



ਚੰਡੀਗੜ੍ਹ, 22 ਅਗਸਤ (ਹਿੰ.ਸ.)| ਆਮ ਆਦਮੀ ਪਾਰਟੀ ਪੰਜਾਬ ਨੇ ਸੂਬਾ ਸੰਗਠਨ ਲਈ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਪਾਰਟੀ ਵੱਲੋਂ ਜਾਰੀ ਅਧਿਕਾਰਤ ਐਲਾਨ ਵਿੱਚ ਕੁੱਲ 52 ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਨ੍ਹਾਂ ਵਿੱਚ 23 ਆਗੂਆਂ ਨੂੰ ਬੁਲਾਰਾ ਅਤੇ 29 ਨੂੰ ਟੀਵੀ ਪੈਨਲਿਸਟ ਬਣਾਇਆ ਗਿਆ ਹੈ।ਬੁਲਾਰਿਆਂ ਦੀ ਸੂਚੀ ਵਿੱਚ ਗੁਰਮੀਤ ਸਿੰਘ ਮੀਤ ਹੇਅਰ, ਡਾ. ਰਾਜ ਕੁਮਾਰ ਚੱਬੇਵਾਲ, ਮਲਵਿੰਦਰ ਸਿੰਘ ਕੰਗ, ਜਗਦੀਪ ਗੋਲਡੀ ਕੰਬੋਜ, ਡਾ. ਅਮਨਦੀਪ ਕੌਰ, ਦੇਵਿੰਦਰ ਸਿੰਘ ਲਾਡੀ ਢੋਸ, ਦਿਨੇਸ਼ ਚੱਢਾ, ਡਾ. ਇੰਦਰਬੀਰ ਸਿੰਘ ਨਿੱਝਰ, ਮਨਜਿੰਦਰ ਸਿੰਘ ਲਾਲਪੁਰਾ ਅਤੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਸ਼ਾਮਲ ਹਨ।ਇਸ ਤੋਂ ਇਲਾਵਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਨੀਲ ਗਰਗ, ਦੀਪਕ ਬਾਲੀ, ਹਰਚੰਦ ਸਿੰਘ ਬਰਸਟ, ਡਾ. ਸਨੀ ਆਹਲੂਵਾਲੀਆ, ਜਗਰੂਪ ਸਿੰਘ ਸੇਖਵਾਂ, ਗੁਰਪ੍ਰੀਤ ਸਿੰਘ ਜੀਪੀ, ਜਗਤਾਰ ਸੰਘੇੜਾ, ਪ੍ਰਿੰਸੀਪਲ ਇੰਦਰਜੀਤ ਕੌਰ, ਬਿਕਰਮਜੀਤ ਪਾਸੀ, ਅਨਿਲ ਠਾਕੁਰ, ਸ਼ਸ਼ੀਵੀਰ ਸ਼ਰਮਾ ਅਤੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਨੂੰ ਵੀ ਬੁਲਾਰੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।29 ਆਗੂਆਂ ਨੂੰ ਟੀਵੀ ਪੈਨਲਿਸਟ ਦੀ ਜ਼ਿੰਮੇਵਾਰੀਟੀਵੀ ਪੈਨਲਿਸਟਾਂ ਦੀ ਸੂਚੀ ਵਿੱਚ ਅਰਵਿੰਦਰ ਸਿੰਘ ਭੱਟੀ, ਰਣਬੀਰ ਸਿੰਘ ਢੀਂਡਸਾ, ਕਰਮਜੀਤ ਕੌਰ ਸੰਧੂ, ਕੰਚਨ ਦਿਓਲ, ਹਰਿੰਦਰ ਪਾਲ ਸਿੰਘ ਮਨੋਚਾ, ਡਾ. ਪੂਜਾ ਸਿੰਘ, ਸਤਨਾਮ ਸਿੰਘ ਮਠਾੜੂ, ਵਰੁਣ ਰਾਣਾ, ਜੋਬਨ ਰੰਧਾਵਾ, ਅਮਨਦੀਪ ਸੰਧੂ, ਹਰਪ੍ਰੀਤ ਸਿੰਘ ਕੋਟ, ਨੀਤੂ ਕਪੂਰ ਸਿੰਗਲਾ, ਅਜਿੰਦਰ ਸਿੰਘ ਸੰਘਾ, ਆਜ਼ਮ ਦਾਰਾ ਅਤੇ ਐਡਵੋਕੇਟ ਰਵਿੰਦਰ ਸਿੰਘ ਸਮੇਤ ਹੋਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸੂਚੀ ਵਿੱਚ ਸੰਦੀਪ ਬੰਧੂ, ਰਣਜੀਤ ਪਾਲ ਸਿੰਘ, ਰਾਜਨ ਅਮਰਦੀਪ ਸਿੰਘ, ਰਿਪਨਦੀਪ ਸਿੰਘ ਸਿੱਧੂ, ਸੁਖਜਿੰਦਰ ਸਿੰਘ ਕੌਨੀ, ਕੁਲਵਿੰਦਰ ਸਿੰਘ ਬਰਾੜ, ਸਰਬਜੀਤ ਭੁੱਲਰ, ਰਾਜਕੁਮਾਰ ਬਹਿਲ, ਕੋਮਲ ਗੁਰਨੂਰ ਸਿੰਘ, ਕਰਨਵੀਰ ਸਿੰਘ ਨੌਰੰਗਵਾਲ, ਮੋਰਹਾ ਸਿੰਘ ਅੰਜਾਨ, ਸੁਖਜੀਤ ਸਿੰਘ ਢਿੱਲਵਾਂ ਅਤੇ ਅੰਗਦ ਦੀਪ ਸਿੰਘ ਸੋਹਲ ਦੇ ਨਾਮ ਵੀ ਸ਼ਾਮਲ ਹਨ।ਇਹ ਨਵੀਂ ਸੂਚੀ ਪੰਜਾਬ ਦੇ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਕੀਤੀ ਗਈ ਹੈ। ਪਾਰਟੀ ਵੱਲੋਂ ਇਨ੍ਹਾਂ ਨਿਯੁਕਤੀਆਂ ਰਾਹੀਂ ਮੀਡੀਆ ਅਤੇ ਜਨਸੰਪਰਕ ਦੇ ਮੋਰਚੇ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH