਐਲਐਮਵੀ ਲਈ ਇੱਕ ਪਾਸੇ ਦਾ ਟੋਲ 80 ਰੁਪਏ ਅਤੇ ਆਉਣ-ਜਾਣ ਦਾ 120 ਰੁਪਏ ਹੋਵੇਗਾ। ਬੱਸਾਂ ਅਤੇ ਟਰੱਕਾਂ ਲਈ ਇਹ ਦਰਾਂ 270 ਅਤੇ 400 ਰੁਪਏ ਹਨ। ਮਲੋਟ-ਅਬੋਹਰ ਬਾਈਪਾਸ-ਸਾਧੂਵਾਲੀ ਮਾਰਗ ਦੇ ਖੂਈਆਂ ਸਰਵਰ ਟੋਲ ਪਲਾਜ਼ਾ 'ਤੇ ਕਾਰ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦਾ ਟੋਲ 105 ਰੁਪਏ ਅਤੇ ਆਉਣ-ਜਾਣ ਦਾ 155 ਰੁਪਏ ਹੋਵੇਗਾ। ਬੱਸਾਂ ਅਤੇ ਟਰੱਕਾਂ ਲਈ ਇਹ ਦਰਾਂ 350 ਅਤੇ 520 ਰੁਪਏ ਨਿਰਧਾਰਤ ਕੀਤੀਆਂ ਗਈਆਂ ਹਨ।

ਪਟਿਆਲਾ ਬਾਈਪਾਸ ਸੈਕਸ਼ਨ ਦੇ ਕਾਲਾਝਾਰ ਟੋਲ ਪਲਾਜ਼ਾ 'ਤੇ ਕਾਰ ਅਤੇ ਐਲਐਮਵੀ ਚਾਲਕਾਂ ਨੂੰ ਇੱਕ ਪਾਸੇ ਲਈ 115 ਰੁਪਏ ਅਤੇ ਦੋਵਾਂ ਪਾਸਿਆਂ ਲਈ 175 ਰੁਪਏ ਦੇਣੇ ਪੈਣਗੇ। ਬੱਸਾਂ ਅਤੇ ਟਰੱਕਾਂ ਲਈ ਇਹ ਦਰਾਂ ਕ੍ਰਮਵਾਰ 390 ਅਤੇ 585 ਰੁਪਏ ਹਨ।

ਸੰਗਰੂਰ-ਡੋਗਲ ਕਲਾਂ ਮਾਰਗ ਦੇ ਪੈਂਡ ਟੋਲ ਪਲਾਜ਼ਾ 'ਤੇ ਕਾਰ ਅਤੇ ਐਲਐਮਵੀ ਲਈ ਇੱਕ ਪਾਸੇ ਦਾ ਟੋਲ 95 ਰੁਪਏ ਅਤੇ ਆਉਣ-ਜਾਣ ਦਾ 145 ਰੁਪਏ ਕਰ ਦਿੱਤਾ ਗਿਆ ਹੈ। ਬੱਸਾਂ ਅਤੇ ਟਰੱਕਾਂ ਲਈ ਇਹ ਦਰਾਂ 325 ਅਤੇ 485 ਰੁਪਏ ਹਨ। ਐਨਐਚਏਆਈ ਅਧਿਕਾਰੀਆਂ ਮੁਤਾਬਕ ਟੋਲ ਦਰਾਂ ਵਿੱਚ ਇਹ ਸੋਧ ਟੋਲਿੰਗ ਫਰੇਮਵਰਕ ਨੂੰ ਅਪਡੇਟ ਕਰਨ ਤੋਂ ਬਾਅਦ ਕੀਤੀ ਗਈ ਹੈ। ਥੋਕ ਮੁੱਲ ਸੂਚਕਾਂਕ ਨਾਲ ਜੁੜੇ ਫੈਕਟਰ 1.641 ਨੂੰ ਮੁੜ ਲਾਗੂ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਕੁਝ ਟੋਲ ਪਲਾਜ਼ਿਆਂ 'ਤੇ ਯੂਜ਼ਰ ਫੀਸ ਘਟਾਈ ਗਈ ਸੀ, ਜਿਸ ਨੂੰ ਹੁਣ ਸੋਧੇ ਹੋਏ ਢਾਂਚੇ ਅਨੁਸਾਰ ਬਹਾਲ ਕੀਤਾ ਗਿਆ ਹੈ। ਖੇਤਰ ਦੇ 50 ਤੋਂ ਵੱਧ ਟੋਲ ਪਲਾਜ਼ਿਆਂ 'ਤੇ ਨਵੀਆਂ ਦਰਾਂ ਲਾਗੂ ਹੋ ਚੁੱਕੀਆਂ ਹਨ, ਹਾਲਾਂਕਿ ਜ਼ਿਆਦਾਤਰ ਥਾਵਾਂ 'ਤੇ ਵਾਧਾ ਮਾਮੂਲੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande