ਪੰਜਾਬ ਕਾਂਗਰਸ ਵਿੱਚ ਚੰਨੀ-ਵੜਿੰਗ ਧੜਿਆਂ ਦੀ ਖਿੱਚੋਤਾਣ ਵਿਚਾਲੇ ਭੂਪੇਸ਼ ਬਘੇਲ ਦਾ 9 ਦਿਨਾਂ ਪੰਜਾਬ ਦੌਰਾ
ਭੂਪੇਸ਼ ਬਘੇਲ ਜ਼ਮੀਨੀ ਫੀਡਬੈਕ ਲੈ ਕੇ ਹਾਈਕਮਾਨ ਨੂੰ ਦੇਣਗੇ ਰਿਪੋਰਟ ਚੰਡੀਗੜ੍ਹ, 31 ਜੁਲਾਈ (ਹਿੰ.ਸ.)| ਪੰਜਾਬ ਕਾਂਗਰਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜਿਆਂ ਵਿਚਾਲੇ ਸਿਆਸੀ ਖਿੱਚੋਤਾਣ ਤੇਜ਼ ਹੋ ਗਈ ਹੈ। ਦੋਵੇਂ ਧੜੇ ਕਾਂਗਰਸ
ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ।


ਭੂਪੇਸ਼ ਬਘੇਲ ਜ਼ਮੀਨੀ ਫੀਡਬੈਕ ਲੈ ਕੇ ਹਾਈਕਮਾਨ ਨੂੰ ਦੇਣਗੇ ਰਿਪੋਰਟ ਚੰਡੀਗੜ੍ਹ, 31 ਜੁਲਾਈ (ਹਿੰ.ਸ.)| ਪੰਜਾਬ ਕਾਂਗਰਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜਿਆਂ ਵਿਚਾਲੇ ਸਿਆਸੀ ਖਿੱਚੋਤਾਣ ਤੇਜ਼ ਹੋ ਗਈ ਹੈ। ਦੋਵੇਂ ਧੜੇ ਕਾਂਗਰਸ ਹਾਈਕਮਾਨ ਦੇ ਸਾਹਮਣੇ ਆਪਣੀ ਤਾਕਤ ਸਾਬਤ ਕਰਨ ਵਿੱਚ ਜੁਟੇ ਹੋਏ ਹਨ। ਚੰਨੀ ਧੜੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਦੀ ਅਗਵਾਈ ਹੇਠ ਵਿਧਾਨ ਸਭਾ ਚੋਣ ਜਿੱਤਣਾ ਮੁਸ਼ਕਲ ਹੈ ਅਤੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ।ਦੂਜੇ ਪਾਸੇ ਰਾਜਾ ਵੜਿੰਗ ਧੜਾ ਜ਼ਿਲ੍ਹਾ ਪ੍ਰਧਾਨਾਂ ਅਤੇ ਪਾਰਟੀ ਵਰਕਰਾਂ ਦਾ ਸਮਰਥਨ ਹੋਣ ਦਾ ਦਾਅਵਾ ਕਰਦਿਆਂ ਆਪਣੀ ਸਥਿਤੀ ਮਜ਼ਬੂਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦਿੱਲੀ ਵਿੱਚ ਕਾਂਗਰਸ ਹਾਈਕਮਾਨ ਨਾਲ ਹੋਈਆਂ ਮੀਟਿੰਗਾਂ ਦੌਰਾਨ ਵੀ ਇਸ ਮੁੱਦੇ ’ਤੇ ਦੋਵੇਂ ਧੜਿਆਂ ਵਿਚਾਲੇ ਤਲਖੀ ਦੇਖਣ ਨੂੰ ਮਿਲੀ ਹੈ।ਭੂਪੇਸ਼ ਬਘੇਲ ਅੱਜ ਤੋਂ 9 ਦਿਨ ਪੰਜਾਬ ਦੌਰੇ ’ਤੇਇਸੇ ਸਿਆਸੀ ਖਿੱਚੋਤਾਣ ਦਰਮਿਆਨ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਅੱਜ ਤੋਂ 9 ਦਿਨਾਂ ਦੇ ਪੰਜਾਬ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਰਟੀ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਨਗੇ।ਬਘੇਲ ਵੱਲੋਂ ਬੂਥ ਪੱਧਰ ਤੱਕ ਫੀਡਬੈਕ ਲੈ ਕੇ ਪਾਰਟੀ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ ਕਿ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਵਿੱਚੋਂ ਕਿਸ ਦੀ ਪਕੜ ਵਧੇਰੇ ਮਜ਼ਬੂਤ ਹੈ। ਇਸ ਤੋਂ ਬਾਅਦ ਉਹ ਆਪਣੀ ਰਿਪੋਰਟ ਕਾਂਗਰਸ ਹਾਈਕਮਾਨ ਨੂੰ ਸੌਂਪਣਗੇ।ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦਾ ਸ਼ਡਿਊਲ31 ਜੁਲਾਈ – ਫਤਿਹਗੜ੍ਹ ਸਾਹਿਬ/ਮੋਹਾਲੀਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਫਤਿਹਗੜ੍ਹ ਸਾਹਿਬ ਵਿੱਚ ਮੀਟਿੰਗ ਹੋਵੇਗੀ। ਦੁਪਹਿਰ 12:30 ਵਜੇ ਮੀਡੀਆ ਨਾਲ ਗੱਲਬਾਤ ਅਤੇ 1:30 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸ਼ਾਮ 3 ਤੋਂ 5 ਵਜੇ ਤੱਕ ਮੋਹਾਲੀ ਵਿੱਚ ਮੀਟਿੰਗ ਹੋਵੇਗੀ। ਰਾਤ ਦਾ ਠਹਿਰਾਅ ਚੰਡੀਗੜ੍ਹ ਵਿੱਚ ਰਹੇਗਾ।

1 ਅਗਸਤ – ਪਟਿਆਲਾ/ਸੰਗਰੂਰਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਦੀ ਮੀਟਿੰਗ ਹੋਵੇਗੀ। 12:30 ਵਜੇ ਮੀਡੀਆ ਨਾਲ ਗੱਲਬਾਤ ਅਤੇ 1:30 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸ਼ਾਮ 3 ਤੋਂ 5 ਵਜੇ ਤੱਕ ਸੰਗਰੂਰ ਵਿੱਚ ਮੀਟਿੰਗ ਹੋਵੇਗੀ। ਰਾਤ ਦਾ ਠਹਿਰਾਅ ਸੰਗਰੂਰ ਵਿੱਚ ਰਹੇਗਾ।

2 ਅਗਸਤ – ਬਰਨਾਲਾ/ਮਾਨਸਾਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਬਰਨਾਲਾ ਵਿੱਚ ਮੀਟਿੰਗ, 12:30 ਵਜੇ ਮੀਡੀਆ ਨਾਲ ਗੱਲਬਾਤ ਅਤੇ 1:30 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸ਼ਾਮ 3 ਤੋਂ 5 ਵਜੇ ਤੱਕ ਮਾਨਸਾ ਵਿੱਚ ਮੀਟਿੰਗ ਹੋਵੇਗੀ। ਰਾਤ ਦਾ ਠਹਿਰਾਅ ਬਠਿੰਡਾ ਵਿੱਚ ਰਹੇਗਾ।

3 ਅਗਸਤ – ਬਠਿੰਡਾ/ਸ੍ਰੀ ਮੁਕਤਸਰ ਸਾਹਿਬਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਬਠਿੰਡਾ ਸ਼ਹਿਰੀ ਅਤੇ ਦਿਹਾਤੀ ਦੀ ਮੀਟਿੰਗ ਹੋਵੇਗੀ। 12:30 ਵਜੇ ਮੀਡੀਆ ਨਾਲ ਗੱਲਬਾਤ ਅਤੇ 1:30 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸ਼ਾਮ 3 ਤੋਂ 5 ਵਜੇ ਤੱਕ ਸ੍ਰੀ ਮੁਕਤਸਰ ਸਾਹਿਬ ਵਿੱਚ ਮੀਟਿੰਗ ਹੋਵੇਗੀ। ਰਾਤ ਦਾ ਠਹਿਰਾਅ ਸ੍ਰੀ ਮੁਕਤਸਰ ਸਾਹਿਬ ਵਿੱਚ ਰਹੇਗਾ।

4 ਅਗਸਤ – ਫਾਜ਼ਿਲਕਾ/ਫਿਰੋਜ਼ਪੁਰਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਫਾਜ਼ਿਲਕਾ ਵਿੱਚ ਮੀਟਿੰਗ, 12:30 ਵਜੇ ਮੀਡੀਆ ਨਾਲ ਗੱਲਬਾਤ ਅਤੇ 1:30 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸ਼ਾਮ 3 ਤੋਂ 5 ਵਜੇ ਤੱਕ ਫਿਰੋਜ਼ਪੁਰ ਵਿੱਚ ਮੀਟਿੰਗ ਹੋਵੇਗੀ। ਰਾਤ ਦਾ ਠਹਿਰਾਅ ਮੋਗਾ ਵਿੱਚ ਰਹੇਗਾ।

5 ਅਗਸਤ – ਮੋਗਾ/ਫਰੀਦਕੋਟਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਮੋਗਾ ਵਿੱਚ ਮੀਟਿੰਗ, 12:30 ਵਜੇ ਮੀਡੀਆ ਨਾਲ ਗੱਲਬਾਤ ਅਤੇ 1:30 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸ਼ਾਮ 3 ਤੋਂ 5 ਵਜੇ ਤੱਕ ਫਰੀਦਕੋਟ ਵਿੱਚ ਮੀਟਿੰਗ ਹੋਵੇਗੀ। ਰਾਤ ਦਾ ਠਹਿਰਾਅ ਲੁਧਿਆਣਾ ਵਿੱਚ ਰਹੇਗਾ।

6 ਅਗਸਤ – ਲੁਧਿਆਣਾਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਲੁਧਿਆਣਾ ਸ਼ਹਿਰੀ ਦੀ ਮੀਟਿੰਗ ਹੋਵੇਗੀ। 12:30 ਵਜੇ ਮੀਡੀਆ ਨਾਲ ਗੱਲਬਾਤ ਅਤੇ 1:30 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸ਼ਾਮ 3 ਤੋਂ 5 ਵਜੇ ਤੱਕ ਲੁਧਿਆਣਾ ਦਿਹਾਤੀ ਦੀ ਮੀਟਿੰਗ ਹੋਵੇਗੀ। ਰਾਤ ਦਾ ਠਹਿਰਾਅ ਲੁਧਿਆਣਾ ਵਿੱਚ ਰਹੇਗਾ।

7 ਅਗਸਤ – ਮਲੇਰਕੋਟਲਾ/ਖੰਨਾਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਮਲੇਰਕੋਟਲਾ ਵਿੱਚ ਮੀਟਿੰਗ, 12:30 ਵਜੇ ਮੀਡੀਆ ਨਾਲ ਗੱਲਬਾਤ ਅਤੇ 1:30 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸ਼ਾਮ 3 ਤੋਂ 5 ਵਜੇ ਤੱਕ ਖੰਨਾ ਵਿੱਚ ਮੀਟਿੰਗ ਹੋਵੇਗੀ। ਰਾਤ ਦਾ ਠਹਿਰਾਅ ਚੰਡੀਗੜ੍ਹ ਵਿੱਚ ਰਹੇਗਾ।

8 ਅਗਸਤ – ਐਸ.ਏ.ਐਸ. ਨਗਰ/ਰੂਪਨਗਰਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਐਸ.ਏ.ਐਸ. ਨਗਰ ਵਿੱਚ ਮੀਟਿੰਗ ਹੋਵੇਗੀ। 12:30 ਵਜੇ ਮੀਡੀਆ ਨਾਲ ਗੱਲਬਾਤ ਅਤੇ 1:30 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸ਼ਾਮ 3 ਤੋਂ 5 ਵਜੇ ਤੱਕ ਰੂਪਨਗਰ ਵਿੱਚ ਮੀਟਿੰਗ ਹੋਵੇਗੀ। ਰਾਤ ਦਾ ਠਹਿਰਾਅ ਚੰਡੀਗੜ੍ਹ ਵਿੱਚ ਰਹੇਗਾ।

ਭੂਪੇਸ਼ ਬਘੇਲ ਦਾ ਇਹ ਦੌਰਾ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸੀ ਸਥਿਤੀ ਲਈ ਅਹਿਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਲਏ ਜਾਣ ਵਾਲੇ ਫੀਡਬੈਕ ਤੋਂ ਬਾਅਦ ਹੀ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦੀ ਅਗਵਾਈ ਨੂੰ ਲੈ ਕੇ ਅਗਲਾ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande