ਲੁਧਿਆਣਾ ’ਚ ਟਰਾਂਸਫਾਰਮਰ ਲਗਾਉਂਦੇ ਸਮੇਂ ਵਾਪਰਿਆ ਹਾਦਸਾ, ਦੋ ਬਿਜਲੀ ਕਰਮਚਾਰੀ ਜ਼ਖਮੀ
ਲੁਧਿਆਣਾ, 19 ਅਗਸਤ (ਹਿੰ.ਸ.)| ਲੁਧਿਆਣਾ ਦੇ ਹੈਬੋਵਾਲ ਸਥਿਤ ਲਕਸ਼ਮੀ ਨਗਰ ਵਿੱਚ ਮੰਗਲਵਾਰ ਦੇਰ ਸ਼ਾਮ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਪੋਲ ’ਤੇ ਨਵਾਂ ਟਰਾਂਸਫਾਰਮਰ ਚੜ੍ਹਾਉਂਦੇ ਸਮੇਂ ਉਹ ਅਚਾਨਕ ਹੇਠਾਂ ਡਿੱਗ ਗਿਆ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਦੋ ਬਿਜਲੀ ਕਰਮਚਾਰੀ ਵੀ
ਲੁਧਿਆਣਾ ’ਚ ਟਰਾਂਸਫਾਰਮਰ ਲਗਾਉਂਦੇ ਸਮੇਂ ਵਾਪਰਿਆ ਹਾਦਸਾ, ਦੋ ਬਿਜਲੀ ਕਰਮਚਾਰੀ ਜ਼ਖਮੀ


ਲੁਧਿਆਣਾ, 19 ਅਗਸਤ (ਹਿੰ.ਸ.)| ਲੁਧਿਆਣਾ ਦੇ ਹੈਬੋਵਾਲ ਸਥਿਤ ਲਕਸ਼ਮੀ ਨਗਰ ਵਿੱਚ ਮੰਗਲਵਾਰ ਦੇਰ ਸ਼ਾਮ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਪੋਲ ’ਤੇ ਨਵਾਂ ਟਰਾਂਸਫਾਰਮਰ ਚੜ੍ਹਾਉਂਦੇ ਸਮੇਂ ਉਹ ਅਚਾਨਕ ਹੇਠਾਂ ਡਿੱਗ ਗਿਆ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਦੋ ਬਿਜਲੀ ਕਰਮਚਾਰੀ ਵੀ ਹੇਠਾਂ ਡਿੱਗ ਪਏ। ਹਾਦਸੇ ਵਿੱਚ ਇੱਕ ਕਰਮਚਾਰੀ ਦੇ ਦੰਦ ਟੁੱਟ ਗਏ, ਜਦਕਿ ਦੂਜੇ ਕਰਮਚਾਰੀ ਦੀਆਂ ਦੋਵੇਂ ਲੱਤਾਂ ਟਰਾਂਸਫਾਰਮਰ ਹੇਠਾਂ ਆਉਣ ਕਾਰਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਈਆਂ। ਜ਼ਖਮੀ ਕਰਮਚਾਰੀ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀਐੱਸਪੀਸੀਐੱਲ ਦੇ ਨਿਯਮਤ ਸੀਐੱਚਬੀ ਕਰਮਚਾਰੀ ਗੁਰਮੀਤ ਸਿੰਘ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ, ਪਰ ਇਲਾਜ ਤੋਂ ਬਾਅਦ ਉਨ੍ਹਾਂ ਦੀ ਹਾਲਤ ਠੀਕ ਦੱਸੀ ਗਈ ਹੈ।ਹੇਠਾਂ ਡਿੱਗੇ ਟਰਾਂਸਫਾਰਮਰ ਦੀ ਕੀਮਤ ਕਰੀਬ 3 ਲੱਖ ਰੁਪਏ ਦੱਸੀ ਜਾ ਰਹੀ ਹੈ। ਹਾਦਸੇ ਸਮੇਂ ਕਰਮਚਾਰੀਆਂ ਵੱਲੋਂ ਸੇਫਟੀ ਕਿੱਟ ਤੋਂ ਬਿਨਾਂ ਕੰਮ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਇਲਾਕੇ ਵਿੱਚ ਬਿਜਲੀ ਸਪਲਾਈ ਨੂੰ ਮਜ਼ਬੂਤ ਕਰਨ ਲਈ ਪੀਐੱਸਪੀਸੀਐੱਲ ਦੇ ਅਗਰ ਨਗਰ ਡਿਵੀਜ਼ਨ ਦੇ ਯੂਨਿਟ-2 ਵੱਲੋਂ ਪੁਰਾਣਾ ਟਰਾਂਸਫਾਰਮਰ ਹਟਾ ਕੇ 300 ਕੇਵੀਏ ਦਾ ਨਵਾਂ ਟਰਾਂਸਫਾਰਮਰ ਲਗਾਇਆ ਜਾ ਰਿਹਾ ਸੀ। ਇਸ ਕੰਮ ਦੀ ਸ਼ੁਰੂਆਤ ਸੋਮਵਾਰ ਨੂੰ ਕੀਤੀ ਗਈ ਸੀ ਅਤੇ ਪਹਿਲੇ ਪੜਾਅ ਵਿੱਚ ਬਿਜਲੀ ਦੇ ਪੋਲ ਲਗਾਉਣ ਦਾ ਕੰਮ ਚੱਲ ਰਿਹਾ ਸੀ।ਸੋਮਵਾਰ ਨੂੰ ਪੋਲ ਲਗਾਉਣ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਨਗਰ ਨਿਗਮ ਦੀ ਕਰੀਬ 8 ਇੰਚ ਮੋਟੀ ਪਾਣੀ ਦੀ ਪਾਈਪਲਾਈਨ ਵੀ ਨੁਕਸਾਨੀ ਗਈ ਸੀ। ਪਾਈਪਲਾਈਨ ਟੁੱਟਣ ਕਾਰਨ ਸੜਕ ’ਤੇ ਪਾਣੀ ਵਗਣ ਲੱਗ ਪਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਦੇ ਬਾਵਜੂਦ ਕੁਝ ਸਮੇਂ ਤੱਕ ਕੰਮ ਜਾਰੀ ਰਿਹਾ। ਬਾਅਦ ਵਿੱਚ ਨਗਰ ਨਿਗਮ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਕੰਮ ਰੁਕਵਾ ਦਿੱਤਾ। ਖਰਾਬ ਹੋਈ ਪਾਈਪਲਾਈਨ ਦੀ ਉਸੇ ਰਾਤ ਮੁਰੰਮਤ ਕਰ ਦਿੱਤੀ ਗਈ।ਮੰਗਲਵਾਰ ਦੇਰ ਸ਼ਾਮ ਕਰਮਚਾਰੀ ਮੁੜ ਟਰਾਂਸਫਾਰਮਰ ਲਗਾਉਣ ਦੇ ਕੰਮ ਵਿੱਚ ਜੁਟੇ ਹੋਏ ਸਨ। ਕਰੇਨ ਦੀ ਮਦਦ ਨਾਲ ਨਵਾਂ ਟਰਾਂਸਫਾਰਮਰ ਪੋਲ ’ਤੇ ਚੜ੍ਹਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰਾਂਸਫਾਰਮਰ ਨੂੰ ਪੋਲ ’ਤੇ ਰੱਖਣ ਤੋਂ ਕੁਝ ਹੀ ਪਲਾਂ ਬਾਅਦ ਉਹ ਅਚਾਨਕ ਹੇਠਾਂ ਡਿੱਗ ਗਿਆ। ਇਸ ਦੌਰਾਨ ਹੇਠਾਂ ਕੰਮ ਕਰ ਰਹੇ ਦੋ ਕਰਮਚਾਰੀ ਇਸ ਦੀ ਲਪੇਟ ਵਿੱਚ ਆ ਗਏ।ਹਾਦਸੇ ਤੋਂ ਬਾਅਦ ਇਲਾਕੇ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਸੂਚਨਾ ਮਿਲਦੇ ਹੀ ਅਗਰ ਨਗਰ ਡਿਵੀਜ਼ਨ ਦੇ ਵਧੀਕ ਐੱਸਈ, ਯੂਨਿਟ-2 ਦੇ ਐੱਸਡੀਓ ਸਮੇਤ ਪੀਐੱਸਪੀਸੀਐੱਲ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ।ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹਾਦਸਾ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਦੇ ਕੰਮ ਦੌਰਾਨ ਵਾਪਰਿਆ। ਹਾਦਸਾ ਕਿਸ ਕਾਰਨ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਾਵਰਕਾਮ ਵੱਲੋਂ ਸਬੰਧਤ ਕੰਪਨੀ ਦੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande