ਪੀਯੂ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ ਮਾਮਲਾ: ਪਰਿਵਾਰ ਨੂੰ 16 ਲੱਖ ਰੁਪਏ ਮੁਆਵਜ਼ਾ, ਦੋ ਅਧਿਕਾਰੀ ਮੁਅੱਤਲ
ਮ੍ਰਿਤਕਾ ਦੇ ਭਰਾ ਨੂੰ ਮਿਲੇਗੀ ਪੰਜਾਬ ਯੂਨੀਵਰਸਿਟੀ ਵਿੱਚ ਨੌਕਰੀਬਾਰਿਸ਼ ਦੌਰਾਨ ਕਰੰਟ ਲੱਗਣ ਨਾਲ ਹੋਈ ਸੀ ਪੀਐੱਚਡੀ ਸਕਾਲਰ ਦੀ ਮੌਤਚੰਡੀਗੜ੍ਹ, 29 ਜੁਲਾਈ (ਹਿੰ.ਸ.)| ਪੰਜਾਬ ਯੂਨੀਵਰਸਿਟੀ ਵਿੱਚ ਪੀਐੱਚਡੀ ਸਕਾਲਰ ਵਿਦਿਆਰਥਣ ਜੋਤੀ ਦੀ ਕਰੰਟ ਲੱਗਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ
ਪੀਯੂ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ ਮਾਮਲਾ: ਪਰਿਵਾਰ ਨੂੰ 16 ਲੱਖ ਰੁਪਏ ਮੁਆਵਜ਼ਾ, ਦੋ ਅਧਿਕਾਰੀ ਮੁਅੱਤਲ


ਮ੍ਰਿਤਕਾ ਦੇ ਭਰਾ ਨੂੰ ਮਿਲੇਗੀ ਪੰਜਾਬ ਯੂਨੀਵਰਸਿਟੀ ਵਿੱਚ ਨੌਕਰੀਬਾਰਿਸ਼ ਦੌਰਾਨ ਕਰੰਟ ਲੱਗਣ ਨਾਲ ਹੋਈ ਸੀ ਪੀਐੱਚਡੀ ਸਕਾਲਰ ਦੀ ਮੌਤਚੰਡੀਗੜ੍ਹ, 29 ਜੁਲਾਈ (ਹਿੰ.ਸ.)| ਪੰਜਾਬ ਯੂਨੀਵਰਸਿਟੀ ਵਿੱਚ ਪੀਐੱਚਡੀ ਸਕਾਲਰ ਵਿਦਿਆਰਥਣ ਜੋਤੀ ਦੀ ਕਰੰਟ ਲੱਗਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈਂਦਿਆਂ ਮ੍ਰਿਤਕਾ ਦੇ ਪਰਿਵਾਰ ਨੂੰ 16 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਘਟਨਾ ਲਈ ਜ਼ਿੰਮੇਵਾਰ ਮੰਨਦੇ ਹੋਏ ਐਗਜ਼ੈਕਟਿਵ ਇੰਜੀਨੀਅਰ-2 (ਵਾਧੂ ਚਾਰਜ) ਅਨਿਲ ਠਾਕੁਰ ਅਤੇ ਸਬ ਡਿਵੀਜ਼ਨਲ ਇੰਜੀਨੀਅਰ (ਇਲੈਕਟ੍ਰੀਕਲ) ਲਖਵਿੰਦਰ ਸਿੰਘ ਧਨੋਆ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਯੂਨੀਵਰਸਿਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਮ੍ਰਿਤਕਾ ਦੇ ਭਰਾ, ਜਿਸ ਨੇ 12ਵੀਂ ਦੇ ਨਾਲ ਆਈਟੀਆਈ (ਇਲੈਕਟ੍ਰੀਕਲ) ਕੀਤੀ ਹੋਈ ਹੈ, ਨੂੰ ਪੰਜਾਬ ਯੂਨੀਵਰਸਿਟੀ ਵਿੱਚ ਇਲੈਕਟ੍ਰੀਸ਼ੀਅਨ ਦੀ ਨੌਕਰੀ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਭਾਰੀ ਮੀਂਹ ਦੌਰਾਨ ਪੀਐੱਚਡੀ ਸਕਾਲਰ ਜੋਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ। ਬੁੱਧਵਾਰ ਨੂੰ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਜੋਤੀ ਦਾ ਪਾਰਥਿਵ ਸਰੀਰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।ਜੋਤੀ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਉਸ ਨੇ ਨੈੱਟ-ਜੇਆਰਐੱਫ ਯੋਗਤਾ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਪੀਐੱਚਡੀ ਵਿੱਚ ਦਾਖਲਾ ਲਿਆ ਸੀ। ਉਸ ਨੇ ਜੂਨੀਅਰ ਰਿਸਰਚ ਫੈਲੋਸ਼ਿਪ ਦੇ ਨਾਲ-ਨਾਲ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ ਵੀ ਪਾਸ ਕੀਤਾ ਹੋਇਆ ਸੀ।ਮ੍ਰਿਤਕਾ ਦੇ ਪਿਤਾ ਰਵਿੰਦਰ ਖੇਤੀਬਾੜੀ ਕਰਨ ਦੇ ਨਾਲ ਇੱਕ ਨਿੱਜੀ ਸਕੂਲ ਵਿੱਚ ਡਰਾਈਵਰ ਵਜੋਂ ਵੀ ਕੰਮ ਕਰਦੇ ਹਨ, ਜਦਕਿ ਉਸ ਦਾ ਭਰਾ ਪਵਨ ਗੁਰੂਗ੍ਰਾਮ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਹੈ। ਪਰਿਵਾਰ ਮੁਤਾਬਕ ਜੋਤੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੋਣਹਾਰ ਸੀ। ਉਸ ਨੇ ਕਕਰਾਲਾ ਪਿੰਡ ਦੇ ਐੱਸ.ਡੀ. ਸਕੂਲ ਤੋਂ 12ਵੀਂ, ਗੁਰੂਗ੍ਰਾਮ ਦੇ ਸਰਕਾਰੀ ਗਰਲਜ਼ ਕਾਲਜ ਤੋਂ ਬੀਐੱਸਸੀ ਅਤੇ ਹਿਸਾਰ ਦੀ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਤੋਂ ਐੱਮਐੱਸਸੀ ਕੀਤੀ ਸੀ। ਇਸ ਤੋਂ ਬਾਅਦ ਨੈੱਟ ਪਾਸ ਕਰਕੇ ਉਹ ਪੀਐੱਚਡੀ ਕਰ ਰਹੀ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande