ਪੀਐਸਪੀਸੀਐਲ ਤੇ ਪੀਐਸਟੀਸੀਐਲ ਦੇ ਸੀਐਮਡੀ ਨੇ ਥਰਮਲ ਪਲਾਂਟ ਅਤੇ ਬਡਬਰ 66 ਕੇਵੀ ਗਰਿੱਡ ਦਾ ਕੀਤਾ ਅਚਨਚੇਤ ਦੌਰਾ
ਪਟਿਆਲਾ, 01 ਅਗਸਤ (ਹਿੰ.ਸ.)| ਪੀਐਸਪੀਸੀਐਲ ਤੇ ਪੀਐਸਟੀਸੀਐਲ ਦੇ ਸੀਐਮਡੀ ਕਮ ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ 66 ਕੇਵੀ ਗਰਿੱਡ ਸਬ-ਸਟੇਸ਼ਨ ਬਡਬਰ ਦਾ ਅਚਨਚੇਤ ਦੌਰਾ ਕਰਕੇ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਲਈ ਬਿਜਲੀ ਸਪਲਾਈ ਪ੍ਰਬੰਧਾਂ ਦਾ ਜਾਇਜ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਦੌਰਾ ਕਰਦੇ ਹੋਏ ਪੀਐਸਪੀਸੀਐਲ ਤੇ ਪੀਐਸਟੀਸੀਐਲ ਦੇ ਸੀਐਮਡੀ ਕਮ ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ।


ਪਟਿਆਲਾ, 01 ਅਗਸਤ (ਹਿੰ.ਸ.)| ਪੀਐਸਪੀਸੀਐਲ ਤੇ ਪੀਐਸਟੀਸੀਐਲ ਦੇ ਸੀਐਮਡੀ ਕਮ ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ 66 ਕੇਵੀ ਗਰਿੱਡ ਸਬ-ਸਟੇਸ਼ਨ ਬਡਬਰ ਦਾ ਅਚਨਚੇਤ ਦੌਰਾ ਕਰਕੇ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਲਈ ਬਿਜਲੀ ਸਪਲਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੀਐਸਪੀਸੀਐਲ ਦੇ ਡਾਇਰੈਕਟਰ ਜਨਰੇਸ਼ਨ ਇੰਜ. ਪੂਰਨਦੀਪ ਬਰਾੜ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚੀਫ਼ ਇੰਜੀਨੀਅਰ ਤੇਜ ਬਾਂਸਲ ਅਤੇ ਚੀਫ਼ ਇੰਜੀਨੀਅਰ/ਡੀਐਸ ਸਾਊਥ ਇੰਜ. ਆਰ.ਕੇ. ਮਿੱਤਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।ਦੌਰੇ ਦੌਰਾਨ ਡਾ. ਬਸੰਤ ਗਰਗ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਵਿੱਚ ਕੋਲੇ ਦੀ ਉਪਲਬਧਤਾ ਅਤੇ ਸਟਾਕ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਬਾਇਲਰ, ਟਰਬਾਈਨ ਅਤੇ ਕੰਟਰੋਲ ਰੂਮ ਦਾ ਵੀ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਤੋਂ ਪਲਾਂਟ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਹਾਸਲ ਕੀਤੀ।ਅਧਿਕਾਰੀਆਂ ਨੇ ਸੀਐਮਡੀ ਨੂੰ 66 ਕੇਵੀ ਬਡਬਰ ਗਰਿੱਡ ਸਬ-ਸਟੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਬ-ਸਟੇਸ਼ਨ ਸਾਲ 2009 ਵਿੱਚ 12.5 ਐਮਵੀਏ ਦੇ ਇੱਕ ਪਾਵਰ ਟ੍ਰਾਂਸਫਾਰਮਰ ਨਾਲ ਚਾਲੂ ਕੀਤਾ ਗਿਆ ਸੀ। ਇਹ ਗਰਿੱਡ 220 ਕੇਵੀ ਧਨੌਲਾ ਸਬ-ਸਟੇਸ਼ਨ ਤੋਂ 12 ਕਿਲੋਮੀਟਰ ਲੰਬੀ 66 ਕੇਵੀ ਸਿੰਗਲ ਸਰਕਟ ਲਾਈਨ ਰਾਹੀਂ ਬਿਜਲੀ ਪ੍ਰਾਪਤ ਕਰਦਾ ਹੈ, ਜੋ ਇਸ ਸਮੇਂ ਕਰੀਬ 60 ਫੀਸਦੀ ਲੋਡ 'ਤੇ ਚੱਲ ਰਹੀ ਹੈ।ਬਿਜਲੀ ਦੀ ਵਧ ਰਹੀ ਮੰਗ ਨੂੰ ਦੇਖਦਿਆਂ ਸਾਲ 2015 ਵਿੱਚ ਗਰਿੱਡ ਵਿਖੇ ਇੱਕ ਹੋਰ 12.5 ਐਮਵੀਏ ਪਾਵਰ ਟ੍ਰਾਂਸਫਾਰਮਰ ਸਥਾਪਤ ਕੀਤਾ ਗਿਆ ਸੀ। ਮੌਜੂਦਾ ਸਮੇਂ ਦੋਵੇਂ ਟ੍ਰਾਂਸਫਾਰਮਰ ਲਗਭਗ 80 ਫੀਸਦੀ ਲੋਡ 'ਤੇ ਚੱਲ ਰਹੇ ਹਨ।ਬਡਬਰ ਗਰਿੱਡ ਤੋਂ ਚਾਰ ਨਾਨ-ਏਪੀ ਫੀਡਰਾਂ ਰਾਹੀਂ ਬਡਬਰ, ਭੂਰੇ, ਕੁੱਬੇ, ਭੈਣੀ ਮਹਿਰਾਜ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ਲਈ 9 ਏਪੀ ਫੀਡਰ ਵੀ ਇਸ ਗਰਿੱਡ ਤੋਂ ਚਲਾਏ ਜਾ ਰਹੇ ਹਨ, ਜਿਸ ਰਾਹੀਂ ਕਿਸਾਨਾਂ ਨੂੰ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ।ਅਧਿਕਾਰੀਆਂ ਨੇ ਦੱਸਿਆ ਕਿ ਭਵਿੱਖ ਵਿੱਚ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਅਤੇ ਸਪਲਾਈ ਦੀ ਭਰੋਸੇਯੋਗਤਾ ਵਧਾਉਣ ਲਈ ਟ੍ਰਾਂਸਫਾਰਮਰ ਨੰਬਰ-1 ਦੀ ਸਮਰੱਥਾ 12.5 ਐਮਵੀਏ ਤੋਂ ਵਧਾ ਕੇ 20 ਐਮਵੀਏ ਕਰਨ ਦੀ ਤਜਵੀਜ਼ 'ਤੇ ਕੰਮ ਚੱਲ ਰਿਹਾ ਹੈ। ਇਹ ਕੰਮ ਜਲਦ ਮੁਕੰਮਲ ਹੋਣ ਦੀ ਉਮੀਦ ਹੈ।ਦੌਰੇ ਤੋਂ ਬਾਅਦ ਡਾ. ਬਸੰਤ ਗਰਗ ਨੇ ਸਮੂਹ ਚੀਫ਼ ਇੰਜੀਨੀਅਰਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਗਰਿੱਡ ਦੀ ਸਮਰੱਥਾ ਵਧਾਉਣ ਨਾਲ ਸਬੰਧਤ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਘਰੇਲੂ ਅਤੇ ਖੇਤੀਬਾੜੀ ਖੇਤਰ ਵਿੱਚ ਵਧ ਰਹੀ ਬਿਜਲੀ ਦੀ ਮੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕੀਤਾ ਜਾ ਸਕੇ।ਡਾ. ਬਸੰਤ ਗਰਗ ਨੇ ਗਰਿੱਡ ਦੀ ਮੌਜੂਦਾ ਸਥਿਤੀ, ਟ੍ਰਾਂਸਫਾਰਮਰਾਂ ਦੀ ਲੋਡਿੰਗ, ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਵਿੱਖੀ ਸਮਰੱਥਾ ਵਾਧੇ ਦੀਆਂ ਯੋਜਨਾਵਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਫੀਲਡ ਅਧਿਕਾਰੀਆਂ ਵੱਲੋਂ ਬਿਜਲੀ ਸਪਲਾਈ ਨੂੰ ਸੁਚਾਰੂ ਅਤੇ ਭਰੋਸੇਯੋਗ ਬਣਾਈ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਅਧਿਕਾਰੀਆਂ ਨੂੰ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਵੱਲੋਂ ਸੂਬੇ ਦੇ ਬਿਜਲੀ ਵੰਡ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande