ਚੰਡੀਗੜ੍ਹ ’ਚ ਕਾਂਗਰਸ ਨੇ ਲਾਇਆ ‘ਚੀਨੀ ਦਾ ਲੰਗਰ’, ਮੁਫ਼ਤ ਚੀਨੀ ਲੈਣ ਲਈ ਉਮੜੀ ਭੀੜ
ਚੰਡੀਗੜ੍ਹ, 26 ਅਗਸਤ (ਹਿੰ.ਸ.)| ਚੀਨੀ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਚੰਡੀਗੜ੍ਹ ਕਾਂਗਰਸ ਨੇ ਬੁੱਧਵਾਰ ਨੂੰ ਸੈਕਟਰ-35 ਵਿੱਚ ‘ਚੀਨੀ ਦਾ ਲੰਗਰ’ ਲਗਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਇੱਕ-ਇੱਕ ਕਿਲੋ ਚੀਨੀ ਦੇ ਪੈਕੇਟ ਮੁਫ਼ਤ ਵੰਡੇ ਗਏ। ਪੈਕੇਟਾਂ ’ਤੇ ਕਾਂਗਰਸ ਦਾ ਚੋਣ ਨਿਸ਼ਾਨ ‘ਪੰਜਾ’ ਵੀ ਛਾਪਿਆ
ਕਾਂਗਰਸ ਵੱਲੋਂ ਲਾਏ ਮੁਫ਼ਤ ਚੀਨੀ ਲੰਗਰ ਦੌਰਨ ਚੀਨੀ ਵੰਡਦੇ ਹੋਏ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ


ਚੀਨੀ ਵੰਡਦੇ ਹੋਏ ਕਾਂਗਰਸੀ ਆਗੂ।


ਚੰਡੀਗੜ੍ਹ, 26 ਅਗਸਤ (ਹਿੰ.ਸ.)| ਚੀਨੀ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਚੰਡੀਗੜ੍ਹ ਕਾਂਗਰਸ ਨੇ ਬੁੱਧਵਾਰ ਨੂੰ ਸੈਕਟਰ-35 ਵਿੱਚ ‘ਚੀਨੀ ਦਾ ਲੰਗਰ’ ਲਗਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਇੱਕ-ਇੱਕ ਕਿਲੋ ਚੀਨੀ ਦੇ ਪੈਕੇਟ ਮੁਫ਼ਤ ਵੰਡੇ ਗਏ। ਪੈਕੇਟਾਂ ’ਤੇ ਕਾਂਗਰਸ ਦਾ ਚੋਣ ਨਿਸ਼ਾਨ ‘ਪੰਜਾ’ ਵੀ ਛਾਪਿਆ ਗਿਆ ਸੀ।

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਨੇ ਦੱਸਿਆ ਕਿ ਪਾਰਟੀ ਵੱਲੋਂ 50-50 ਪੈਕੇਟ ਵਾਲੇ 15 ਬੈਗ, ਯਾਨੀ ਕੁੱਲ 25 ਟਨ ਚੀਨੀ ਵੰਡਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚੀਨੀ ਦੀਆਂ ਵਧੀਆਂ ਕੀਮਤਾਂ ਨੂੰ ਤੁਰੰਤ ਘਟਾਇਆ ਜਾਵੇ ਅਤੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ।

ਮੁਫ਼ਤ ਚੀਨੀ ਵੰਡੇ ਜਾਣ ਦੀ ਜਾਣਕਾਰੀ ਮਿਲਦਿਆਂ ਹੀ ਧਨਾਸ, ਮਨੀਮਾਜਰਾ, ਮੌਲੀਜਾਗਰਾਂ ਸਮੇਤ ਨੇੜੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਸੈਕਟਰ-35 ਪਹੁੰਚ ਗਏ। ਭੀੜ ਜ਼ਿਆਦਾ ਹੋਣ ਕਾਰਨ ਮੌਕੇ ’ਤੇ ਧੱਕਾ-ਮੁੱਕੀ ਦੀ ਸਥਿਤੀ ਵੀ ਬਣ ਗਈ ਅਤੇ ਕੁਝ ਚੀਨੀ ਦੇ ਪੈਕੇਟ ਫਟ ਗਏ। ਮੌਕੇ ’ਤੇ ਪਹੁੰਚੇ ਬਾਲਕਿਸ਼ਨ ਨੇ ਦੱਸਿਆ ਕਿ ਲਗਭਗ 10 ਮਿੰਟਾਂ ਵਿੱਚ ਹੀ ਸਾਰੀ ਚੀਨੀ ਵੰਡ ਦਿੱਤੀ ਗਈ। ਊਸ਼ਾ, ਅਰੁਣਾ, ਰਮੇਸ਼ ਅਤੇ ਮੀਨਾ ਸਮੇਤ ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੀਨੀ ਨਹੀਂ ਮਿਲ ਸਕੀ। ਉਨ੍ਹਾਂ ਮੁਤਾਬਕ ਜਦੋਂ ਉਹ ਕਾਊਂਟਰ ’ਤੇ ਪਹੁੰਚੇ ਤਾਂ ਉੱਥੇ ਮੌਜੂਦ ਲੋਕਾਂ ਨੇ ਚੀਨੀ ਖ਼ਤਮ ਹੋਣ ਦੀ ਗੱਲ ਕਹੀ। ਕਾਂਗਰਸ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਨੂੰ ਸਿਰਫ਼ ਮਦਦ ਦੇਣ ਲਈ ਨਹੀਂ, ਸਗੋਂ ਸਰਕਾਰ ਦਾ ਧਿਆਨ ਲਗਾਤਾਰ ਵਧ ਰਹੀ ਮਹਿੰਗਾਈ ਵੱਲ ਖਿੱਚਣ ਲਈ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande