ਲੁਧਿਆਣਾ ’ਚ ਗਵਾਹ ’ਤੇ ਜਾਨਲੇਵਾ ਹਮਲਾ, 3-4 ਰਾਊਂਡ ਫਾਇਰਿੰਗ; ਬਾਂਹ ’ਚ ਲੱਗੀ ਗੋਲੀ, ਮਾਮਲਾ ਦਰਜ
ਲੁਧਿਆਣਾ, 29 ਅਗਸਤ (ਹਿੰ.ਸ.)| ਲੁਧਿਆਣਾ ਦੇ ਭਾਮੀਆਂ ਇਲਾਕੇ ਵਿੱਚ ਜ਼ਮੀਨੀ ਵਿਵਾਦ ਅਤੇ ਗਵਾਹੀ ਦੇਣ ਤੋਂ ਰੋਕਣ ਲਈ ਇੱਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਕਰੀਬ 11 ਵਜੇ ਖੇਤ ਤੋਂ ਆਪਣੀ ਸਵਿਫਟ ਕਾਰ ਵਿੱਚ ਘਰ ਵਾਪਸ ਆ ਰਹੇ 36 ਸਾਲਾ ਜਸਪ੍ਰੀਤ ਸਿੰਘ ਨੂੰ ਬਾਈਕ ਸਵਾਰ
ਲੁਧਿਆਣਾ ’ਚ ਗਵਾਹ ’ਤੇ ਜਾਨਲੇਵਾ ਹਮਲਾ, 3-4 ਰਾਊਂਡ ਫਾਇਰਿੰਗ; ਬਾਂਹ ’ਚ ਲੱਗੀ ਗੋਲੀ, ਮਾਮਲਾ ਦਰਜ


ਲੁਧਿਆਣਾ, 29 ਅਗਸਤ (ਹਿੰ.ਸ.)| ਲੁਧਿਆਣਾ ਦੇ ਭਾਮੀਆਂ ਇਲਾਕੇ ਵਿੱਚ ਜ਼ਮੀਨੀ ਵਿਵਾਦ ਅਤੇ ਗਵਾਹੀ ਦੇਣ ਤੋਂ ਰੋਕਣ ਲਈ ਇੱਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਕਰੀਬ 11 ਵਜੇ ਖੇਤ ਤੋਂ ਆਪਣੀ ਸਵਿਫਟ ਕਾਰ ਵਿੱਚ ਘਰ ਵਾਪਸ ਆ ਰਹੇ 36 ਸਾਲਾ ਜਸਪ੍ਰੀਤ ਸਿੰਘ ਨੂੰ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਘੇਰ ਲਿਆ ਅਤੇ ਉਸ ’ਤੇ 3-4 ਰਾਊਂਡ ਫਾਇਰਿੰਗ ਕੀਤੀ। ਇਸ ਦੌਰਾਨ ਇੱਕ ਗੋਲੀ ਜਸਪ੍ਰੀਤ ਦੀ ਖੱਬੀ ਬਾਂਹ ਦੇ ਡੋਲੇ ’ਤੇ ਲੱਗੀ।ਜ਼ਖਮੀ ਜਸਪ੍ਰੀਤ ਸਿੰਘ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਪਰਮਿੰਦਰ ਬਾਜਵਾ ਅਤੇ ਦੋ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।ਭਾਮੀਆਂ ਕਲਾਂ ਵਾਸੀ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਜਸਪ੍ਰੀਤ ਸਿੰਘ ਰਾਤ ਕਰੀਬ 11 ਵਜੇ ਖੇਤ ਤੋਂ ਸਵਿਫਟ ਕਾਰ ਵਿੱਚ ਘਰ ਆ ਰਿਹਾ ਸੀ। ਜਦੋਂ ਉਹ ਭਾਮੀਆਂ-ਡਾਬੇਵਾਲ ਰੋਡ ’ਤੇ ਇੱਕ ਬੰਦ ਠੇਕੇ ਨੇੜੇ ਪਹੁੰਚਿਆ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਆਪਣੀ ਬਾਈਕ ਕਾਰ ਦੇ ਅੱਗੇ ਲਗਾ ਕੇ ਉਸ ਨੂੰ ਰੋਕ ਲਿਆ।ਕਾਰ ਰੁਕਦੇ ਹੀ ਹਮਲਾਵਰਾਂ ਨੇ ਜਸਪ੍ਰੀਤ ’ਤੇ 3-4 ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਇੱਕ ਗੋਲੀ ਉਸ ਦੀ ਖੱਬੀ ਬਾਂਹ ’ਤੇ ਲੱਗੀ। ਫਾਇਰਿੰਗ ਤੋਂ ਬਾਅਦ ਦੋਵੇਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਮੁਤਾਬਕ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਆਪਸ ਵਿੱਚ ਇਹ ਕਹਿੰਦੇ ਹੋਏ ਫਰਾਰ ਹੋਏ ਕਿ “ਹੁਣ ਅਸੀਂ ਪਰਮਿੰਦਰ ਬਾਜਵਾ ਨੂੰ ਗੁੱਡ ਨਿਊਜ਼ ਦਿੰਦੇ ਹਾਂ।”ਪਰਿਵਾਰ ਦਾ ਦੋਸ਼ ਹੈ ਕਿ ਇਹ ਪੂਰਾ ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਜ਼ਖਮੀ ਜਸਪ੍ਰੀਤ ਸਿੰਘ ਦੋ ਵੱਖ-ਵੱਖ ਮਾਮਲਿਆਂ ਵਿੱਚ ਮੁੱਖ ਗਵਾਹ ਹੈ। ਪਰਿਵਾਰ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਉਸ ਨੂੰ ਗਵਾਹੀ ਦੇਣ ਤੋਂ ਰੋਕਣਾ ਚਾਹੁੰਦੀ ਸੀ ਅਤੇ ਇਸ ਸਬੰਧੀ ਉਸ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਸਨ। ਹੁਣ ਉਸ ਦੀ ਗਵਾਹੀ ਰੋਕਣ ਲਈ ਇਹ ਜਾਨਲੇਵਾ ਹਮਲਾ ਕਰਵਾਇਆ ਗਿਆ।ਜਮਾਲਪੁਰ ਥਾਣਾ ਪੁਲਿਸ ਨੇ ਮੁੱਖ ਮੁਲਜ਼ਮ ਪਰਮਿੰਦਰ ਬਾਜਵਾ ਅਤੇ ਦੋ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande