ਭਾਰਤ ਨੇ ਜੈਵਲਿਨ ਐਂਟੀ-ਟੈਂਕ ਮਿਜ਼ਾਈਲਾਂ ਲਈ ਅਮਰੀਕਾ ਨਾਲ ਸਮਝੌਤਾ ਕੀਤਾ : ਅਮਰੀਕੀ ਰਾਜਦੂਤ
ਨਵੀਂ ਦਿੱਲੀ, 28 ਅਗਸਤ (ਹਿੰ.ਸ.)। ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਅਮਰੀਕਾ ਤੋਂ ਜੰਗ-ਪ੍ਰਮਾਣਿਤ ਐਫਜੀਐਮ-148 ਜੈਵਲਿਨ ਐਂਟੀ-ਟੈਂਕ ਮਿਜ਼ਾਈਲ ਸਿਸਟਮ ਖਰੀਦਣ ਜਾ ਰਿਹਾ ਹੈ। ਉਨ੍ਹਾਂ ਨੇ ਇਸਨੂੰ ਅਮਰੀਕਾ-ਭਾਰਤ ਰੱਖਿਆ ਸਬੰਧਾਂ ਵਿੱਚ ਵੱਡਾ ਵਿਕਾਸ ਦੱਸਿਆ। ਗੋਰ ਨੇ ਐਕਸ
ਪ੍ਰਤੀਕਾਤਮਕ


ਨਵੀਂ ਦਿੱਲੀ, 28 ਅਗਸਤ (ਹਿੰ.ਸ.)। ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਅਮਰੀਕਾ ਤੋਂ ਜੰਗ-ਪ੍ਰਮਾਣਿਤ ਐਫਜੀਐਮ-148 ਜੈਵਲਿਨ ਐਂਟੀ-ਟੈਂਕ ਮਿਜ਼ਾਈਲ ਸਿਸਟਮ ਖਰੀਦਣ ਜਾ ਰਿਹਾ ਹੈ। ਉਨ੍ਹਾਂ ਨੇ ਇਸਨੂੰ ਅਮਰੀਕਾ-ਭਾਰਤ ਰੱਖਿਆ ਸਬੰਧਾਂ ਵਿੱਚ ਵੱਡਾ ਵਿਕਾਸ ਦੱਸਿਆ।

ਗੋਰ ਨੇ ਐਕਸ 'ਤੇ ਇਹ ਐਲਾਨ ਕਰਦੇ ਹੋਏ ਲਿਖਿਆ, ਵੱਡੀ ਖ਼ਬਰ! ਭਾਰਤ ਨੇ ਜੰਗ-ਪ੍ਰਮਾਣਿਤ ਜੈਵਲਿਨ ਐਂਟੀ-ਟੈਂਕ ਸਿਸਟਮ ਖਰੀਦਣ ਦੀ ਯੋਜਨਾ ਬਣਾਈ ਹੈ। ਜਿਵੇਂ ਕਿ ਅਮਰੀਕਾ ਦੇ ਯੁੱਧ ਸਕੱਤਰ ਪੀਟ ਹੇਗਸੇਥ ਨੇ ਮਈ 2026 ਵਿੱਚ ਸ਼ਾਂਗਰੀ-ਲਾ ਡਾਇਲਾਗ ਵਿੱਚ ਦੱਸਿਆ ਸੀ, ਇਹ ਅਮਰੀਕਾ-ਭਾਰਤ ਰੱਖਿਆ ਸਬੰਧਾਂ ਵਿੱਚ ਇੱਕ ਵੱਡਾ ਕਦਮ ਹੈ ਅਤੇ ਸਹਿ-ਉਤਪਾਦਨ ਸੰਭਾਵਨਾਵਾਂ ਨੂੰ ਖੋਲ੍ਹਦਾ ਹੈ। ਸਾਡੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਰਿਕਾਰਡ ਉੱਚਾਈ 'ਤੇ ਹੈ।

ਬਿਆਨ ਵਿੱਚ ਮਈ 2026 ਵਿੱਚ ਸ਼ਾਂਗਰੀ-ਲਾ ਡਾਇਲਾਗ ਵਿੱਚ ਅਮਰੀਕੀ ਰੱਖਿਆ ਮੰਤਰੀ ਦੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ ਗਿਆ ਹੈ ਅਤੇ 2025 ਵਿੱਚ ਲਗਭਗ 45 ਮਿਲੀਅਨ ਡਾਲਰ ਦੀ ਕੀਮਤ ਵਾਲੀ ਜੈਵਲਿਨ ਮਿਜ਼ਾਈਲਾਂ ਦੀ ਸ਼ੁਰੂਆਤੀ ਵਿਕਰੀ ਲਈ ਅਮਰੀਕੀ ਪ੍ਰਵਾਨਗੀ ਦੇ ਆਧਾਰ 'ਤੇ ਸੰਭਾਵੀ ਸਹਿ-ਉਤਪਾਦਨ ਮੌਕਿਆਂ ਨੂੰ ਉਜਾਗਰ ਕੀਤਾ ਗਿਆ। ਇਹ ਘਟਨਾਕ੍ਰਮ ਡੂੰਘੀ ਰਣਨੀਤਕ ਭਾਈਵਾਲੀ ਨੂੰ ਦਰਸਾਉਂਦਾ ਹੈ, ਭਾਰਤ ਦੀਆਂ ਹਥਿਆਰ-ਰੋਧੀ ਸਮਰੱਥਾਵਾਂ ਨੂੰ ਵਧਾਉਂਦਾ ਹੈ ਅਤੇ ਸਾਂਝੇ ਰੱਖਿਆ ਨਿਰਮਾਣ ਟੀਚਿਆਂ ਨੂੰ ਅੱਗੇ ਵਧਾਉਂਦਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਅਮਰੀਕੀ ਵਿਦੇਸ਼ੀ ਫੌਜੀ ਵਿਕਰੀ ਪ੍ਰਕਿਰਿਆ ਰਾਹੀਂ ਜੈਵਲਿਨ ਮਿਜ਼ਾਈਲ ਖਰੀਦੇਗਾ। ਇਸ ਵਿੱਚ 100 ਮਿਜ਼ਾਈਲ ਰਾਉਂਡ, ਸਿਖਲਾਈ ਉਪਕਰਣ ਅਤੇ ਲਾਂਚ ਯੂਨਿਟ ਸ਼ਾਮਲ ਹਨ, ਮੁੱਢਲੇ ਤੌਰ ’ਤੇ 45.7 ਮਿਲੀਅਨ ਡਾਰਲ ਦੇ ਪੈਕੇਜ ਵਿੱਚ ਸ਼ਾਮਲ ਹਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande