ਨੇਪਾਲ : ਨੁਵਾਕੋਟ ਸੁਰੰਗ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਬਲਾਸਟਿੰਗ ਤੱਕ ਦੀ ਤਿਆਰੀ
ਕਾਠਮੰਡੂ, 30 ਅਗਸਤ (ਹਿੰ.ਸ.)। ਨੁਵਾਕੋਟ ਵਿੱਚ ਮੈਥਿਲੋ ਤ੍ਰਿਸ਼ੂਲੀ-3 ''ਏ'' ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੀ ਸੁਰੰਗ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਭਾਰਤ ਦੇ ਮਾਹਿਰਾਂ ਨੇ ਨੇਪਾਲੀ ਫੌਜ ਦੇ ਇੰਜੀਨੀਅਰਾਂ ਨਾਲ ਮਿਲ ਕੇ ਬਲਾਸਟਿੰਗ ਦੇ ਯਤਨ ਸ਼ੁਰੂ ਕਰ ਦਿੱਤੇ ਹਨ। 90 ਕਰਮਚਾਰੀਆਂ ਦੀ ਇੱਕ ਸੰਯੁਕਤ
ਸੁਰੰਗ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਬਚਾਅ ਕਰਮਚਾਰੀ।


ਕਾਠਮੰਡੂ, 30 ਅਗਸਤ (ਹਿੰ.ਸ.)। ਨੁਵਾਕੋਟ ਵਿੱਚ ਮੈਥਿਲੋ ਤ੍ਰਿਸ਼ੂਲੀ-3 'ਏ' ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੀ ਸੁਰੰਗ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਭਾਰਤ ਦੇ ਮਾਹਿਰਾਂ ਨੇ ਨੇਪਾਲੀ ਫੌਜ ਦੇ ਇੰਜੀਨੀਅਰਾਂ ਨਾਲ ਮਿਲ ਕੇ ਬਲਾਸਟਿੰਗ ਦੇ ਯਤਨ ਸ਼ੁਰੂ ਕਰ ਦਿੱਤੇ ਹਨ।

90 ਕਰਮਚਾਰੀਆਂ ਦੀ ਇੱਕ ਸੰਯੁਕਤ ਟੀਮ, ਜਿਸ ਵਿੱਚ 66 ਨੇਪਾਲੀ ਫੌਜ ਦੇ ਕਰਮਚਾਰੀ, ਸਿਖਲਾਈ ਪ੍ਰਾਪਤ ਕੁੱਤਿਆਂ ਵਾਲੀ ਵਿਸ਼ੇਸ਼ ਖੋਜ ਅਤੇ ਬਚਾਅ ਟੀਮ, 18 ਹਥਿਆਰਬੰਦ ਪੁਲਿਸ ਬਲ ਦੇ ਕਰਮਚਾਰੀ ਅਤੇ 6 ਨੇਪਾਲ ਪੁਲਿਸ ਕਰਮਚਾਰੀ ਸ਼ਾਮਲ ਹਨ, ਬਚਾਅ ਸਥਾਨ 'ਤੇ ਤਾਇਨਾਤ ਹੈ। ਟੀਮ ਦੁਪਹਿਰ 2 ਵਜੇ ਸੁਰੰਗ ਦੇ ਮੁੱਖ ਹਿੱਸੇ (ਕ੍ਰਾਉਨ ਹੈੱਡ) 'ਤੇ ਪਹੁੰਚੀ ਅਤੇ 2x3 ਫੁੱਟ ਦਾ ਛੇਕ ਬਣਾਇਆ। ਇੱਕ ਰੱਸੀ ਦੀ ਵਰਤੋਂ ਕਰਕੇ, ਟੀਮ ਹੇਠਾਂ ਉਤਰੀ ਅਤੇ ਅੰਦਰ ਫਸੇ ਲੋਕਾਂ ਨੂੰ ਆਵਾਜ਼ ਲਗਾਈ ਗਈ, ਪਰ ਅੰਦਰ ਤੋਂ ਕੋਈ ਜਵਾਬ ਨਹੀਂ ਮਿਲਿਆ।

ਇਸ ਤੋਂ ਬਾਅਦ ਬਚਾਅ ਕਾਰਜ ਨੂੰ ਸੁਚਾਰੂ ਬਣਾਉਣ ਅਤੇ ਤੇਜ਼ ਕਰਨ ਵੱਡੇ ਉਪਕਰਣ, ਬਲਾਸਟਿੰਗ ਅਤੇ ਬਣੇ ਖੱਡੇ ਨੂੰ ਚੌੜਾ ਕਰਨ ਦਾ ਕੰਮ ਜਾਰੀ ਹੈ। ਮੁਸ਼ਕਲ ਅਤੇ ਖ਼ਤਰਨਾਕ ਸਥਿਤੀਆਂ ਦੇ ਬਾਵਜੂਦ, ਬਚਾਅ ਟੀਮਾਂ ਦਿਨ-ਰਾਤ ਅਣਥੱਕ ਕੰਮ ਕਰ ਰਹੀਆਂ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande