ਜ਼ੀਰਕਪੁਰ 'ਚ 140 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਸਮੇਤ ਕੈਂਟਰ ਫੜਿਆ, ਡਰਾਈਵਰ ਗ੍ਰਿਫ਼ਤਾਰ
ਮੋਹਾਲੀ, 23 ਜੁਲਾਈ (ਹਿੰ.ਸ.)| ਪੰਜਾਬ ਆਬਕਾਰੀ ਵਿਭਾਗ ਦੀ ਟੀਮ ਨੇ ਚੰਡੀਗੜ੍ਹ-ਜ਼ੀਰਕਪੁਰ ਰੋਡ ''ਤੇ ਇੱਕ ਕੈਂਟਰ ਨੂੰ ਰੋਕ ਕੇ 140 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ, ਜੋ ਸਿਰਫ਼ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਕਰੀ ਲਈ ਮਨਜ਼ੂਰ ਸੀ। ਮੌਕੇ ਤੋਂ ਹਰਿਆਣਾ ਦੇ ਰਹਿਣ ਵਾਲੇ ਡਰਾਈਵਰ
ਜ਼ੀਰਕਪੁਰ 'ਚ 140 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਸਮੇਤ ਕੈਂਟਰ ਫੜਿਆ, ਡਰਾਈਵਰ ਗ੍ਰਿਫ਼ਤਾਰ


ਮੋਹਾਲੀ, 23 ਜੁਲਾਈ (ਹਿੰ.ਸ.)| ਪੰਜਾਬ ਆਬਕਾਰੀ ਵਿਭਾਗ ਦੀ ਟੀਮ ਨੇ ਚੰਡੀਗੜ੍ਹ-ਜ਼ੀਰਕਪੁਰ ਰੋਡ 'ਤੇ ਇੱਕ ਕੈਂਟਰ ਨੂੰ ਰੋਕ ਕੇ 140 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ, ਜੋ ਸਿਰਫ਼ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਕਰੀ ਲਈ ਮਨਜ਼ੂਰ ਸੀ। ਮੌਕੇ ਤੋਂ ਹਰਿਆਣਾ ਦੇ ਰਹਿਣ ਵਾਲੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਇਹ ਕਾਰਵਾਈ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਖੁਸ਼ਦਿਲ ਸੰਧੂ, ਸਹਾਇਕ ਆਬਕਾਰੀ ਕਮਿਸ਼ਨਰ ਰੋਪੜ ਰੇਂਜ ਅਸ਼ੋਕ ਚਲੋਤਰਾ ਅਤੇ ਆਬਕਾਰੀ ਅਧਿਕਾਰੀ ਮੋਹਾਲੀ ਦੀਵਾਨ ਚੰਦ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਪੁਲਿਸ ਟੀਮ ਨਾਲ ਮਿਲ ਕੇ ਚੰਡੀਗੜ੍ਹ-ਜ਼ੀਰਕਪੁਰ ਮਾਰਗ 'ਤੇ ਸਥਿਤ ਹੋਟਲ ਵੈਲਵੈਟ ਕਲਾਰਕਸ ਨੇੜੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ।ਗੁਪਤ ਸੂਚਨਾ ਦੇ ਆਧਾਰ 'ਤੇ ਸ਼ੱਕੀ ਕੈਂਟਰਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਉਸ ਵਿੱਚੋਂ ਚੰਡੀਗੜ੍ਹ ਮਾਰਕਾ ਸ਼ਰਾਬ ਦੀ ਵੱਡੀ ਖੇਪ ਬਰਾਮਦ ਹੋਈ। ਅੰਗਰੇਜ਼ੀ ਸ਼ਰਾਬ ਦੀਆਂ ਕੁੱਲ 140 ਪੇਟੀਆਂ ਸ਼ਰਾਬ ਕਬਜ਼ੇ ਵਿੱਚ ਲਈ ਗਈ।ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਾਬ ਦੀਆਂ ਬੋਤਲਾਂ 'ਤੇ ਹੋਲੋਗ੍ਰਾਮ ਤਾਂ ਮੌਜੂਦ ਸਨ, ਪਰ ਉਨ੍ਹਾਂ 'ਤੇ ਲੱਗੇ ਕਿਉਆਰ ਕੋਡਾਂ ਨਾਲ ਕਥਿਤ ਤੌਰ 'ਤੇ ਛੇੜਛਾੜ ਕੀਤੀ ਗਈ ਸੀ, ਤਾਂ ਜੋ ਸਪਲਾਈ ਚੇਨ ਨੂੰ ਟਰੈਕ ਨਾ ਕੀਤਾ ਜਾ ਸਕੇ। ਗ੍ਰਿਫ਼ਤਾਰ ਕੀਤੇ ਗਏ ਡਰਾਈਵਰ ਦੀ ਪਛਾਣ ਅਮਨ ਪੁੱਤਰ ਜਹਾਂਗੀਰ, ਵਾਸੀ ਵਿਕਾਸ ਨਗਰ, ਪਾਣੀਪਤ (ਹਰਿਆਣਾ) ਵਜੋਂ ਹੋਈ ਹੈ।ਮੁਲਜ਼ਮ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿੱਚ ਪੰਜਾਬ ਆਬਕਾਰੀ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਆਬਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਇਹ ਸ਼ਰਾਬ ਦੀ ਖੇਪ ਚੰਡੀਗੜ੍ਹ ਤੋਂ ਕਿੱਥੋਂ ਲੋਡ ਕੀਤੀ ਗਈ ਸੀ ਅਤੇ ਇਸ ਨੂੰ ਪੰਜਾਬ ਜਾਂ ਕਿਸੇ ਹੋਰ ਰਾਜ ਵਿੱਚ ਕਿਸ ਵਿਅਕਤੀ ਜਾਂ ਗਿਰੋਹ ਤੱਕ ਪਹੁੰਚਾਇਆ ਜਾਣਾ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande