
ਗੁਹਾਟੀ, 01 ਅਗਸਤ (ਹਿੰ.ਸ.)। ਅਸਾਮ ਪੁਲਿਸ ਦੀ ਐਸਟੀਐਫ ਅਤੇ ਕਾਮਰੂਪ ਜ਼ਿਲ੍ਹੇ ਦੀ ਅਮੀਨਗਾਓਂ ਪੁਲਿਸ ਨੇ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ 12.5 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ ਕਰਕੇ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਅਸਾਮ ਪੁਲਿਸ ਦੇ ਸੀਪੀਆਰਓ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਨਸ਼ੀਲੇ ਪਦਾਰਥ ਦੀ ਖੇਪ ਕਾਕਚਿੰਗ (ਮਣੀਪੁਰ) ਤੋਂ ਹੇਠਲੇ ਅਸਾਮ ਦੇ ਇੱਕ ਜ਼ਿਲ੍ਹੇ ਵਿੱਚ ਵਾਹਨ (ਏਐਸ-11ਏਏ-6800) ਵਿੱਚ ਲਿਜਾਈ ਜਾਵੇਗੀ।
ਇਸ ਜਾਣਕਾਰੀ ਦੇ ਆਧਾਰ 'ਤੇ, ਸਪੈਸ਼ਲ ਟਾਸਕ ਫੋਰਸ (ਐਸਟੀਐਫ ) ਅਤੇ ਕਾਮਰੂਪ ਜ਼ਿਲ੍ਹਾ ਪੁਲਿਸ ਨੇ ਅਮੀਗਾਓਂ ਵਿੱਚ ਗੱਡੀ ਨੂੰ ਰੋਕਿਆ ਅਤੇ ਉਸ ਵਿੱਚੋਂ ਮਣੀਪੁਰ ਦੇ ਤਿੰਨ ਵਿਅਕੀਤ ਮਿਲੇ। ਉਨ੍ਹਾਂ ਦੀ ਪਛਾਣ ਤਾਬਿਸ਼ (24, ਡਰਾਈਵਰ), ਥੇਕਚਮ ਅਵਿਨਾਸ਼ ਸਿੰਘ (41, ਸਹਿ-ਡਰਾਈਵਰ), ਅਤੇ ਨੋਂਗਮੈਥੇਮ ਬਿਸਵਾਜੀਤ (38) ਵਜੋਂ ਹੋਈ।
ਗੱਡੀ ਵਿੱਚ ਗੁਪਤ ਥਾਵਾਂ ਵਿੱਚੋਂ 5 ਕਿਲੋਗ੍ਰਾਮ ਭਾਰ ਵਾਲੀਆਂ ਪੰਜਾਹ ਹਜ਼ਾਰ ਯਾਬਾ ਗੋਲੀਆਂ (ਮੇਥਾਮਫੇਟਾਮਾਈਨ ਵਾਲੀਆਂ) ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਪੰਜ ਸਾਬਣ ਦੇ ਡੱਬਿਆਂ ਵਿੱਚੋਂ 67.5 ਗ੍ਰਾਮ ਭਾਰ ਵਾਲੀ ਹੈਰੋਇਨ ਬਰਾਮਦ ਕੀਤੀ ਗਈ। ਮਾਮਲੇ ਵਿੱਚ ਕਾਨੂੰਨੀ ਕਾਰਵਾਈ ਜਾਰੀ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ 12.5 ਕਰੋੜ ਰੁਪਏ ਹੈ, ਜਦੋਂ ਕਿ ਸੀਆਈਡੀ ਉਨ੍ਹਾਂ ਦੀ ਕੀਮਤ ₹7.5 ਕਰੋੜ ਦਾ ਅਨੁਮਾਨ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ