ਫ਼ਿਲਮਾਂ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਕੁੜੀਆਂ ਨੂੰ ਵੇਚਣ ਦੇ ਦੋਸ਼, ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ
ਮੋਹਾਲੀ, 23 ਜੁਲਾਈ (ਹਿੰ.ਸ.)| ਪੰਜਾਬ ਵਿੱਚ ਫ਼ਿਲਮਾਂ ਵਿੱਚ ਕੰਮ ਦਿਵਾਉਣ ਅਤੇ ਵੱਡੀ ਕਮਾਈ ਦਾ ਲਾਲਚ ਦੇ ਕੇ ਕੁੜੀਆਂ ਨੂੰ ਕਥਿਤ ਤੌਰ ''ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਦੀ ਇੱਕ ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਕੁਝ ਫ਼ਿਲਮਾਂ ਵਿੱਚ ਕੰਮ ਦਿਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਉੱਤਰ
ਫ਼ਿਲਮਾਂ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਕੁੜੀਆਂ ਨੂੰ ਵੇਚਣ ਦੇ ਦੋਸ਼, ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ


ਮੋਹਾਲੀ, 23 ਜੁਲਾਈ (ਹਿੰ.ਸ.)| ਪੰਜਾਬ ਵਿੱਚ ਫ਼ਿਲਮਾਂ ਵਿੱਚ ਕੰਮ ਦਿਵਾਉਣ ਅਤੇ ਵੱਡੀ ਕਮਾਈ ਦਾ ਲਾਲਚ ਦੇ ਕੇ ਕੁੜੀਆਂ ਨੂੰ ਕਥਿਤ ਤੌਰ 'ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਦੀ ਇੱਕ ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਕੁਝ ਫ਼ਿਲਮਾਂ ਵਿੱਚ ਕੰਮ ਦਿਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਉੱਤਰ ਪ੍ਰਦੇਸ਼ ਵਿੱਚ ਡੇਢ ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ। ਇਸ ਮਾਮਲੇ ਵਿੱਚ ਇੱਕ ਹੋਰ ਲੜਕੀ ਦੇ ਅਜੇ ਵੀ ਲਾਪਤਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਮੋਹਾਲੀ ਪੁਲਿਸ ਨੂੰ ਤੁਰੰਤ ਉੱਚ ਪੱਧਰੀ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਵੱਲੋਂ ਵੀਡੀਓ ਲਿੰਕ ਅਤੇ ਸਕ੍ਰੀਨਸ਼ਾਟ ਪੁਲਿਸ ਨੂੰ ਭੇਜ ਕੇ ਕਾਰਵਾਈ ਦੀ ਰਿਪੋਰਟ ਵੀ ਮੰਗੀ ਗਈ ਹੈ।ਪੀੜਤ ਲੜਕੀ ਨੇ ਦੱਸਿਆ ਕਿ ਉਹ ਮੋਹਾਲੀ ਦੇ ਇੱਕ ਸ਼ਾਪਿੰਗ ਮਾਲ ਵਿੱਚ ਕੰਮ ਕਰਦੀ ਸੀ। ਉੱਥੇ ਉਸ ਦੀ ਮੁਲਾਕਾਤ ਮੰਦੀਪ ਨਾਮ ਦੀ ਲੜਕੀ ਨਾਲ ਹੋਈ। ਮੰਦੀਪ ਨੇ ਉਸ ਤੋਂ ਪੁੱਛਿਆ ਕਿ ਉਹ ਕੀ ਕੰਮ ਕਰਦੀ ਹੈ ਅਤੇ ਕਿੰਨੀ ਤਨਖਾਹ ਮਿਲਦੀ ਹੈ। ਅੰਜਲੀ ਨੇ ਦੱਸਿਆ ਕਿ ਜਦੋਂ ਉਸ ਨੇ 18 ਹਜ਼ਾਰ ਰੁਪਏ ਮਹੀਨਾ ਤਨਖਾਹ ਦੱਸੀ ਤਾਂ ਮੰਦੀਪ ਨੇ ਕਿਹਾ ਕਿ ਉਹ ਉਸ ਨੂੰ ਮਹੀਨੇ ਦੇ 50 ਹਜ਼ਾਰ ਰੁਪਏ ਤੱਕ ਕਮਾ ਕੇ ਦੇ ਸਕਦੀ ਹੈ। ਇਸ ਤੋਂ ਬਾਅਦ ਉਸ ਨੇ ਫ਼ਿਲਮਾਂ ਵਿੱਚ ਕੰਮ ਦਿਵਾਉਣ ਦਾ ਭਰੋਸਾ ਦਿੱਤਾ।ਅੰਜਲੀ ਮੁਤਾਬਕ ਸ਼ੁਰੂਆਤ ਵਿੱਚ ਸਭ ਕੁਝ ਠੀਕ ਰਿਹਾ। ਉਸ ਨੂੰ ਕੁਝ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਛੋਟੇ ਰੋਲ ਵੀ ਮਿਲੇ ਅਤੇ ਪੈਸੇ ਵੀ ਮਿਲੇ, ਜਿਸ ਕਾਰਨ ਉਸ ਦਾ ਮੰਦੀਪ 'ਤੇ ਭਰੋਸਾ ਵੱਧ ਗਿਆ।ਉਸ ਨੇ ਦੱਸਿਆ ਕਿ ਇੱਕ ਦਿਨ ਮੰਦੀਪ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਫ਼ਿਲਮ ਦੀ ਸ਼ੂਟਿੰਗ ਹੈ ਅਤੇ ਉੱਥੇ 4-5 ਦਿਨ ਦਾ ਕੰਮ ਹੋਵੇਗਾ। ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਉਹ ਮੰਦੀਪ ਦੇ ਨਾਲ ਬੱਸ ਰਾਹੀਂ ਫਿਰੋਜ਼ਪੁਰ ਚਲੀ ਗਈ। ਉੱਥੇ ਉਹ ਇੱਕ ਘਰ ਵਿੱਚ ਰਹੇ, ਜਿੱਥੇ ਹੋਰ ਵੀ ਕੁੜੀਆਂ ਮੌਜੂਦ ਸਨ। ਅੰਜਲੀ ਨੇ ਦੋਸ਼ ਲਗਾਇਆ ਕਿ ਮੰਦੀਪ ਨੇ ਉਸ ਨੂੰ ਕਿਹਾ ਕਿ ਇਹ ਇੱਕ ਮੈਰਿਜ ਸ਼ੂਟ ਹੈ ਅਤੇ ਉਸ ਵਿੱਚ ਉਸ ਨੂੰ ਸ਼ਾਮਲ ਹੋਣਾ ਹੈ। ਉਸ ਨੂੰ ਨਵਾਂ ਸੂਟ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਫੇਰਿਆਂ ਦਾ ਸੀਨ ਕਰਨਾ ਹੈ। ਉਸ ਨੇ ਦੱਸਿਆ ਕਿ ਇੱਕ ਕਾਰ ਵਿੱਚ ਇੱਕ ਔਰਤ ਅਤੇ ਪੰਜ ਵਿਅਕਤੀ ਆਏ। ਉਸ ਨੂੰ ਲੱਗਿਆ ਕਿ ਇਹ ਫ਼ਿਲਮ ਸ਼ੂਟਿੰਗ ਦਾ ਹਿੱਸਾ ਹੈ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਫੇਰੇ ਕਰਵਾਏ ਗਏ ਅਤੇ ਫਿਰ ਕਿਹਾ ਗਿਆ ਕਿ ਅਗਲੇ ਸੀਨ ਲਈ ਦੂਜੀ ਜਗ੍ਹਾ ਜਾਣਾ ਹੈ। ਇਸ ਬਹਾਨੇ ਉਸ ਨੂੰ ਉੱਤਰ ਪ੍ਰਦੇਸ਼ ਲੈ ਜਾਇਆ ਗਿਆ।ਅੰਜਲੀ ਦਾ ਦੋਸ਼ ਹੈ ਕਿ ਉੱਥੇ ਜਿਸ ਵਿਅਕਤੀ ਨਾਲ ਉਸ ਦਾ ਵਿਆਹ ਦਾ ਸੀਨ ਕਰਵਾਇਆ ਗਿਆ ਸੀ, ਉਹ ਰਾਤ ਨੂੰ ਕਮਰੇ ਵਿੱਚ ਆਇਆ ਅਤੇ ਪਤੀ ਵਾਂਗ ਵਿਵਹਾਰ ਕਰਨ ਲੱਗਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਵਿਅਕਤੀ ਨੇ ਕਿਹਾ ਕਿ ਉਸ ਨੇ ਉਸ ਨੂੰ ਡੇਢ ਲੱਖ ਰੁਪਏ ਵਿੱਚ ਖਰੀਦਿਆ ਹੈ। ਅੰਜਲੀ ਨੇ ਦੱਸਿਆ ਕਿ ਉਸ ਵਿਅਕਤੀ ਨੇ ਉਸ ਨੂੰ ਇੱਕ ਵੀਡੀਓ ਦਿਖਾਈ, ਜਿਸ ਵਿੱਚ ਮੰਦੀਪ ਅਤੇ ਉਸ ਦੇ ਸਾਥੀਆਂ ਨੂੰ ਡੇਢ ਲੱਖ ਰੁਪਏ ਦਿੱਤੇ ਜਾਣ ਦੀ ਗੱਲ ਹੋ ਰਹੀ ਸੀ। ਇਸ ਦੌਰਾਨ ਉਸ ਵਿਅਕਤੀ ਦਾ ਚਾਚਾ ਉੱਥੇ ਆਇਆ, ਜੋ ਉੱਤਰ ਪ੍ਰਦੇਸ਼ ਪੁਲਿਸ ਵਿੱਚ ਤਾਇਨਾਤ ਸੀ। ਅੰਜਲੀ ਮੁਤਾਬਕ ਉਸ ਨੇ ਕਿਹਾ ਕਿ ਉਸ ਨਾਲ ਗਲਤ ਨਹੀਂ ਹੋਵੇਗਾ, ਪਰ ਜਿਹੜੀ ਰਕਮ ਦਿੱਤੀ ਗਈ ਹੈ ਉਹ ਵਾਪਸ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਮੰਦੀਪ ਨੂੰ ਫੋਨ ਕੀਤਾ ਗਿਆ, ਪਰ ਉਸ ਨੇ ਅੰਜਲੀ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਫਿਰ ਅੰਜਲੀ ਦੀ ਗੱਲ ਉਸ ਦੇ ਪਿਤਾ ਨਾਲ ਕਰਵਾਈ ਗਈ ਅਤੇ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਪਰਿਵਾਰ ਵੱਲੋਂ ਪੈਸਿਆਂ ਦਾ ਪ੍ਰਬੰਧ ਕਰਨ ਤੋਂ ਬਾਅਦ ਅੰਜਲੀ ਨੂੰ ਉੱਥੋਂ ਵਾਪਸ ਲਿਆਂਦਾ ਗਿਆ। ਹੁਣ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande