ਖਰਾਬ ਮੌਸਮ ਕਾਰਨ ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਨੂੰ ਮੁੜ ਲੱਗੀ ਬ੍ਰੇਕ, 4 ਟਰੇਨਾਂ ਰੱਦ
ਚੰਡੀਗੜ੍ਹ, 12 ਅਗਸਤ (ਹਿੰ.ਸ.)| ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਖੇਤਰ ਵਿੱਚ ਖਰਾਬ ਮੌਸਮ ਅਤੇ ਭਾਰੀ ਮੀਂਹ ਕਾਰਨ ਇਤਿਹਾਸਕ ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਇੱਕ ਵਾਰ ਫਿਰ ਪ੍ਰਭਾਵਿਤ ਹੋਈ ਹੈ। ਕਰੀਬ 10 ਦਿਨਾਂ ਦੀ ਮੁਰੰਮਤ ਤੋਂ ਬਾਅਦ 31 ਜੁਲਾਈ ਨੂੰ ਹੀ ਇਸ ਰੇਲ ਮਾਰਗ ਨੂੰ ਟਰੇਨਾਂ ਦੀ ਆਵਾਜਾਈ ਲਈ ਸੁਰੱਖ
ਖਰਾਬ ਮੌਸਮ ਕਾਰਨ ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਨੂੰ ਮੁੜ ਲੱਗੀ ਬ੍ਰੇਕ, 4 ਟਰੇਨਾਂ ਰੱਦ


ਚੰਡੀਗੜ੍ਹ, 12 ਅਗਸਤ (ਹਿੰ.ਸ.)| ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਖੇਤਰ ਵਿੱਚ ਖਰਾਬ ਮੌਸਮ ਅਤੇ ਭਾਰੀ ਮੀਂਹ ਕਾਰਨ ਇਤਿਹਾਸਕ ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਇੱਕ ਵਾਰ ਫਿਰ ਪ੍ਰਭਾਵਿਤ ਹੋਈ ਹੈ। ਕਰੀਬ 10 ਦਿਨਾਂ ਦੀ ਮੁਰੰਮਤ ਤੋਂ ਬਾਅਦ 31 ਜੁਲਾਈ ਨੂੰ ਹੀ ਇਸ ਰੇਲ ਮਾਰਗ ਨੂੰ ਟਰੇਨਾਂ ਦੀ ਆਵਾਜਾਈ ਲਈ ਸੁਰੱਖਿਅਤ ਐਲਾਨਦਿਆਂ ਹਰੀ ਝੰਡੀ ਦਿੱਤੀ ਗਈ ਸੀ, ਪਰ ਹੁਣ ਮੌਸਮ ਨੇ ਮੁੜ ਇਸ ਰੇਲ ਸੇਵਾ ਦੀ ਰਫ਼ਤਾਰ ਰੋਕ ਦਿੱਤੀ ਹੈ।

ਪਹਾੜੀ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਮੂਸਲਾਧਾਰ ਬਾਰਿਸ਼ ਕਾਰਨ ਤਲਾਡਾ ਰੇਲਵੇ ਸਟੇਸ਼ਨ ਨੇੜੇ ਪਟੜੀਆਂ ਦੇ ਕੋਲ ਭਾਰੀ ਚੱਟਾਨ ਦੇ ਪੱਥਬ ਢਿੱਗੇ ਹਨ। ਸਿਰਫ਼ 12 ਦਿਨਾਂ ਦੇ ਅੰਦਰ ਮੁੜ ਪੈਦਾ ਹੋਈ ਇਸ ਸਥਿਤੀ ਨੇ ਰੇਲਵੇ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉੱਤਰੀ ਰੇਲਵੇ ਦੇ ਜੰਮੂ ਮੰਡਲ ਨੇ 12 ਅਗਸਤ ਤੋਂ ਅਗਲੇ ਹੁਕਮਾਂ ਤੱਕ ਪਠਾਨਕੋਟ-ਬੈਜਨਾਥ ਪਪੜੋਲਾ ਰੇਲ ਖੰਡ 'ਤੇ ਚੱਲਣ ਵਾਲੀਆਂ 4 ਪ੍ਰਮੁੱਖ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ, ਬੈਜਨਾਥ ਪਪੜੋਲਾ-ਜੋਗਿੰਦਰਨਗਰ ਅਤੇ ਬੈਜਨਾਥ ਪਪੜੋਲਾ-ਕੋਪਰਲਾਹੜ ਵਿਚਕਾਰ ਚੱਲਣ ਵਾਲੀਆਂ 4 ਟਰੇਨਾਂ ਦਾ ਸੰਚਾਲਨ ਜਾਰੀ ਰਹੇਗਾ। ਰੇਲਵੇ ਵੱਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande