15 ਅਗਸਤ ਨੂੰ ਚੰਡੀਗੜ੍ਹ ’ਚ ਬਦਲੇਗਾ ਟ੍ਰੈਫਿਕ ਰੂਟ, ਕਈ ਸੜਕਾਂ ਰਹਿਣਗੀਆਂ ਬੰਦ
ਚੰਡੀਗੜ੍ਹ, 12 ਅਗਸਤ (ਹਿੰ.ਸ.)| ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਸੈਕਟਰ-17 ਪਰੇਡ ਗਰਾਊਂਡ ਵਿਖੇ ਹੋਣ ਵਾਲੇ ਸਮਾਗਮ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਪ੍ਰਬੰਧਾਂ ਵਿੱਚ ਬਦਲਾਅ ਕੀਤਾ ਗਿਆ ਹੈ। ਸਮਾਗਮ ਦੌਰਾਨ ਸਵੇਰੇ 6:30 ਵਜੇ ਤੋਂ ਪ੍ਰੋਗਰਾਮ ਖਤਮ ਹੋਣ ਤੱਕ ਪਰੇਡ ਗਰਾਊਂਡ ਦੇ ਆਲੇ-ਦੁਆਲੇ ਕ
15 ਅਗਸਤ ਨੂੰ ਚੰਡੀਗੜ੍ਹ ’ਚ ਬਦਲੇਗਾ ਟ੍ਰੈਫਿਕ ਰੂਟ, ਕਈ ਸੜਕਾਂ ਰਹਿਣਗੀਆਂ ਬੰਦ


ਚੰਡੀਗੜ੍ਹ, 12 ਅਗਸਤ (ਹਿੰ.ਸ.)| ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਸੈਕਟਰ-17 ਪਰੇਡ ਗਰਾਊਂਡ ਵਿਖੇ ਹੋਣ ਵਾਲੇ ਸਮਾਗਮ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਪ੍ਰਬੰਧਾਂ ਵਿੱਚ ਬਦਲਾਅ ਕੀਤਾ ਗਿਆ ਹੈ। ਸਮਾਗਮ ਦੌਰਾਨ ਸਵੇਰੇ 6:30 ਵਜੇ ਤੋਂ ਪ੍ਰੋਗਰਾਮ ਖਤਮ ਹੋਣ ਤੱਕ ਪਰੇਡ ਗਰਾਊਂਡ ਦੇ ਆਲੇ-ਦੁਆਲੇ ਕਈ ਸੜਕਾਂ ’ਤੇ ਆਮ ਆਵਾਜਾਈ ਬੰਦ ਜਾਂ ਡਾਇਵਰਟ ਰਹੇਗੀ। ਇਨ੍ਹਾਂ ਰਸਤਿਆਂ ’ਤੇ ਸਿਰਫ਼ ਐਮਰਜੈਂਸੀ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ।

ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 15 ਅਗਸਤ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਬਦਲੇ ਹੋਏ ਟ੍ਰੈਫਿਕ ਰੂਟਾਂ ਦੀ ਜਾਣਕਾਰੀ ਜ਼ਰੂਰ ਲੈਣ ਅਤੇ ਆਪਣੇ ਵਾਹਨ ਨਿਰਧਾਰਤ ਪਾਰਕਿੰਗ ਸਥਾਨਾਂ ’ਤੇ ਹੀ ਖੜ੍ਹੇ ਕਰਨ।

ਸਵੇਰੇ 6:30 ਵਜੇ ਤੋਂ ਆਵਾਜਾਈ ਰਹੇਗੀ ਪ੍ਰਭਾਵਿਤ

ਪਰੇਡ ਗਰਾਊਂਡ ਸੈਕਟਰ-17 ਦੇ ਆਲੇ-ਦੁਆਲੇ ਹੇਠ ਲਿਖੇ ਰਸਤਿਆਂ ’ਤੇ ਟ੍ਰੈਫਿਕ ਬੰਦ ਜਾਂ ਡਾਇਵਰਟ ਰਹੇਗਾ:

-

ਸੈਕਟਰ-16/17/22/23 ਦੇ ਗੋਲਚੱਕਰ ਤੋਂ ਇੰਡਸਟਰੀਅਲ ਪਾਥ ’ਤੇ ਸੈਕਟਰ-22-ਏ ਸਥਿਤ ਗੁਰਦਿਆਲ ਸਿੰਘ ਪੈਟਰੋਲ ਪੰਪ ਤੱਕ।

-

ਪੁਰਾਣੀ ਜ਼ਿਲ੍ਹਾ ਅਦਾਲਤ, ਸੈਕਟਰ-17 ਤੋਂ ਪਰੇਡ ਗਰਾਊਂਡ ਦੇ ਪਿੱਛੇ ਸਥਿਤ ਸ਼ਿਵਾਲਿਕ ਹੋਟਲ ਤੱਕ।

-

ਨਗਰ ਨਿਗਮ ਦਫ਼ਤਰ ਸੈਕਟਰ-17 ਨੇੜੇ ਲਾਇਨਜ਼ ਰੈਸਟੋਰੈਂਟ ਲਾਈਟ ਪੁਆਇੰਟ ਤੋਂ ਪਰੇਡ ਗਰਾਊਂਡ ਤੱਕ।

-

ਸੈਕਟਰ-22/23 ਲਾਈਟ ਪੁਆਇੰਟ ਤੋਂ ਸੈਕਟਰ-16/17-22/23 ਗੋਲਚੱਕਰ ਤੱਕ।

-

ਸੈਕਟਰ-16/23 ਦੇ ਛੋਟੇ ਚੌਕ ਤੋਂ ਸੈਕਟਰ-16/17-22/23 ਗੋਲਚੱਕਰ ਤੱਕ।

ਇਨ੍ਹਾਂ ਸਾਰੇ ਰਸਤਿਆਂ ’ਤੇ ਸਮਾਗਮ ਦੀ ਸਮਾਪਤੀ ਤੱਕ ਆਮ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੇਗੀ।

ਸੈਕਟਰ-22-ਏ ਮਾਰਕੀਟ ਦੇ ਸਾਹਮਣੇ ਪਾਰਕਿੰਗ ’ਤੇ ਪਾਬੰਦੀ

ਸੈਕਟਰ-22-ਏ ਮਾਰਕੀਟ ਵਿੱਚ ਦੁਕਾਨਾਂ ਦੇ ਸਾਹਮਣੇ ਸਵੇਰੇ 6:30 ਵਜੇ ਤੋਂ ਸਮਾਗਮ ਖਤਮ ਹੋਣ ਤੱਕ ਆਮ ਲੋਕਾਂ ਦੇ ਵਾਹਨ ਪਾਰਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਜਿਨ੍ਹਾਂ ਵਿਸ਼ੇਸ਼ ਮਹਿਮਾਨਾਂ ਕੋਲ ਪਾਰਕਿੰਗ ਦਾ ਅਧਿਕਾਰਤ ਪਾਸ ਹੋਵੇਗਾ, ਉਹ ਸੈਕਟਰ-16/17/22/23 ਗੋਲਚੱਕਰ (ਕ੍ਰਿਕਟ ਸਟੇਡੀਅਮ ਚੌਕ) ਤੋਂ ਇੰਡਸਟਰੀਅਲ ਪਾਥ ਰਾਹੀਂ ਪਰੇਡ ਗਰਾਊਂਡ ਤੱਕ ਪਹੁੰਚ ਸਕਣਗੇ। ਉਨ੍ਹਾਂ ਦੇ ਵਾਹਨਾਂ ਲਈ ਪਾਰਕਿੰਗ ਦੀ ਵਿਵਸਥਾ ਸੈਕਟਰ-22-ਏ ਮਾਰਕੀਟ ਦੇ ਸਾਹਮਣੇ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande