ਚੰਡੀਗੜ੍ਹ-ਮੋਹਾਲੀ ’ਚ ਤੇਜ਼ ਮੀਂਹ, ਸੜਕਾਂ ’ਤੇ ਭਰਿਆ ਪਾਣੀ; ਘੱਗਰ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ
ਕਾਜਵੇਅ ਦੇ ਉੱਪਰੋਂ ਵਗਣ ਲੱਗਾ ਪਾਣੀ, ਆਵਾਜਾਈ ਰੋਕੀਝੁੱਗੀਆਂ ਖਾਲੀ ਕਰਵਾਈਆਂਚੰਡੀਗੜ੍ਹ, 18 ਅਗਸਤ (ਹਿੰ.ਸ.)| ਚੰਡੀਗੜ੍ਹ ਅਤੇ ਮੋਹਾਲੀ ਵਿੱਚ ਮੰਗਲਵਾਰ ਸ਼ਾਮ ਪਏ ਤੇਜ਼ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਕਈ ਥਾਵਾਂ ’ਤੇ ਟ੍ਰ
ਮੁਬਾਰਕਪੁਰ ਦੇ ਕਾਜਵੇਅ ਦੇ ਉਪਰੋਂ ਲੰਘ ਰਿਹਾ ਬਰਸਾਤੀ ਪਾਣੀ।


ਚੰਡੀਗੜ੍ਹ ’ਚ ਪਏ ਮੀਂਹ ਦੀ ਫੋਟੋ।


ਚੰਡੀਗੜ੍ਹ ’ਚ ਪਏ ਮੀਂਹ ਦੀ ਫੋਟੋ।


ਚੰਡੀਗੜ੍ਹ ’ਚ ਪਏ ਮੀਂਹ ਦੀ ਫੋਟੋ।


ਕਾਜਵੇਅ ਦੇ ਉੱਪਰੋਂ ਵਗਣ ਲੱਗਾ ਪਾਣੀ, ਆਵਾਜਾਈ ਰੋਕੀਝੁੱਗੀਆਂ ਖਾਲੀ ਕਰਵਾਈਆਂਚੰਡੀਗੜ੍ਹ, 18 ਅਗਸਤ (ਹਿੰ.ਸ.)| ਚੰਡੀਗੜ੍ਹ ਅਤੇ ਮੋਹਾਲੀ ਵਿੱਚ ਮੰਗਲਵਾਰ ਸ਼ਾਮ ਪਏ ਤੇਜ਼ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਕਈ ਥਾਵਾਂ ’ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ। ਕਈ ਇਲਾਕਿਆਂ ਵਿੱਚ ਇੱਕ ਤੋਂ ਡੇਢ ਫੁੱਟ ਤੱਕ ਪਾਣੀ ਖੜ੍ਹਾ ਹੋਣ ਦੀ ਸੂਚਨਾ ਹੈ।ਚੰਡੀਗੜ੍ਹ ਦੇ ਸੈਕਟਰ-28 ਬੀ ਵਿੱਚ ਮੀਂਹ ਕਾਰਨ ਸੜਕ ਧੱਸ ਗਈ, ਜਦਕਿ ਸੈਕਟਰ-22 ਦੀ ਮੋਬਾਈਲ ਮਾਰਕੀਟ ਵਿੱਚ ਪਾਣੀ ਦੁਕਾਨਾਂ ਦੇ ਅੰਦਰ ਤੱਕ ਦਾਖ਼ਲ ਹੋ ਗਿਆ। ਉੱਧਰ ਮੋਹਾਲੀ ਦੇ ਨਵਾਂਗਰਾਓਂ ਵਿੱਚ ਪਾਣੀ ਭਰਨ ਕਾਰਨ ਇੱਕ ਮੋਟਰਸਾਈਕਲ ਬੰਦ ਹੋ ਗਈ। ਬਾਈਕ ਸਵਾਰ ਪਾਣੀ ਵਿਚਕਾਰ ਆਪਣੀ ਮੋਟਰਸਾਈਕਲ ਨੂੰ ਘਸੀਟਦਾ ਹੋਇਆ ਨਜ਼ਰ ਆਇਆ। ਚੰਡੀਗੜ੍ਹ ਵਿੱਚ ਕਰੀਬ ਸ਼ਾਮ 4 ਵਜੇ ਮੀਂਹ ਸ਼ੁਰੂ ਹੋਇਆ, ਜਦਕਿ ਇਸ ਤੋਂ ਪਹਿਲਾਂ ਸਵੇਰੇ ਜ਼ੀਰਕਪੁਰ ਅਤੇ ਮੋਹਾਲੀ ਦੇ ਕਈ ਹਿੱਸਿਆਂ ਵਿੱਚ ਵੀ ਮੀਂਹ ਪਿਆ ਸੀ। ਸਵੇਰੇ ਹੀ ਕਈ ਥਾਵਾਂ ’ਤੇ ਜਲਭਰਾਅ ਦੀ ਸਮੱਸਿਆ ਸਾਹਮਣੇ ਆ ਗਈ ਸੀ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ ਰਾਤ 8 ਵਜੇ ਤੱਕ ਟ੍ਰਾਈਸਿਟੀ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।ਉੱਧਰ ਡੇਰਾਬੱਸੀ ਇਲਾਕੇ ਵਿੱਚ ਲਗਾਤਾਰ ਹੋ ਰਹੇ ਮੀਂਹ ਅਤੇ ਪਹਾੜਾਂ ਤੋਂ ਆ ਰਹੇ ਪਾਣੀ ਕਾਰਨ ਮੁਬਾਰਿਕਪੁਰ ਨੇੜੇ ਘੱਗਰ ਦਰਿਆ ਦਾ ਜਲ ਪੱਧਰ ਤੇਜ਼ੀ ਨਾਲ ਵਧ ਗਿਆ। ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਤੋਂ ਬਾਅਦ ਕਾਜਵੇਅ ਦੇ ਉੱਪਰੋਂ ਪਾਣੀ ਵਗਣ ਲੱਗ ਪਿਆ।ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਕਾਜਵੇਅ ’ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਅਤੇ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ। ਕਾਜਵੇਅ ਬੰਦ ਹੋਣ ਕਾਰਨ ਡੇਰਾਬੱਸੀ ਅਤੇ ਢਕੋਲੀ ਵਿਚਕਾਰ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਪਈ।ਘੱਗਰ ਦੇ ਆਸ-ਪਾਸ ਬਣੀਆਂ ਝੁੱਗੀਆਂ ਵਿੱਚ ਵੀ ਪਾਣੀ ਦਾਖ਼ਲ ਹੋਣ ਦੀ ਸੂਚਨਾ ਹੈ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਝੁੱਗੀਆਂ ਨੂੰ ਖਾਲੀ ਕਰਵਾਇਆ ਗਿਆ।ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਕਾਜਵੇਅ ਲੰਬੇ ਸਮੇਂ ਤੋਂ ਮੁਰੰਮਤ ਦੀ ਘਾਟ ਕਾਰਨ ਜਰਜਰ ਹਾਲਤ ਵਿੱਚ ਹੈ। ਉਨ੍ਹਾਂ ਮੁਤਾਬਕ ਪਿਛਲੀ ਵਾਰ ਆਏ ਹੜ੍ਹ ਦੌਰਾਨ ਪਾਣੀ ਦੇ ਤੇਜ਼ ਵਹਾਅ ਨਾਲ ਕਾਜਵੇਅ ਦੇ ਹੇਠਾਂ ਦੀ ਮਿੱਟੀ ਰੁੜ੍ਹ ਗਈ ਸੀ। ਕੁਝ ਹਿੱਸਿਆਂ ਨੂੰ ਬੋਰੀਆਂ ਲਗਾ ਕੇ ਆਰਜ਼ੀ ਤੌਰ ’ਤੇ ਸੰਭਾਲਿਆ ਗਿਆ, ਪਰ ਬਾਕੀ ਹਿੱਸਿਆਂ ਵੱਲ ਕਥਿਤ ਤੌਰ ’ਤੇ ਧਿਆਨ ਨਹੀਂ ਦਿੱਤਾ ਗਿਆ।ਲੋਕਾਂ ਨੇ ਇਹ ਵੀ ਦੱਸਿਆ ਕਿ ਕਾਜਵੇਅ ’ਤੇ ਸੁਰੱਖਿਆ ਰੇਲਿੰਗ ਦੀ ਘਾਟ ਕਾਰਨ ਪਹਿਲਾਂ ਵੀ ਹਾਦਸਾ ਵਾਪਰ ਚੁੱਕਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਕਾਜਵੇਅ ਦੀ ਤੁਰੰਤ ਜਾਂਚ ਕਰਵਾਉਣ ਅਤੇ ਪੱਕੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande