ਲੁਧਿਆਣਾ: ਮਹਿਲਾ ਇੰਸਪੈਕਟਰ ਨੇ ਐਸਆਈ ’ਤੇ ਜਬਰ-ਜ਼ਿਨਾਹ ਦੇ ਲਗਾਏ ਦੋਸ਼, ਮਾਮਲਾ ਦਰਜ
ਲੁਧਿਆਣਾ, 25 ਜੁਲਾਈ (ਹਿੰ.ਸ.)| ਲੁਧਿਆਣਾ ਵਿੱਚ ਤਾਇਨਾਤ ਇੱਕ ਮਹਿਲਾ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ (ਐਸਆਈ) ਸਾਹਿਬਮੀਤ ਸਿੰਘ ''ਤੇ ਜਬਰ-ਜ਼ਿਨਾਹ, ਬਲੈਕਮੇਲਿੰਗ ਅਤੇ ਜਬਰਦਸਤੀ ਗਰਭਪਾਤ ਕਰਵਾਉਣ ਵਰਗੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਦੇ ਆਧਾਰ ''ਤੇ ਥਾਣਾ ਦਾਖਾ ਪੁਲਿਸ ਨੇ ਮੁਲਜ਼ਮ ਖ਼
ਲੁਧਿਆਣਾ: ਮਹਿਲਾ ਇੰਸਪੈਕਟਰ ਨੇ ਐਸਆਈ ’ਤੇ ਜਬਰ-ਜ਼ਿਨਾਹ ਦੇ ਲਗਾਏ ਦੋਸ਼, ਮਾਮਲਾ ਦਰਜ


ਲੁਧਿਆਣਾ, 25 ਜੁਲਾਈ (ਹਿੰ.ਸ.)| ਲੁਧਿਆਣਾ ਵਿੱਚ ਤਾਇਨਾਤ ਇੱਕ ਮਹਿਲਾ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ (ਐਸਆਈ) ਸਾਹਿਬਮੀਤ ਸਿੰਘ 'ਤੇ ਜਬਰ-ਜ਼ਿਨਾਹ, ਬਲੈਕਮੇਲਿੰਗ ਅਤੇ ਜਬਰਦਸਤੀ ਗਰਭਪਾਤ ਕਰਵਾਉਣ ਵਰਗੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਦੇ ਆਧਾਰ 'ਤੇ ਥਾਣਾ ਦਾਖਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਐਸਐਸਪੀ ਨੇ ਮੁਲਜ਼ਮ ਐਸਆਈ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ।

ਪੀੜਤਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਸਾਲ 2023 ਵਿੱਚ ਉਸ ਦੀ ਇੰਸਟਾਗ੍ਰਾਮ ਰਾਹੀਂ ਸਾਹਿਬਮੀਤ ਸਿੰਘ ਨਾਲ ਜਾਣ-ਪਛਾਣ ਹੋਈ। ਦੋਸਤੀ ਵਧਣ ਤੋਂ ਬਾਅਦ ਨਵੰਬਰ 2023 ਵਿੱਚ ਮੁਲਜ਼ਮ ਨੇ ਉਸ ਨੂੰ ਮੁੱਲਾਂਪੁਰ ਮਿਲਣ ਲਈ ਬੁਲਾਇਆ ਅਤੇ ਇੱਕ ਹੋਟਲ ਵਿੱਚ ਲੈ ਗਿਆ। ਸ਼ਿਕਾਇਤ ਵਿੱਚ ਦੋਸ਼ ਹੈ ਕਿ ਉੱਥੇ ਉਸ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਪੀਣ ਲਈ ਦਿੱਤਾ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਦੌਰਾਨ ਮੁਲਜ਼ਮ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਥਿਤ ਤੌਰ 'ਤੇ ਉਸ ਦੀਆਂ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਵੀ ਬਣਾ ਲਈਆਂ।

ਲੇਡੀ ਇੰਸਪੈਕਟਰ ਦਾ ਦੋਸ਼ ਹੈ ਕਿ ਮੁਲਜ਼ਮ ਨੇ ਇਹ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਲੰਬੇ ਸਮੇਂ ਤੱਕ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਲਾਇਸੈਂਸੀ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀੜਤਾ ਪਹਿਲਾਂ ਤੋਂ ਵਿਆਹੀ ਹੋਈ ਸੀ, ਪਰ ਮੁਲਜ਼ਮ ਨੇ ਉਸ ਦੇ ਪਤੀ ਨੂੰ ਅਸ਼ਲੀਲ ਵੀਡੀਓ ਭੇਜਣ ਦੀ ਧਮਕੀ ਦੇ ਕੇ ਉਸ 'ਤੇ ਤਲਾਕ ਲਈ ਦਬਾਅ ਬਣਾਇਆ, ਜਿਸ ਕਾਰਨ ਉਸ ਦਾ ਵਿਆਹ ਟੁੱਟ ਗਿਆ।

ਲੇਡੀ ਇੰਸਪੈਕਟਰ ਨੇ ਦੋਸ਼ ਲਗਾਇਆ ਹੈ ਕਿ ਬਾਅਦ ਵਿੱਚ ਜਦੋਂ ਵੀ ਉਹ ਗਰਭਵਤੀ ਹੋਈ, ਮੁਲਜ਼ਮ ਨੇ ਦਬਾਅ ਅਤੇ ਧੋਖੇ ਨਾਲ ਤਿੰਨ ਵਾਰ ਗਰਭਪਾਤ ਕਰਵਾਇਆ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਸ ਨੇ ਮੁਲਜ਼ਮ ਦੀ ਮਾਂ ਨਵਨੀਤ ਕੌਰ ਨੂੰ ਸਾਰੀ ਘਟਨਾ ਦੱਸੀ ਤਾਂ ਉਨ੍ਹਾਂ ਨੇ ਪੁਲਿਸ ਕੋਲ ਜਾਣ ਦੀ ਬਜਾਏ ਵਿਆਹ ਕਰਵਾਉਣ ਦਾ ਭਰੋਸਾ ਦੇ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ।

ਅਖ਼ੀਰਕਾਰ ਪੀੜਤਾ ਨੇ ਥਾਣਾ ਦਾਖਾ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ 23 ਜੁਲਾਈ ਦੀ ਰਾਤ ਮੁਲਜ਼ਮ ਐਸਆਈ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੁਲਿਸ ਵੱਲੋਂ ਮੁਲਜ਼ਮ ਦੀ ਮਾਂ ਦੀ ਕਥਿਤ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਪਲਬਧ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande