
ਫ਼ਰੀਦਕੋਟ, 09 ਜੁਲਾਈ (ਹਿੰ.ਸ.)| ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ” ਤਹਿਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਵੱਲੋ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਵੈਸਟ ਪੁਆਇੰਟ ਸਕੂਲ, ਕੋਟਕਪੂਰਾ ਦੀਆਂ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਚਾਈਲਡ ਪ੍ਰੋਟੈਕਸ਼ਨ ਅਫਸਰ (ਆਈ.ਸੀ) ਸੁਖਮੰਦਰ ਸਿੰਘ ਵੱਲੋਂ ਬੱਸਾਂ/ਵੈਨਾਂ ਦੇ ਡਰਾਇਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮ ਜਿਵੇ ਸਕੂਲ ਬੱਸ ਦਾ ਰੰਗ ਪੀਲਾ ਹੋਣਾ, ਬੱਸ ਵਿੱਚ ਫਸਟ ਏਡ ਬਾਕਸ ਅਤੇ ਅੱਗ ਬੁਝਾਊ ਯੰਤਰ ਲਾਜਮੀ ਹੋਣਾ, ਬੱਸ ਉੱਪਰ ਸਕੂਲ ਦਾ ਨਾਮ ਅਤੇ ਫੋਨ ਨੰਬਰ ਲਿਖਿਆ ਹੋਣਾ, ਬੱਸ ਵਿੱਚ ਸੀਟਿੰਗ ਕਪੈਸਟੀ ਤੋਂ ਜਿਆਦਾ ਬੱਚੇ ਬਿਠਾਏ ਨਾ ਜਾਣਾ ਅਤੇ ਸੀ.ਸੀ.ਟੀ.ਵੀ. ਕੈਮਰੇ, ਲੇਡੀ ਅਟੈਂਡਟ ਆਦਿ ਹੋਣ ਬਾਰੇ ਯਕੀਨੀ ਬਣਾਉਂਣ ਲਈ ਜਾਗਰੂਕ ਕੀਤਾ ਗਿਆ ਕਿਉਂਕਿ ਇਸ ਦਾ ਸਿੱਧਾ ਸੰਬੰਧ ਦੇਸ਼ ਦੇ ਭਵਿਖ ਭਾਵ ਬੱਚਿਆਂ ਦੀ ਸੁਰੱਖਿਆ ਨਾਲ ਹੈ। ਏ.ਐਸ.ਆਈ ਹਰਪਾਲ ਸਿੰਘ ਟ੍ਰੈਫਿਕ ਇੰਚਾਰਜ, ਕੋਟਕਪੂਰਾ ਨੇ ਇਹ ਵੀ ਦੱਸਿਆ ਕਿ “ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਦੇ ਖਰ੍ਹਾਂ ਨਾ ਉਤਰਨ ਵਾਲੇ ਸਕੂਲ ਵਾਹਨਾਂ ਦੇ ਖਿਲਾਫ ਬਣਦੀ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ਅਤੇ ਕਿਸੇ ਕਿਸਮ ਦੀ ਢਿਲ ਨਹੀਂ ਦਿਤੀ ਜਾਵੇਗ।
ਹਿੰਦੂਸਥਾਨ ਸਮਾਚਾਰ / GURSHARAN SINGH