ਲੁਧਿਆਣਾ ਰੇਲਵੇ ਸਟੇਸ਼ਨ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਖੁਦ ਚੁੱਕਿਆ ਕੂੜਾ, ਦਿੱਤਾ ਸਫ਼ਾਈ ਦਾ ਸੰਦੇਸ਼
ਰੇਲਵੇ ਟਰੈਕ ''ਤੇ ਉਤਰ ਕੇ ਚੁੱਕੀਆਂ ਪਲਾਸਟਿਕ ਬੋਤਲਾਂ, ਚਿਪਸ ਦੇ ਰੈਪਰ ਅਤੇ ਗੰਦੇ ਡਾਈਪਰ ਕਿਹਾ– ਇਹ ਦਿਖਾਵਾ ਨਹੀਂ, ਜਾਗਰੂਕਤਾ ਦੀ ਕੋਸ਼ਿਸ਼ ਹੈਲੁਧਿਆਣਾ, 15 ਜੁਲਾਈ (ਹਿੰ.ਸ.)| ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬੁੱਧਵਾਰ ਸਵੇਰੇ ਲੁਧਿਆਣਾ ਰੇਲਵੇ ਸਟੇਸ਼ਨ ''ਤੇ ਇੱਕ ਵੱਖਰੇ ਅੰਦਾਜ਼ ਵਿੱਚ
ਲੁਧਿਆਣਾ ਦੇ ਰੇਲਵੇ ਸਟੇਸ਼ਨ ਵਿਖੇ ਸਫਾਈ ਕਰਦੇ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ।


ਲੁਧਿਆਣਾ ਦੇ ਰੇਲਵੇ ਸਟੇਸ਼ਨ ਵਿਖੇ ਸਫਾਈ ਕਰਦੇ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ।


ਰੇਲਵੇ ਟਰੈਕ 'ਤੇ ਉਤਰ ਕੇ ਚੁੱਕੀਆਂ ਪਲਾਸਟਿਕ ਬੋਤਲਾਂ, ਚਿਪਸ ਦੇ ਰੈਪਰ ਅਤੇ ਗੰਦੇ ਡਾਈਪਰ ਕਿਹਾ– ਇਹ ਦਿਖਾਵਾ ਨਹੀਂ, ਜਾਗਰੂਕਤਾ ਦੀ ਕੋਸ਼ਿਸ਼ ਹੈਲੁਧਿਆਣਾ, 15 ਜੁਲਾਈ (ਹਿੰ.ਸ.)| ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬੁੱਧਵਾਰ ਸਵੇਰੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਉਹ ਕਿਸੇ ਅਧਿਕਾਰਕ ਨਿਰੀਖਣ ਲਈ ਨਹੀਂ, ਸਗੋਂ ਸਫ਼ਾਈ ਮੁਹਿੰਮ ਵਿੱਚ ਖੁਦ ਹਿੱਸਾ ਲੈਣ ਲਈ ਸਟੇਸ਼ਨ ਪਹੁੰਚੇ। ਦਸਤਾਨੇ ਪਾ ਕੇ ਉਹ ਸਿੱਧੇ ਰੇਲਵੇ ਟਰੈਕ 'ਤੇ ਉਤਰ ਗਏ ਅਤੇ ਪਟੜੀਆਂ ਵਿਚਕਾਰ ਪਿਆ ਕੂੜਾ ਆਪਣੇ ਹੱਥਾਂ ਨਾਲ ਚੁੱਕ ਕੇ ਕਾਲੇ ਕੂੜਾਦਾਨ ਵਾਲੇ ਬੈਗ ਵਿੱਚ ਇਕੱਠਾ ਕੀਤਾ।ਮੰਤਰੀ ਬਿੱਟੂ ਨੇ ਰੇਲਵੇ ਟਰੈਕ ਤੋਂ ਪਾਣੀ ਦੀਆਂ ਖਾਲੀ ਬੋਤਲਾਂ, ਚਿਪਸ ਦੇ ਰੈਪਰ, ਗੁਟਖੇ ਦੇ ਪਾਊਚ, ਅੰਬਾਂ ਦੇ ਛਿਲਕੇ ਅਤੇ ਬੱਚਿਆਂ ਦੇ ਵਰਤੇ ਹੋਏ ਗੰਦੇ ਡਾਇਪਰ ਵੀ ਆਪਣੇ ਹੱਥਾਂ ਨਾਲ ਚੁੱਕੇ। ਉਨ੍ਹਾਂ ਦੀ ਇਸ ਪਹਿਲ ਨੂੰ ਦੇਖ ਕੇ ਸਟੇਸ਼ਨ 'ਤੇ ਮੌਜੂਦ ਯਾਤਰੀ ਅਤੇ ਰੇਲਵੇ ਅਧਿਕਾਰੀ ਵੀ ਹੈਰਾਨ ਰਹਿ ਗਏ।ਸਫ਼ਾਈ ਮੁਹਿੰਮ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਕੋਈ ਪਬਲਿਸਿਟੀ ਸਟੰਟ ਜਾਂ ਦਿਖਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਮਸ਼ੀਨਾਂ ਜਾਂ ਸੈਂਕੜੇ ਸਫ਼ਾਈ ਕਰਮਚਾਰੀਆਂ ਰਾਹੀਂ ਵੀ ਕਰਵਾਇਆ ਜਾ ਸਕਦਾ ਹੈ, ਪਰ ਖੁਦ ਟਰੈਕ 'ਤੇ ਉਤਰ ਕੇ ਸਫ਼ਾਈ ਕਰਨ ਦਾ ਮਕਸਦ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ਵਾਸੀਆਂ ਨੂੰ ਸਵੱਛਤਾ ਨੂੰ ਜਨ ਅੰਦੋਲਨ ਬਣਾਉਣ ਦਾ ਸੰਦੇਸ਼ ਦਿੱਤਾ ਹੈ।ਮੰਤਰੀ ਬਿੱਟੂ ਨੇ ਕਿਹਾ ਕਿ ਰੇਲਵੇ ਟਰੈਕਾਂ 'ਤੇ ਪਿਆ ਪਲਾਸਟਿਕ ਅਤੇ ਹੋਰ ਕੂੜਾ ਨਾਲੀਆਂ ਅਤੇ ਸੀਵਰੇਜ ਨੂੰ ਜਾਮ ਕਰਦਾ ਹੈ, ਜਿਸ ਨਾਲ ਗੰਦਗੀ ਫੈਲਦੀ ਹੈ ਅਤੇ ਕਈ ਗੰਭੀਰ ਬਿਮਾਰੀਆਂ ਪੈਦਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਯਾਤਰਾ ਦੌਰਾਨ ਖਾਧੀਆਂ ਚੀਜ਼ਾਂ ਦਾ ਕੂੜਾ, ਅੰਬਾਂ ਦੇ ਛਿਲਕੇ ਜਾਂ ਬੱਚਿਆਂ ਦੇ ਡਾਇਪਰ ਰੇਲਵੇ ਟਰੈਕਾਂ 'ਤੇ ਸੁੱਟਣ ਦੀ ਬਜਾਏ ਡਸਟਬਿਨ ਵਿੱਚ ਹੀ ਪਾਏ ਜਾਣ। ਲੋਕਾਂ ਨੂੰ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਆਪਣੇ ਘਰ ਵਿੱਚ ਮਹਿਮਾਨ ਆਉਣ ਤੋਂ ਪਹਿਲਾਂ ਹਰ ਕੋਨਾ ਸਾਫ਼ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਜਨਤਕ ਥਾਵਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਵੀ ਆਪਣਾ ਘਰ ਸਮਝ ਕੇ ਸਾਫ਼ ਰੱਖਣਾ ਚਾਹੀਦਾ ਹੈ। ਜਦੋਂ ਤੱਕ ਲੋਕ ਆਪਣੀਆਂ ਆਦਤਾਂ ਵਿੱਚ ਬਦਲਾਅ ਨਹੀਂ ਲਿਆਉਣਗੇ, ਤਦ ਤੱਕ ਸਵੱਛ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕੇਗਾ। ਉਨ੍ਹਾਂ ਸਮਾਜਿਕ ਸੰਸਥਾਵਾਂ, ਐਨਜੀਓਜ਼, ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੂੰ ਸਵੱਛਤਾ ਅਭਿਆਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande