

ਚੰਡੀਗੜ੍ਹ, 22 ਅਗਸਤ (ਹਿੰ.ਸ.)| ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਸੰਗਠਨ ਇੰਚਾਰਜ ਅਤੇ ਵੱਖ-ਵੱਖ ਹਲਕਿਆਂ ਵਿੱਚ 12 ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ।ਪਾਰਟੀ ਨੇ ਮੋਗਾ ਤੋਂ ਰਾਕੇਸ਼ ਕੁਮਾਰ ਮਿੱਡਾ, ਬੱਸੀ ਪਠਾਣਾਂ ਤੋਂ ਜਸਵਿੰਦਰ ਸਿੰਘ ਪਿੰਕਾ, ਫਤਿਹਗੜ੍ਹ ਸਾਹਿਬ ਤੋਂ ਮੋਹਿਤ ਸੂਦ ਅਤੇ ਫਤਿਹਗੜ੍ਹ ਚੂੜੀਆਂ ਤੋਂ ਰਾਜਿੰਦਰ ਸਿੰਘ ਜੰਗਲਾ ਨੂੰ ਹਲਕਾ ਸੰਗਠਨ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ।ਬਲਾਕ ਪ੍ਰਧਾਨਾਂ ਦੀ ਸੂਚੀ ਵਿੱਚ ਅਮਲੋਹ ਤੋਂ ਇਕਬਾਲ ਦੀਪ ਸਿੰਘ, ਫਤਿਹਗੜ੍ਹ ਸਾਹਿਬ ਤੋਂ ਪਰਮਜੀਤ ਸਿੰਘ, ਗਿੱਲ ਤੋਂ ਅੰਕੁਸ਼ ਗੋਇਲ, ਜੈਤੋ ਤੋਂ ਰਾਹੁਲ ਸੋਲੰਕੀ ਅਤੇ ਸੁਖਮੰਦਰ ਸਿੰਘ, ਨਿਹਾਲ ਸਿੰਘ ਵਾਲਾ ਤੋਂ ਜਗਵੰਤ ਸਿੰਘ ਬੈਂਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਰਾਏਕੋਟ ਤੋਂ ਗੁਰਪ੍ਰੀਤ ਸਿੰਘ ਅਤੇ ਪ੍ਰਦੀਪ ਸਿੰਘ, ਬਠਿੰਡਾ ਦਿਹਾਤੀ ਤੋਂ ਗੁਰਸੇਵਕ ਸਿੰਘ ਅਤੇ ਜਗਜੀਤ ਸਿੰਘ, ਭਦੌੜ ਤੋਂ ਮੋਨੂੰ ਸ਼ਰਮਾ ਅਤੇ ਮੌੜ ਤੋਂ ਸੁਖਪ੍ਰੀਤ ਸਿੰਘ,ਮਹਿਲ ਕਲਾਂ ਤੋਂ ਸੁਖਵੀਰ ਸਿੰਘ ਅਤੇ ਰਾਮਪੁਰਾ ਫੂਲ ਤੋਂ ਕੁਲਦੀਪ ਸਿੰਘ ਨੂੰ ਵੀ ਬਲਾਕ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਖਰੜ ਹਲਕੇ ਤੋਂ ਸੁਖਲੱਖਣ ਸਿੰਘ ਖਿਜ਼ਰਾਬਾਦ ਨੂੰ ਐਨਐਮਐਮ ਵਿੰਗ ਤਹਿਤ ਬਲਾਕ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਨਿਯੁਕਤੀਆਂ ਪੰਜਾਬ ਦੇ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਕੀਤੀ ਗਈ ਸੂਚੀ ਰਾਹੀਂ ਕੀਤੀਆਂ ਗਈਆਂ ਹਨ। ਪਾਰਟੀ ਦਾ ਕਹਿਣਾ ਹੈ ਕਿ ਨਵੀਆਂ ਨਿਯੁਕਤੀਆਂ ਰਾਹੀਂ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਹੋਰ ਸਰਗਰਮ ਅਤੇ ਮਜ਼ਬੂਤ ਕਰਨ ਵੱਲ ਕਦਮ ਚੁੱਕਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH