ਪੰਜਾਬ ਨੂੰ ਕੰਗਾਲ ਕਰਕੇ ਛੱਡੇਗੀ ਭਗਵੰਤ ਮਾਨ ਸਰਕਾਰ: ਬਲਬੀਰ ਸਿੱਧੂ
ਗਮਾਡਾ ਨੂੰ 15 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਫੈਸਲੇ ’ਤੇ ਚੁੱਕੇ ਸਵਾਲ, 191.16 ਕਰੋੜ ਰੁਪਏ ਦੀ ਕਥਿਤ ਕਮਿਸ਼ਨ ’ਤੇ ਵੀ ਘੇਰਿਆਮੋਹਾਲੀ, 18 ਅਗਸਤ (ਹਿੰ.ਸ.)| ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਮਾਡਾ ਨੂੰ 15,000 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ


ਗਮਾਡਾ ਨੂੰ 15 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਫੈਸਲੇ ’ਤੇ ਚੁੱਕੇ ਸਵਾਲ, 191.16 ਕਰੋੜ ਰੁਪਏ ਦੀ ਕਥਿਤ ਕਮਿਸ਼ਨ ’ਤੇ ਵੀ ਘੇਰਿਆਮੋਹਾਲੀ, 18 ਅਗਸਤ (ਹਿੰ.ਸ.)| ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਮਾਡਾ ਨੂੰ 15,000 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਸਰਕਾਰ ਦੇ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਕਰਜ਼ੇ ਲਈ ਗੁਜਰਾਤ ਦੀ ਇੱਕ ਨਿੱਜੀ ਫਰਮ ਨੂੰ 191.16 ਕਰੋੜ ਰੁਪਏ ਦੀ ਕਥਿਤ ਕਮਿਸ਼ਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਵੱਡਾ ਘਪਲਾ ਸਾਬਤ ਹੋ ਸਕਦਾ ਹੈ।ਸਿੱਧੂ ਨੇ ਕਿਹਾ ਕਿ ਕਦੇ ਪੰਜਾਬ ਦੀਆਂ ਸਭ ਤੋਂ ਮਜ਼ਬੂਤ ਅਤੇ ਮੁਨਾਫ਼ੇ ਵਾਲੀਆਂ ਸੰਸਥਾਵਾਂ ਵਿੱਚ ਸ਼ੁਮਾਰ ਗਮਾਡਾ ਅੱਜ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਕਾਰਨ ਭਾਰੀ ਵਿੱਤੀ ਬੋਝ ਹੇਠ ਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਮਾਡਾ ਪਹਿਲਾਂ ਹੀ ਕਰੀਬ 8,000 ਕਰੋੜ ਰੁਪਏ ਦੇ ਕਰਜ਼ੇ ਹੇਠ ਹੈ ਅਤੇ ਇਸ ’ਤੇ ਹੋਰ 15,000 ਕਰੋੜ ਰੁਪਏ ਦਾ ਕਰਜ਼ਾ ਪਾਉਣਾ ਸੰਸਥਾ ਦੇ ਭਵਿੱਖ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਖੁਦ ਕਰਜ਼ਾ ਬਾਂਡਾਂ ਲਈ ਗਾਰੰਟੀ ਦੇਣ ਤੋਂ ਪਿੱਛੇ ਹਟ ਰਹੀ ਹੈ ਤਾਂ ਕੀ ਗਮਾਡਾ ਦੀ ਕੀਮਤੀ ਜ਼ਮੀਨ ਨੂੰ ਭਵਿੱਖ ਵਿੱਚ ਕਰਜ਼ੇ ਲਈ ਗਿਰਵੀ ਰੱਖਣ ਦਾ ਰਾਹ ਤਾਂ ਨਹੀਂ ਖੋਲ੍ਹਿਆ ਜਾ ਰਿਹਾ।ਸਾਬਕਾ ਮੰਤਰੀ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕਾਨੂੰਨ ਦੀਆਂ ਕੁਝ ਧਾਰਾਵਾਂ ਦੀ ਕਥਿਤ ਤੌਰ ’ਤੇ ਦੁਰਵਰਤੋਂ ਕਰਕੇ ਗਮਾਡਾ ਅਤੇ ਹੋਰ ਵਿਕਾਸ ਅਥਾਰਟੀਆਂ ਤੋਂ ਵੱਡੀ ਰਕਮ ਵਿੱਤ ਵਿਭਾਗ ਵੱਲ ਤਬਦੀਲ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਰਕਮ ਸੂਬੇ ਦੇ ਬੁਨਿਆਦੀ ਵਿਕਾਸ ’ਤੇ ਖਰਚਣ ਦੀ ਬਜਾਏ ਸਰਕਾਰ ਦੀਆਂ ਸਿਆਸੀ ਸਕੀਮਾਂ ਅਤੇ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੀ ਜਾ ਰਹੀ ਹੈ।ਸਿੱਧੂ ਨੇ ਕਿਹਾ ਕਿ ਸਰਕਾਰ ’ਤੇ ਵਿੱਤੀ ਦਬਾਅ ਵਧਣ ਕਾਰਨ ਹੁਣ ਗਮਾਡਾ ਨੂੰ ਨਵਾਂ ਕਰਜ਼ਾ ਚੁੱਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਰਜ਼ੇ ਦਾ ਬੋਝ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਲੋਕਾਂ ’ਤੇ ਪਵੇਗਾ ਅਤੇ ਵਿਆਜ ਦੀ ਅਦਾਇਗੀ ਵੀ ਸਰਕਾਰੀ ਖ਼ਜ਼ਾਨੇ ’ਤੇ ਵੱਡਾ ਬੋਝ ਬਣੇਗੀ।ਬਲਬੀਰ ਸਿੰਘ ਸਿੱਧੂ ਨੇ ਕਰਜ਼ੇ ਦੀ ਪ੍ਰਕਿਰਿਆ ਨਾਲ ਜੁੜੀ ਦੱਸੀ ਜਾ ਰਹੀ 191.16 ਕਰੋੜ ਰੁਪਏ ਦੀ ਰਕਮ ’ਤੇ ਵੀ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਜੇਕਰ ਸਰਕਾਰੀ ਬੈਂਕਾਂ ਅਤੇ ਅਧਿਕਾਰੀਆਂ ਰਾਹੀਂ ਫੰਡ ਜੁਟਾਏ ਜਾ ਸਕਦੇ ਹਨ ਤਾਂ ਨਿੱਜੀ ਫਰਮ ਨੂੰ ਇੰਨੀ ਵੱਡੀ ਰਕਮ ਦੇਣ ਦੀ ਲੋੜ ਕਿਉਂ ਪਈ।ਕਾਂਗਰਸੀ ਆਗੂ ਨੇ ਇਸ ਮਾਮਲੇ ਵਿੱਚ ਸਰਕਾਰ ਤੋਂ ਪੂਰਾ ਵੇਰਵਾ ਜਨਤਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਅਸਾਸਿਆਂ ਅਤੇ ਸਰੋਤਾਂ ਨਾਲ ਸਬੰਧਤ ਹਰ ਫੈਸਲੇ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਪੰਜਾਬ ਦੇ ਸਰਕਾਰੀ ਅਸਾਸਿਆਂ ਨਾਲ ਜੁੜੇ ਮਾਮਲਿਆਂ ਨੂੰ ਚੁੱਪਚਾਪ ਨਹੀਂ ਦੇਖੇਗੀ ਅਤੇ ਸਰਕਾਰ ਦੇ ਫੈਸਲਿਆਂ ਖ਼ਿਲਾਫ਼ ਆਵਾਜ਼ ਉਠਾਉਂਦੀ ਰਹੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande