ਬਿਹਾਰ : ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕਧਾਮ ਸ਼ਿਵ ਮੰਦਰ ਵਿੱਚ ਭਗਦੜ, ਸੱਤ ਸ਼ਰਧਾਲੂਆਂ ਦੀ ਮੌਤ
ਪਟਨਾ, 17 ਅਗਸਤ (ਹਿੰ.ਸ.)। ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕਧਾਮ ਸ਼ਿਵ ਮੰਦਰ ਵਿੱਚ ਅੱਜ ਸਾਵਣ ਦੇ ਤੀਜੇ ਸੋਮਵਾਰ ਨੂੰ ਹੋਈ ਭਗਦੜ ਵਿੱਚ ਸੱਤ ਸ਼ਰਧਾਲੂਆਂ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਸ਼ਾਸਨ ਨੇ ਅਜੇ ਤੱਕ ਸਹੀ ਅੰਕੜਾ ਜਾਰੀ ਨਹੀਂ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਨੇ ਖ਼ਬਰ ਲਿ
ਬਿਹਾਰ : ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕਧਾਮ ਸ਼ਿਵ ਮੰਦਰ ਵਿੱਚ ਭਗਦੜ, ਸੱਤ ਸ਼ਰਧਾਲੂਆਂ ਦੀ ਮੌਤ


ਪਟਨਾ, 17 ਅਗਸਤ (ਹਿੰ.ਸ.)। ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕਧਾਮ ਸ਼ਿਵ ਮੰਦਰ ਵਿੱਚ ਅੱਜ ਸਾਵਣ ਦੇ ਤੀਜੇ ਸੋਮਵਾਰ ਨੂੰ ਹੋਈ ਭਗਦੜ ਵਿੱਚ ਸੱਤ ਸ਼ਰਧਾਲੂਆਂ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਸ਼ਾਸਨ ਨੇ ਅਜੇ ਤੱਕ ਸਹੀ ਅੰਕੜਾ ਜਾਰੀ ਨਹੀਂ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਨੇ ਖ਼ਬਰ ਲਿਖੇ ਜਾਣ ਤੱਕ ਲਗਭਗ ਸੱਤ ਸ਼ਰਧਾਲੂਆਂ ਦੀ ਮੌਤ ਹੋਣ ਦੀ ਮੀਡੀਆ ਨੂੰ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਸ਼ਰਧਾਲੂ ਜ਼ਖਮੀ ਹਨ। ਦੱਸਿਆ ਗਿਆ ਹੈ ਕਿ ਸਾਰੀਆਂ ਮ੍ਰਿਤਕ ਔਰਤਾਂ ਹਨ।ਦੱਸਿਆ ਜਾ ਰਿਹਾ ਹੈ ਕਿ ਲਗਭਗ 55 ਹਜ਼ਾਰ ਸ਼ਰਧਾਲੂ ਇੱਥੇ ਜਲਭਿਸ਼ੇਕ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਭਗਦੜ ਮਚ ਗਈ। ਸ਼ਰਧਾਲੂ ਇਧਰ-ਉਧਰ ਭੱਜਣ ਲੱਗੇ। ਇਸ ਦੌਰਾਨ ਕਈ ਸ਼ਰਧਾਲੂ ਇੱਕ-ਦੂਜੇ ਦੇ ਹੇਠਾਂ ਦੱਬ ਗਏ। ਪ੍ਰਸ਼ਾਸਨ ਦੀ ਟੀਮ ਬਚਾਅ ਕਾਰਜ ਕਰ ਰਹੀ ਹੈ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਹੁਣ ਤੱਕ ਜਿਨ੍ਹਾਂ ਮ੍ਰਿਤਕਾਂ ਦੀ ਪਛਾਣ ਕੀਤੀ ਗਈ ਹੈ ਉਨ੍ਹਾਂ ਵਿੱਚ ਮਧੂਬਾਲਾ ਦੇਵੀ (ਪਤੀ ਨਿਰੰਜਨ ਕੁਮਾਰ ਸਿੰਘ, ਬਡਹੀਆ), ਮਨਮਾਲਾ ਦੇਵੀ (ਪਤੀ ਨਿਰੰਜਨ ਕੁਮਾਰ, ਬਡਹੀਆ), ਰਿੰਕੂ ਦੇਵੀ (ਪਤੀ ਨੀਰਜ ਯਾਦਵ, ਸਫ਼ੀਆ ਸਰਾਏ ਮੁੰਗੇਰ), ਹੇਮਲਤਾ ਦੇਵੀ (ਪਤੀ ਸੁਰਿੰਦਰ ਯਾਦਵ ਪ੍ਰਤਾਪਪੁਰ ਹਲਸੀ ਲਾਲੀ) ਸ਼ਾਮਲ ਹਨ।

ਜ਼ਖ਼ਮੀਆਂ ਵਿੱਚ ਸੱਤ ਔਰਤਾਂ, ਜਿਨ੍ਹਾਂ ਵਿੱਚ ਮੌਸਮ ਕੁਮਾਰੀ (ਪਿਤਾ ਲਲਨ ਰਾਮ ਲਕਸ਼ਮੀਪੁਰ), ਮੁਸਕਾਨ ਕੁਮਾਰੀ (ਲਲਨ ਰਾਮ, ਵਿਦਿਆਪੀਠ ਚੌਂਕ), ਮਮਤਾ ਦੇਵੀ (ਪਤੀ ਧਾਰੋ ਯਾਦਵ, ਚਨਨੀਆ ਲਖੀਸਰਾਏ), ਵਿਮਲਾ ਦੇਵੀ (ਪਤੀ ਵਿਨੋਦ ਰਾਮ, ਮੋਕਾਮਾ), ਰੀਨਾ ਕੁਮਾਰੀ (ਪਤੀ ਰਾਜੇਸ਼ ਸਿੰਘ, ਬਭੰਗਾਮਾ ਲਖੀਸਰਾਏ), ਸ਼ਿਵਾਨੀ ਕੁਮਾਰੀ (ਪਿਤਾ ਰਾਮੇਸ਼ਵਰ ਰਾਮ, ਫਰੀਦਾਬਾਦ ਲਖੀਸਰਾਏ), ਕਾਬੀਲਾ ਦੇਵੀ (ਬਿਹਾਰ) ਹਨ।

ਮੁੱਖ ਮੰਤਰੀ ਸਮਰਾਟ ਚੌਧਰੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਲਖੀਸਰਾਏ ਦੇ ਅਸ਼ੋਕਧਾਮ ਵਿਖੇ ਵਾਪਰੀ ਘਟਨਾ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲੀ ਹੈ। ਸ਼ਰਧਾਲੂਆਂ ਦੀ ਮੌਤ ਦੀ ਖ਼ਬਰ ਨਾਲ ਮਨ ਦੁਖੀ ਹੈ। ਮੈਂ ਦੁਖੀ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੇ ਸਹੀ ਅਤੇ ਤੁਰੰਤ ਇਲਾਜ ਲਈ ਪ੍ਰਸ਼ਾਸਨ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਪਰਮਾਤਮਾ ਵਿਛੜੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ ਅਤੇ ਜ਼ਖਮੀਆਂ ਨੂੰ ਜਲਦੀ ਸਿਹਤਯਾਬੀ ਦੇਵੇ।

ਜ਼ਿਲ੍ਹਾ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਸਵੇਰੇ 6:30 ਵਜੇ ਵਾਪਰੀ। ਇਹ ਘਟਨਾ ਅਸ਼ੋਕਧਾਮ ਸਟੇਸ਼ਨ ਤੋਂ ਮੰਦਰ ਵੱਲ ਜਾਣ ਵਾਲੇ ਰਾਹ 'ਤੇ ਵਾਪਰੀ। ਇੱਕ ਰਾਤ ਪਹਿਲਾਂ ਇੱਥੇ ਇੱਕ ਬਿਜਲੀ ਦਾ ਖੰਭਾ ਡਿੱਗ ਗਿਆ ਸੀ। 17 ਅਗਸਤ ਦੀ ਸਵੇਰ ਨੂੰ, ਜਦੋਂ ਸ਼ਰਧਾਲੂ ਜਲਭਿਸ਼ੇਕ ਲਈ ਮੰਦਰ ਪਹੁੰਚੇ, ਤਾਂ ਕਿਸੇ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਬਿਜਲੀ ਦੇ ਖੰਭੇ 'ਤੇ ਕਰੰਟ ਹੈ। ਇਸ ਨਾਲ ਭਗਦੜ ਮਚ ਗਈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande