ਲੁਧਿਆਣਾ 'ਚ ਕੇਅਰਟੇਕਰ ਨੇ 82 ਸਾਲਾ ਬਜ਼ੁਰਗ ਨਾਲ ਕੀਤੀ 3.90 ਲੱਖ ਰੁਪਏ ਦੀ ਠੱਗੀ
ਸਿਮ ਤੇ ਏਟੀਐਮ ਕਾਰਡ ਚੋਰੀ ਕਰਕੇ ਯੂਪੀਆਈ ਰਾਹੀਂ ਉਡਾਏ ਪੈਸੇ ਲੁਧਿਆਣਾ, 27 ਜੁਲਾਈ (ਹਿੰ.ਸ.)| ਲੁਧਿਆਣਾ ਦੇ ਪੌਸ਼ ਇਲਾਕੇ ਬਾੜੇਵਾਲ ਰੋਡ ਸਥਿਤ ਰਿਵਰ ਡੇਲ ਤੋਂ ਭਰੋਸੇ ਨੂੰ ਝਟਕਾ ਦੇਣ ਵਾਲਾ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਡਾਕਟਰ ਵੱਲੋਂ ਆਪਣੇ 82 ਸਾਲਾ ਬਿਮਾਰ ਪਿਤਾ ਦੀ ਦੇਖਭਾਲ ਲਈ ਰੱਖੇ ਕੇਅਰਟ
ਲੁਧਿਆਣਾ 'ਚ ਕੇਅਰਟੇਕਰ ਨੇ 82 ਸਾਲਾ ਬਜ਼ੁਰਗ ਨਾਲ ਕੀਤੀ 3.90 ਲੱਖ ਰੁਪਏ ਦੀ ਠੱਗੀ


ਸਿਮ ਤੇ ਏਟੀਐਮ ਕਾਰਡ ਚੋਰੀ ਕਰਕੇ ਯੂਪੀਆਈ ਰਾਹੀਂ ਉਡਾਏ ਪੈਸੇ

ਲੁਧਿਆਣਾ, 27 ਜੁਲਾਈ (ਹਿੰ.ਸ.)| ਲੁਧਿਆਣਾ ਦੇ ਪੌਸ਼ ਇਲਾਕੇ ਬਾੜੇਵਾਲ ਰੋਡ ਸਥਿਤ ਰਿਵਰ ਡੇਲ ਤੋਂ ਭਰੋਸੇ ਨੂੰ ਝਟਕਾ ਦੇਣ ਵਾਲਾ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਡਾਕਟਰ ਵੱਲੋਂ ਆਪਣੇ 82 ਸਾਲਾ ਬਿਮਾਰ ਪਿਤਾ ਦੀ ਦੇਖਭਾਲ ਲਈ ਰੱਖੇ ਕੇਅਰਟੇਕਰ ਨੇ ਹੀ ਉਨ੍ਹਾਂ ਨਾਲ ਕਰੀਬ 3.90 ਲੱਖ ਰੁਪਏ ਦੀ ਧੋਖਾਧੜੀ ਕਰ ਦਿੱਤੀ। ਮੁਲਜ਼ਮ ਨੇ ਬਜ਼ੁਰਗ ਦਾ ਮੋਬਾਈਲ ਸਿਮ ਅਤੇ ਐਸਬੀਆਈ ਦਾ ਏਟੀਐਮ ਕਾਰਡ ਚੋਰੀ ਕਰਕੇ ਯੂਪੀਆਈ (ਗੂਗਲ ਪੇ) ਰਾਹੀਂ ਵੱਖ-ਵੱਖ ਖਾਤਿਆਂ ਵਿੱਚ ਰਕਮ ਟਰਾਂਸਫਰ ਕਰ ਲਈ। ਸਰਾਭਾ ਨਗਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਡਾ. ਸ਼ਸ਼ੀਕਾਂਤ ਮਹਾਜਨ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ 82 ਸਾਲਾ ਪਿਤਾ ਮਾਨਸਿਕ ਤੌਰ 'ਤੇ ਬਿਮਾਰ ਹਨ। ਉਨ੍ਹਾਂ ਦੀ ਦੇਖਭਾਲ ਲਈ ਫਿਰੋਜ਼ਪੁਰ ਦੇ ਮੱਲਾਂਵਾਲਾ ਨਿਵਾਸੀ ਇੰਦਰਜੀਤ ਸਿੰਘ ਨੂੰ ਕੇਅਰਟੇਕਰ ਵਜੋਂ ਨੌਕਰੀ 'ਤੇ ਰੱਖਿਆ ਗਿਆ ਸੀ। ਡਾ. ਮਹਾਜਨ ਅਨੁਸਾਰ, ਰਾਤ ਇੰਦਰਜੀਤ ਸਿੰਘ ਨੇ ਚੁੱਪਚਾਪ ਬਜ਼ੁਰਗ ਦੇ ਮੋਬਾਈਲ ਵਿੱਚੋਂ ਸਿਮ ਕਾਰਡ ਅਤੇ ਐਸਬੀਆਈ ਦਾ ਏਟੀਐਮ ਕਾਰਡ ਕੱਢ ਲਿਆ। ਇਸ ਤੋਂ ਬਾਅਦ ਉਸ ਨੇ ਸਿਮ ਆਪਣੇ ਮੋਬਾਈਲ ਵਿੱਚ ਪਾ ਕੇ ਗੂਗਲ ਅਕਾਊਂਟ ਰਾਹੀਂ ਯੂਪੀਆਈ ਐਕਟੀਵੇਟ ਕੀਤਾ।

ਪੁਲਿਸ ਜਾਂਚ ਮੁਤਾਬਕ 16 ਤੋਂ 22 ਜੁਲਾਈ 2026 ਦੇ ਵਿਚਕਾਰ ਮੁਲਜ਼ਮ ਨੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕਰੀਬ 3.90 ਲੱਖ ਰੁਪਏ ਟਰਾਂਸਫਰ ਕਰ ਲਏ। ਪੈਸੇ ਕੱਢਣ ਤੋਂ ਬਾਅਦ ਉਹ ਕੰਮ 'ਤੇ ਵਾਪਸ ਨਹੀਂ ਆਇਆ ਅਤੇ ਫਰਾਰ ਹੋ ਗਿਆ। ਬੈਂਕ ਖਾਤੇ ਵਿੱਚੋਂ ਰਕਮ ਕੱਟਣ ਦਾ ਪਤਾ ਲੱਗਣ 'ਤੇ ਡਾ. ਮਹਾਜਨ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸਰਾਭਾ ਨਗਰ ਥਾਣਾ ਪੁਲਿਸ ਨੇ 26 ਜੁਲਾਈ ਨੂੰ ਮੁਲਜ਼ਮ ਇੰਦਰਜੀਤ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।

ਮਾਮਲੇ ਦੀ ਜਾਂਚ ਹੈੱਡ ਕਾਂਸਟੇਬਲ ਗਿਰਜਾ ਸ਼ੰਕਰ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਫਰਾਰ ਹੈ ਅਤੇ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande