ਲੁਧਿਆਣਾ ਦੇ ਬੀ.ਆਰ.ਐੱਸ. ਨਗਰ ਵਿੱਚ ਪਿਜ਼ਾ ਆਊਟਲੈੱਟ ’ਤੇ ਫਾਇਰਿੰਗ
ਸੀਸੀਟੀਵੀ ਵਿੱਚ 3 ਸਕਿੰਟਾਂ ’ਚ 3 ਗੋਲੀਆਂ ਚਲਾਉਂਦੇ ਨਜ਼ਰ ਆਏ ਹਮਲਾਵਰਪੁਲਿਸ ਫਰਜ਼ੀ ਜਾਂ ਅਸਲੀ ਸੋਸ਼ਲ ਮੀਡੀਆ ਅਕਾਊਂਟ ਦੀ ਕਰ ਰਹੀ ਜਾਂਚਲੁਧਿਆਣਾ, 19 ਅਗਸਤ (ਹਿੰ.ਸ.)| ਲੁਧਿਆਣਾ ਦੇ ਪੌਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿੱਚ ਦੇਰ ਰਾਤ ਪਿਜ਼ਜ਼ਾ ਆਊਟਲੈੱਟ ’ਤੇ ਹੋਈ ਤਾਬੜਤੋੜ ਫਾਇਰਿੰਗ ਦੇ ਮਾਮਲੇ ਵਿੱਚ ਨ
ਲੁਧਿਆਣਾ ਦੇ ਬੀ.ਆਰ.ਐੱਸ. ਨਗਰ ਵਿੱਚ ਪਿਜ਼ਾ ਆਊਟਲੈੱਟ ’ਤੇ ਫਾਇਰਿੰਗ


ਸੀਸੀਟੀਵੀ ਵਿੱਚ 3 ਸਕਿੰਟਾਂ ’ਚ 3 ਗੋਲੀਆਂ ਚਲਾਉਂਦੇ ਨਜ਼ਰ ਆਏ ਹਮਲਾਵਰਪੁਲਿਸ ਫਰਜ਼ੀ ਜਾਂ ਅਸਲੀ ਸੋਸ਼ਲ ਮੀਡੀਆ ਅਕਾਊਂਟ ਦੀ ਕਰ ਰਹੀ ਜਾਂਚਲੁਧਿਆਣਾ, 19 ਅਗਸਤ (ਹਿੰ.ਸ.)| ਲੁਧਿਆਣਾ ਦੇ ਪੌਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿੱਚ ਦੇਰ ਰਾਤ ਪਿਜ਼ਜ਼ਾ ਆਊਟਲੈੱਟ ’ਤੇ ਹੋਈ ਤਾਬੜਤੋੜ ਫਾਇਰਿੰਗ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ‘ਗੋਪੀ ਲਹੋਰੀਆ ਗਰੁੱਪ’ ਦੇ ਨਾਂ ਨਾਲ ਬਣੇ ਪੇਜ ਨੇ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਪੋਸਟ ਦੀ ਸੱਚਾਈ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਹਮਲਾਵਰ ਦੁਕਾਨ ਅੰਦਰ ਦਾਖਲ ਹੋਏ ਅਤੇ ਮਹਿਜ਼ 3 ਸਕਿੰਟਾਂ ਵਿੱਚ ਲਗਾਤਾਰ 3 ਗੋਲੀਆਂ ਚਲਾ ਦਿੱਤੀਆਂ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਅਤੇ ਭਾਲ ਵਿੱਚ ਜੁਟੀ ਹੋਈ ਹੈ।ਇੰਸਟਾਗ੍ਰਾਮ ’ਤੇ ‘ਗੋਪੀ ਲਹੋਰੀਆ ਗਰੁੱਪ’ ਦੇ ਨਾਂ ਨਾਲ ਪਾਈ ਗਈ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀ.ਆਰ.ਐੱਸ. ਨਗਰ ਦੇ ਜੇ-ਬਲਾਕ ਸਥਿਤ ‘ਪਿਜ਼ਜ਼ਾ ਫ੍ਰੌਮ ਮੈਕਸੀਕੋ’ ਆਊਟਲੈੱਟ ’ਤੇ ਹੋਈ ਫਾਇਰਿੰਗ ਉਨ੍ਹਾਂ ਵੱਲੋਂ ਕਰਵਾਈ ਗਈ ਹੈ। ਪੋਸਟ ਵਿੱਚ ਧਮਕੀ ਭਰੀ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ।ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਪਾਈ ਗਈ ਇਸ ਪੋਸਟ ਦੀ ਅਸਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਇਹ ਅਕਾਊਂਟ ਵਾਸਤਵ ਵਿੱਚ ਕਿਸੇ ਗੈਂਗ ਨਾਲ ਸਬੰਧਤ ਹੈ।ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦਾ ਸਾਈਬਰ ਸੈੱਲ ਵੀ ਸਰਗਰਮ ਹੋ ਗਿਆ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਸਟਾਗ੍ਰਾਮ ਪੇਜ ਅਸਲ ਵਿੱਚ ਕਿਸੇ ਗਰੁੱਪ ਜਾਂ ਗੈਂਗ ਨਾਲ ਜੁੜਿਆ ਹੈ ਜਾਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਦਹਿਸ਼ਤ ਪੈਦਾ ਕਰਨ ਲਈ ਫਰਜ਼ੀ ਅਕਾਊਂਟ ਬਣਾਇਆ ਗਿਆ ਹੈ। ਅਕਾਊਂਟ ਕਿੱਥੋਂ ਅਤੇ ਕਿਸ ਆਈਪੀ ਐਡਰੈੱਸ ਜਾਂ ਲੋਕੇਸ਼ਨ ਤੋਂ ਚਲਾਇਆ ਜਾ ਰਿਹਾ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਬੀ.ਆਰ.ਐੱਸ. ਨਗਰ ਦੇ ਜੇ-ਬਲਾਕ ਸਥਿਤ ਪਿਜ਼ਜ਼ਾ ਆਊਟਲੈੱਟ ਦੀ ਸੀਸੀਟੀਵੀ ਫੁਟੇਜ ਵਿੱਚ ਦੋ ਵਿਅਕਤੀ ਅੰਦਰ ਬੈਠੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਟੋਪੀ ਪਹਿਨਿਆ ਇੱਕ ਨੌਜਵਾਨ ਆਪਣੇ ਸਾਥੀ ਨਾਲ ਦੁਕਾਨ ਅੰਦਰ ਦਾਖਲ ਹੁੰਦਾ ਹੈ। ਅੰਦਰ ਆਉਂਦੇ ਹੀ ਇੱਕ ਹਮਲਾਵਰ ਪਿਸਤੌਲ ਕੱਢ ਕੇ ਕਰੀਬ 3 ਸਕਿੰਟਾਂ ਵਿੱਚ ਤਿੰਨ ਫਾਇਰ ਕਰਦਾ ਹੈ।ਫੁਟੇਜ ਵਿੱਚ ਟੋਪੀ ਵਾਲਾ ਨੌਜਵਾਨ ਵੀ ਆਪਣੀ ਪਿਸਤੌਲ ਲੋਡ ਕਰਨ ਦੀ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਹੈ, ਪਰ ਉਸ ਵੱਲੋਂ ਗੋਲੀ ਨਹੀਂ ਚੱਲਦੀ। ਇਸ ਤੋਂ ਬਾਅਦ ਦੋਵੇਂ ਹਮਲਾਵਰ ਬਾਹਰ ਖੜ੍ਹੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਆਪਣੇ ਤੀਜੇ ਸਾਥੀ ਨਾਲ ਫਰਾਰ ਹੋ ਜਾਂਦੇ ਹਨ।ਥਾਣਾ ਸਰਾਭਾ ਨਗਰ ਵਿੱਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਬੰਧੀ ਧਾਰਾ 109 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਜਾਂਚ ਅਧਿਕਾਰੀ ਏਐੱਸਆਈ ਦਵਿੰਦਰ ਸਿੰਘ ਮੁਤਾਬਕ ਮੌਕੇ ਤੋਂ 3 ਖਾਲੀ ਖੋਲ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਹਮਲਾਵਰਾਂ ਸਬੰਧੀ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਇੰਸਟਾਗ੍ਰਾਮ ’ਤੇ ਸਾਹਮਣੇ ਆਈ ਪੋਸਟ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਗ੍ਰਿਫ਼ਤਾਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande