ਲੁਧਿਆਣਾ ਵਿੱਚ ਡੇਂਗੂ-ਮਲੇਰੀਆ ਦੇ 40 ਤੋਂ ਵੱਧ ਇਲਾਕੇ ਹਾਈ ਰਿਸਕ ਜ਼ੋਨ ’ਚ
ਲੁਧਿਆਣਾ, 12 ਅਗਸਤ (ਹਿੰ.ਸ.)| ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ 40 ਤੋਂ ਵੱਧ ਇਲਾਕਿਆਂ ਨੂੰ ਡੇਂਗੂ ਅਤੇ ਮਲੇਰੀਆ ਦੇ ਮੱਦੇਨਜ਼ਰ ‘ਹਾਈ ਰਿਸਕ’ ਜ਼ੋਨ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਸਿਹਤ ਵਿਭਾਗ ਮੁਤਾਬਕ ਇਸ ਸੀਜ਼ਨ ਦੌਰਾਨ ਹੁਣ ਤੱਕ ਡੇਂਗੂ ਦੇ 17 ਅਤੇ ਮਲੇਰੀਆ ਦੇ 47 ਮਾਮਲਿਆਂ
ਲੁਧਿਆਣਾ ਵਿੱਚ ਡੇਂਗੂ-ਮਲੇਰੀਆ ਦੇ 40 ਤੋਂ ਵੱਧ ਇਲਾਕੇ ਹਾਈ ਰਿਸਕ ਜ਼ੋਨ ’ਚ


ਲੁਧਿਆਣਾ, 12 ਅਗਸਤ (ਹਿੰ.ਸ.)| ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ 40 ਤੋਂ ਵੱਧ ਇਲਾਕਿਆਂ ਨੂੰ ਡੇਂਗੂ ਅਤੇ ਮਲੇਰੀਆ ਦੇ ਮੱਦੇਨਜ਼ਰ ‘ਹਾਈ ਰਿਸਕ’ ਜ਼ੋਨ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਸਿਹਤ ਵਿਭਾਗ ਮੁਤਾਬਕ ਇਸ ਸੀਜ਼ਨ ਦੌਰਾਨ ਹੁਣ ਤੱਕ ਡੇਂਗੂ ਦੇ 17 ਅਤੇ ਮਲੇਰੀਆ ਦੇ 47 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਹਾਲਾਂਕਿ ਨਗਰ ਨਿਗਮ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਜ਼ਿਲ੍ਹੇ ਵਿੱਚ ਦੋਵਾਂ ਬਿਮਾਰੀਆਂ ਦਾ ਕੋਈ ‘ਹੌਟਸਪੌਟ’ ਨਹੀਂ ਹੈ।ਨਗਰ ਨਿਗਮ ਦੇ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀ ਡਾ. ਵਿਪੁਲ ਮਲਹੋਤਰਾ ਨੇ ਦੱਸਿਆ ਕਿ ਸੰਵੇਦਨਸ਼ੀਲ ਅਤੇ ਹੋਰ ਇਲਾਕਿਆਂ ਵਿੱਚ ਰੋਜ਼ਾਨਾ ਫੌਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਇਲਾਕੇ ਨੂੰ ਹੌਟਸਪੌਟ ਐਲਾਨਿਆ ਨਹੀਂ ਗਿਆ ਹੈ। ਇੱਕੋ ਇਲਾਕੇ ਵਿੱਚੋਂ ਪੰਜ ਮਰੀਜ਼ ਸਾਹਮਣੇ ਆਉਣ ’ਤੇ ਉਸ ਨੂੰ ਹੌਟਸਪੌਟ ਮੰਨਿਆ ਜਾਂਦਾ ਹੈ।ਉੱਥੇ ਹੀ ਸਿਹਤ ਵਿਭਾਗ ਦੀ ਡਾ. ਸ਼ੀਤਲ ਨਾਰੰਗ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ 17 ਅਤੇ ਮਲੇਰੀਆ ਦੇ 47 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਦੀਆਂ ਟੀਮਾਂ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ, ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਤੇ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਜਾਂਚ ਕੀਤੀ ਜਾ ਰਹੀ ਹੈ।ਸ਼ਹਿਰੀ ਖੇਤਰ: ਸ਼ਿਮਲਾਪੁਰੀ, ਅਰਬਨ ਅਸਟੇਟ ਚੰਡੀਗੜ੍ਹ ਰੋਡ, ਨਿਊ ਚੰਦਰ ਨਗਰ, ਨਿਊ ਸੰਤ ਨਗਰ ਹੈਬੋਵਾਲ, ਨਿਊ ਬਸੰਤ ਵਿਹਾਰ, ਕਾਕੋਵਾਲ ਰੋਡ ਅਤੇ ਰਾਜਗੁਰੂ ਨਗਰ,ਅਰਬਨ ਅਸਟੇਟ ਦੁੱਗਰੀ, ਦਸ਼ਮੇਸ਼ ਨਗਰ, ਫੀਲਡ ਗੰਜ, ਕਿਦਵਈ ਨਗਰ, ਮਾਡਲ ਟਾਊਨ, ਸੀਐਮਸੀ ਨੇੜੇ ਦਾ ਇਲਾਕਾ, ਸੁਭਾਸ਼ ਨਗਰ, ਤਾਜਪੁਰ ਰੋਡ, ਸ਼ਿਵਪੁਰੀ, ਚਵਾਨੀ ਮੁਹੱਲਾ ਹੈਬੋਵਾਲ, ਕੋਟ ਮੰਗਲ, ਮਾਧੋਪੁਰੀ, ਸਬਜ਼ੀ ਮੰਡੀ, ਟਰਾਂਸਪੋਰਟ ਨਗਰ ਅਤੇ ਸੁਨੇਤਪੇਂਡੂ ਖੇਤਰ: ਪਿੰਡ ਪੰਜੇਟਾ, ਸਾਹਨੇਵਾਲ ਖੁਰਦ, ਗ੍ਰੀਨ ਐਵੇਨਿਊ, ਰਾਏਕੋਟ, ਪਿੰਡ ਸੇਹ, ਇਪੋਲਾਹਾ, ਬਹੋਮਾਜਰਾ, ਬਸੰਤ ਨਗਰ ਖੰਨਾ ਅਤੇ ਮੰਸੂਰਾਂ, ਮੰਗਲੀ ਉੱਚੀ, ਢਾਬਾ, ਕਨੇਚ, ਮੁੰਡੀਆਂ ਕਲਾਂ, ਗਿਆਸਪੁਰਾ, ਕੋਟ ਗੰਗੂ ਰਾਏ, ਭਗੌਰ, ਨੂਰਵਾਲਾ, ਖਾਸੀ ਕਲਾਂ ਅਤੇ ਸਿਹਾਲਾ।ਬਰਸਾਤ ਦੇ ਮੌਸਮ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਐਂਟੀ-ਡੇਂਗੂ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਮੁਹਿੰਮ ਤਹਿਤ ਡੇਂਗੂ ਦੇ ਲਾਰਵੇ ਦੀ ਨਿਗਰਾਨੀ, ਐਂਟੀ-ਲਾਰਵਾ ਗਤੀਵਿਧੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੱਛਰਾਂ ਦੀ ਪੈਦਾਵਾਰ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande