ਹੱਦਬੰਦੀ ਮੁੱਦੇ ’ਤੇ ਬਾਦਲ ਦਲ ’ਤੇ ਵਰ੍ਹੇ ਕਰਮਵੀਰ ਸਿੰਘ, ਕਿਹਾ- ਪੰਜਾਬ ਦੇ ਹੱਕਾਂ ਨਾਲ ਸਮਝੌਤਾ ਨਹੀਂ ਹੋਣ ਦੇਵਾਂਗੇ
ਭਿੱਖੀਵਿੰਡ, 10 ਅਗਸਤ (ਹਿੰ.ਸ.)| ਹੱਦਬੰਦੀ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਬੁਲਾਰੇ ਐਡਵੋਕੇਟ ਕਰਮਵੀਰ ਸਿੰਘ ਨੇ ਬਾਦਲ ਦਲ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਦਲ ਆਪਣੀ ਸਿਆਸੀ ਕੁਰਸੀ ਅਤੇ ਭਾਜਪਾ ਨਾਲ ਮੁੜ ਸਾਂਝ ਦੀ ਲਾਲਸਾ ਵਿੱਚ ਪੰਜਾਬ ਦੇ ਹਿੱਤਾਂ ਨਾਲ ਸਮਝੌ
ਹੱਦਬੰਦੀ ਮੁੱਦੇ ’ਤੇ ਬਾਦਲ ਦਲ ’ਤੇ ਵਰ੍ਹੇ ਕਰਮਵੀਰ ਸਿੰਘ, ਕਿਹਾ- ਪੰਜਾਬ ਦੇ ਹੱਕਾਂ ਨਾਲ ਸਮਝੌਤਾ ਨਹੀਂ ਹੋਣ ਦੇਵਾਂਗੇ


ਭਿੱਖੀਵਿੰਡ, 10 ਅਗਸਤ (ਹਿੰ.ਸ.)| ਹੱਦਬੰਦੀ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਬੁਲਾਰੇ ਐਡਵੋਕੇਟ ਕਰਮਵੀਰ ਸਿੰਘ ਨੇ ਬਾਦਲ ਦਲ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਦਲ ਆਪਣੀ ਸਿਆਸੀ ਕੁਰਸੀ ਅਤੇ ਭਾਜਪਾ ਨਾਲ ਮੁੜ ਸਾਂਝ ਦੀ ਲਾਲਸਾ ਵਿੱਚ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਵਾਲੀ ਸਿਆਸਤ ਕਰ ਰਿਹਾ ਹੈ।

ਐਡਵੋਕੇਟ ਕਰਮਵੀਰ ਸਿੰਘ ਨੇ ਕਿਹਾ ਕਿ ਬਾਦਲ ਦਲ ਦੀ ਸਿਆਸਤ ਵਿੱਚ ਪੰਜਾਬ ਅਤੇ ਪੰਥ ਦੇ ਨਾਂ ’ਤੇ ਵੋਟਾਂ ਮੰਗੀਆਂ ਜਾਂਦੀਆਂ ਹਨ, ਪਰ ਸੱਤਾ ਦੀ ਕੁਰਸੀ ਲਈ ਦਿੱਲੀ ਅੱਗੇ ਪੰਜਾਬ ਦੇ ਹੱਕਾਂ ਨਾਲ ਸਮਝੌਤੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੁਰਸੀ ਅਤੇ ਪੰਜਾਬ ਦੇ ਹਿੱਤਾਂ ਵਿੱਚੋਂ ਕਿਸੇ ਇੱਕ ਦੀ ਚੋਣ ਦਾ ਮੌਕਾ ਆਇਆ, ਬਾਦਲ ਦਲ ਨੇ ਕੁਰਸੀ ਨੂੰ ਤਰਜੀਹ ਦਿੱਤੀ।

ਉਨ੍ਹਾਂ ਕਿਹਾ, “ਕੁਰਸੀ ਬਾਦਲਾਂ ਦੀ ਕੀਮਤ ਪੰਜਾਬ ਦੀ; ਇਹ ਸੌਦੇਬਾਜ਼ ਸਿਆਸਤ ਹੁਣ ਪੰਜਾਬ ਤੋਂ ਲੁਕੀ ਨਹੀਂ।

ਕਰਮਵੀਰ ਸਿੰਘ ਨੇ ਕਿਹਾ ਕਿ ਲੋਕ ਸਭਾ ਦੀਆਂ ਸੀਟਾਂ ਵਿੱਚ 50 ਫੀਸਦੀ ਵਾਧੇ ਦੇ ਫਾਰਮੂਲੇ ਤਹਿਤ ਪੰਜਾਬ ਦੀਆਂ ਸੀਟਾਂ 13 ਤੋਂ ਵਧ ਕੇ 19 ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਅਨੁਮਾਨ ਅਨੁਸਾਰ ਲੋਕ ਸਭਾ ਵਿੱਚ ਪੰਜਾਬ ਦੀ ਕੁੱਲ ਹਿੱਸੇਦਾਰੀ 2.39 ਫੀਸਦੀ ਤੋਂ ਘਟ ਕੇ 2.34 ਫੀਸਦੀ ਰਹਿ ਸਕਦੀ ਹੈ, ਜਦਕਿ ਉੱਤਰ ਪ੍ਰਦੇਸ਼ ਦੀ ਹਿੱਸੇਦਾਰੀ 14.73 ਫੀਸਦੀ ਤੋਂ ਵਧ ਕੇ 16.36 ਫੀਸਦੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ 19 ਲੋਕ ਸਭਾ ਸੀਟਾਂ ਮਿਲਣ ਦੀ ਗੱਲ ਕਰਕੇ ਪੰਜਾਬੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਨਾਲ ਪੰਜਾਬ ਦੀ ਅਨੁਪਾਤਕ ਸਿਆਸੀ ਤਾਕਤ ਘਟਦੀ ਹੈ ਤਾਂ ਇਸ ਨੂੰ ਪੰਜਾਬ ਦੇ ਹਿੱਤ ਵਿੱਚ ਨਹੀਂ ਕਿਹਾ ਜਾ ਸਕਦਾ।

ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਬੁਲਾਰੇ ਨੇ ਦੋਸ਼ ਲਾਇਆ ਕਿ ਜੇਕਰ ਉੱਤਰ ਪ੍ਰਦੇਸ਼ ਦੀ ਅਨੁਪਾਤਕ ਤਾਕਤ ਵਧਦੀ ਹੈ ਅਤੇ ਪੰਜਾਬ ਦੀ ਘਟਦੀ ਹੈ, ਤਾਂ ਇਸ ਨੂੰ ਪੰਜਾਬ ਦਾ ਫਾਇਦਾ ਦੱਸਣਾ ਪੰਜਾਬ ਦੀ ਵਕਾਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿੱਚ ਭਾਜਪਾ ਦੇ ਏਜੰਡੇ ਦੀ ਵਕਾਲਤ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੀ ਸੰਸਦੀ ਹਿੱਸੇਦਾਰੀ ਅਤੇ ਸਿਆਸੀ ਤਾਕਤ ਨੂੰ ਕਮਜ਼ੋਰ ਕਰਨ ਵਾਲੇ ਕਿਸੇ ਵੀ ਫਾਰਮੂਲੇ ਦਾ ਡਟ ਕੇ ਵਿਰੋਧ ਕਰੇਗਾ। ਪੰਜਾਬ ਦੇ ਹੱਕਾਂ ਨੂੰ ਕਿਸੇ ਵੀ ਭਾਜਪਾ-ਬਾਦਲ ਸਿਆਸੀ ਸਮਝੌਤੇ ਦੀ ਕੀਮਤ ਨਹੀਂ ਬਣਨ ਦਿੱਤਾ ਜਾਵੇਗਾ।

ਐਡਵੋਕੇਟ ਕਰਮਵੀਰ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਨਾਂ ’ਤੇ ਵੋਟਾਂ ਮੰਗਣ ਅਤੇ ਸੱਤਾ ਲਈ ਪੰਜਾਬ ਦੇ ਹੱਕਾਂ ਨਾਲ ਸਮਝੌਤਾ ਕਰਨ ਵਾਲੀ ਸਿਆਸਤ ਨੂੰ ਪਛਾਣਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਅਜਿਹੀ ਸਿਆਸਤ ਨੂੰ ਜਵਾਬ ਦੇਣ ਦੀ ਲੋੜ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande