ਮੋਹਾਲੀ ‘ਚ ਖੁਦਾਈ ਦੌਰਾਨ ਮਿਲੇ ਸਦੀਆਂ ਪੁਰਾਣੇ ਚਾਂਦੀ ਦੇ ਸਿੱਕੇ
ਮੋਹਾਲੀ, 26 ਅਗਸਤ (ਹਿੰ.ਸ.)| ਜ਼ਿਲ੍ਹਾ ਮੋਹਾਲੀ ’ਚ ਪੈਂਦੇ ਖਰੜ ਦੇ ਨੇੜੇ ਅਤੇ ਸ੍ਰੀ ਚਮਕੌਰ ਸਾਹਿਬ ਹਲਕੇ ਅਧੀਨ ਆਉਂਦੇ ਇਤਿਹਾਸਕ ਪਿੰਡ ਘੜੂੰਆਂ ਵਿੱਚ ਇੱਕ ਪੁਰਾਣੀ ਧਰਮਸ਼ਾਲਾ ਦੀ ਖੁਦਾਈ ਦੌਰਾਨ ਸਦੀਆਂ ਪੁਰਾਣੇ ਚਾਂਦੀ ਦੇ ਸਿੱਕੇ ਮਿਲੇ ਹਨ। ਇਨ੍ਹਾਂ ਸਿੱਕਿਆਂ ’ਤੇ ਉਰਦੂ ਵਿੱਚ ਲਿਖਿਆ ਹੋਇਆ ਹੈ। ਸਿੱਕੇ ਮਿ
ਖੁਦਾਈ ਦੌਰਾਨ ਮਿਲੇ ਚਾਂਦੇ ਦੇ ਸਿੱਕੇ ਦੀ ਫੋਟੋ।


ਇਤਿਹਾਸਕ ਪਿੰਡ ਘੜੂੰਆਂ ਦੀ ਧਰਮਸ਼ਾਲਾ ਜਿਥੇ ਖੁਦਾਈ ਦੌਰਾਨ ਮਿਲੇ ਸਿੱਕੇ।


ਮੋਹਾਲੀ, 26 ਅਗਸਤ (ਹਿੰ.ਸ.)| ਜ਼ਿਲ੍ਹਾ ਮੋਹਾਲੀ ’ਚ ਪੈਂਦੇ ਖਰੜ ਦੇ ਨੇੜੇ ਅਤੇ ਸ੍ਰੀ ਚਮਕੌਰ ਸਾਹਿਬ ਹਲਕੇ ਅਧੀਨ ਆਉਂਦੇ ਇਤਿਹਾਸਕ ਪਿੰਡ ਘੜੂੰਆਂ ਵਿੱਚ ਇੱਕ ਪੁਰਾਣੀ ਧਰਮਸ਼ਾਲਾ ਦੀ ਖੁਦਾਈ ਦੌਰਾਨ ਸਦੀਆਂ ਪੁਰਾਣੇ ਚਾਂਦੀ ਦੇ ਸਿੱਕੇ ਮਿਲੇ ਹਨ। ਇਨ੍ਹਾਂ ਸਿੱਕਿਆਂ ’ਤੇ ਉਰਦੂ ਵਿੱਚ ਲਿਖਿਆ ਹੋਇਆ ਹੈ। ਸਿੱਕੇ ਮਿਲਣ ਦੀ ਖ਼ਬਰ ਫੈਲਣ ਤੋਂ ਬਾਅਦ ਪਿੰਡ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ ਇੱਕ ਪੁਰਾਣੀ ਧਰਮਸ਼ਾਲਾ ਨੂੰ ਢਾਹ ਕੇ ਉਸ ਦੀ ਥਾਂ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਇਸ ਸਬੰਧੀ ਨਵੀਂ ਇਮਾਰਤ ਦੀਆਂ ਨੀਂਹਾਂ ਪੁੱਟਣ ਲਈ ਜਦੋਂ ਧਰਤੀ ਦੀ ਖੁਦਾਈ ਕੀਤੀ ਗਈ ਤਾਂ ਮਿੱਟੀ ਵਿੱਚੋਂ ਕੁਝ ਪੁਰਾਣੇ ਚਾਂਦੀ ਦੇ ਸਿੱਕੇ ਮਿਲੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਕਈ ਸਿੱਕੇ ਸਥਾਨਕ ਲੋਕਾਂ ਅਤੇ ਬੱਚਿਆਂ ਵੱਲੋਂ ਚੁੱਕ ਲਏ ਗਏ, ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ।ਇਸ ਸਬੰਧੀ ਕੌਂਸਲਰ ਸ਼ਮਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਉਨ੍ਹਾਂ ਨੂੰ ਘੜੂੰਆਂ ਵਿੱਚ ਖੁਦਾਈ ਦੌਰਾਨ ਪੁਰਾਣੇ ਸਿੱਕੇ ਮਿਲਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਸਿੱਕੇ 500-600 ਸਾਲ ਪੁਰਾਣੇ ਹੋਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ, ਪਰ ਅਜੇ ਤੱਕ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ।ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਿੱਕਿਆਂ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਉਨ੍ਹਾਂ ਦੀ ਉਮਰ ਅਤੇ ਇਤਿਹਾਸ ਬਾਰੇ ਕੋਈ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਫਿਲਹਾਲ ਉਨ੍ਹਾਂ ਨੂੰ ਸਿਰਫ਼ ਸਿੱਕੇ ਮਿਲਣ ਦੀ ਚਰਚਾ ਬਾਰੇ ਹੀ ਜਾਣਕਾਰੀ ਮਿਲੀ ਹੈ। ਹੁਣ ਇਨ੍ਹਾਂ ਸਿੱਕਿਆਂ ਦੀ ਅਸਲ ਗਿਣਤੀ, ਉਨ੍ਹਾਂ ਦੀ ਧਾਤ, ਸਮੇਂ ਅਤੇ ਇਤਿਹਾਸਕ ਮਹੱਤਤਾ ਬਾਰੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਜੇਕਰ ਸਿੱਕੇ ਵਾਕਈ ਸਦੀਆਂ ਪੁਰਾਣੇ ਸਾਬਤ ਹੁੰਦੇ ਹਨ ਤਾਂ ਇਹ ਘੜੂੰਆਂ ਪਿੰਡ ਦੇ ਇਤਿਹਾਸ ਨਾਲ ਜੁੜੀ ਇੱਕ ਮਹੱਤਵਪੂਰਨ ਖੋਜ ਹੋ ਸਕਦੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande