ਪਠਾਨਕੋਟ ਜੇਲ੍ਹ 'ਚ ਹਵਾਲਾਤੀ 'ਤੇ ਗਰਮ ਤਰਲ ਪਦਾਰਥ ਨਾਲ ਹਮਲਾ, 50 ਫ਼ੀਸਦੀ ਤੋਂ ਵੱਧ ਝੁਲਸਿਆ
ਪਠਾਨਕੋਟ, 26 ਜੁਲਾਈ (ਹਿੰ.ਸ.)| ਪਠਾਨਕੋਟ ਦੀ ਸਬ-ਜੇਲ੍ਹ ਵਿੱਚ ਇੱਕ ਹਵਾਲਾਤੀ ਵੱਲੋਂ ਦੂਜੇ ਹਵਾਲਾਤੀ ''ਤੇ ਕਥਿਤ ਤੌਰ ''ਤੇ ਗਰਮ ਤਰਲ ਪਦਾਰਥ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਜ਼ਖ਼ਮੀ ਹਵਾਲਾਤੀ 50 ਫ਼ੀਸਦੀ ਤੋਂ ਵੱਧ ਝੁਲਸ ਗਿਆ, ਜਿਸ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਰੈਫ਼ਰ ਕਰ ਦਿੱ
ਕੈਦੀ ਗੁਰਵਿੰਦਰ ਸਿੰਘ ਜੇਰੇ ਇਲਾਜ।


ਪਠਾਨਕੋਟ, 26 ਜੁਲਾਈ (ਹਿੰ.ਸ.)| ਪਠਾਨਕੋਟ ਦੀ ਸਬ-ਜੇਲ੍ਹ ਵਿੱਚ ਇੱਕ ਹਵਾਲਾਤੀ ਵੱਲੋਂ ਦੂਜੇ ਹਵਾਲਾਤੀ 'ਤੇ ਕਥਿਤ ਤੌਰ 'ਤੇ ਗਰਮ ਤਰਲ ਪਦਾਰਥ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਜ਼ਖ਼ਮੀ ਹਵਾਲਾਤੀ 50 ਫ਼ੀਸਦੀ ਤੋਂ ਵੱਧ ਝੁਲਸ ਗਿਆ, ਜਿਸ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ।ਜੇਲ੍ਹ ਵਾਰਡਨ ਗੁਲਸ਼ਨ ਕੁਮਾਰ ਵੱਲੋਂ ਥਾਣਾ ਡਿਵੀਜ਼ਨ ਨੰਬਰ-2 ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਜੇਲ੍ਹ ਵਿੱਚ ਖਾਣਾ ਬਣਾਉਣ ਦੌਰਾਨ ਕਿਸੇ ਗੱਲ ਨੂੰ ਲੈ ਕੇ ਹਵਾਲਾਤੀ ਗੁਰਵਿੰਦਰ ਸਿੰਘ ਉਰਫ਼ ਸਾਬ, ਵਾਸੀ ਸੁੰਦਰ ਨਗਰ, ਪਠਾਨਕੋਟ ਅਤੇ ਹਵਾਲਾਤੀ ਸ਼ੁਭਮ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਗੁਰਵਿੰਦਰ ਸਿੰਘ ਨੇ ਸ਼ੁਭਮ 'ਤੇ ਗਰਮ ਤਰਲ ਪਦਾਰਥ ਸੁੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ।ਘਟਨਾ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਜ਼ਖ਼ਮੀ ਸ਼ੁਭਮ ਨੂੰ ਤੁਰੰਤ ਸਿਵਲ ਹਸਪਤਾਲ ਪਠਾਨਕੋਟ ਪਹੁੰਚਾਇਆ। ਉੱਥੇ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ. ਪੁਨੀਤ ਗਿੱਲ ਨੇ ਮੁੱਢਲਾ ਇਲਾਜ ਕਰਨ ਤੋਂ ਬਾਅਦ ਦੱਸਿਆ ਕਿ ਜ਼ਖ਼ਮੀ ਦਾ ਸਰੀਰ 50 ਫ਼ੀਸਦੀ ਤੋਂ ਵੱਧ ਝੁਲਸ ਚੁੱਕਾ ਹੈ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੱਗੇ ਇਲਾਜ ਲਈ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ।ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ 'ਤੇ ਹਮਲਾਵਰ ਹਵਾਲਾਤੀ ਗੁਰਵਿੰਦਰ ਸਿੰਘ ਉਰਫ਼ ਸਾਬ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande